Ludhiana News:ਵਿਧਾਇਕ ਗੁਰਪ੍ਰੀਤ ਗੋਗੀ ਨੂੰ ਸਾਈਬਰ ਠੱਗ ਦੀ ਆਈ ਕਾਲ; ਪਰਿਵਾਰਕ ਜੀਅ ਹਿਰਾਸਤ 'ਚ ਹੋਣ ਦਾ ਕੀਤਾ ਦਾਅਵਾ
Advertisement
Article Detail0/zeephh/zeephh2481847

Ludhiana News:ਵਿਧਾਇਕ ਗੁਰਪ੍ਰੀਤ ਗੋਗੀ ਨੂੰ ਸਾਈਬਰ ਠੱਗ ਦੀ ਆਈ ਕਾਲ; ਪਰਿਵਾਰਕ ਜੀਅ ਹਿਰਾਸਤ 'ਚ ਹੋਣ ਦਾ ਕੀਤਾ ਦਾਅਵਾ

Ludhiana News: ਸਾਈਬਰ ਅਪਰਾਧੀ ਆਮ ਲੋਕਾਂ ਤੋਂ ਲੈ ਕੇ ਖਾਸ ਸ਼ਖ਼ਸੀਅਤਾਂ ਨੂੰ ਵੀ ਆਪਣਾ ਸ਼ਿਕਾਰ ਬਣਾ ਰਹੇ ਹਨ। ਸਾਈਬਰ ਠੱਗ ਲੋਕਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਠੱਗੀ ਦਾ ਸ਼ਿਕਾਰ ਬਣਾ ਰਹੇ ਹਨ।

Ludhiana News:ਵਿਧਾਇਕ ਗੁਰਪ੍ਰੀਤ ਗੋਗੀ ਨੂੰ ਸਾਈਬਰ ਠੱਗ ਦੀ ਆਈ ਕਾਲ; ਪਰਿਵਾਰਕ ਜੀਅ ਹਿਰਾਸਤ 'ਚ ਹੋਣ ਦਾ ਕੀਤਾ ਦਾਅਵਾ

Ludhiana News: ਸਾਈਬਰ ਅਪਰਾਧੀ ਆਮ ਲੋਕਾਂ ਤੋਂ ਲੈ ਕੇ ਖਾਸ ਸ਼ਖ਼ਸੀਅਤਾਂ ਨੂੰ ਵੀ ਆਪਣਾ ਸ਼ਿਕਾਰ ਬਣਾ ਰਹੇ ਹਨ। ਸਾਈਬਰ ਠੱਗ ਲੋਕਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਠੱਗੀ ਦਾ ਸ਼ਿਕਾਰ ਬਣਾ ਰਹੇ ਹਨ। ਕਿਸੇ ਤੋਂ ਓਟੀਪੀ ਲੈ ਕੇ ਜਾਂ ਕਿਸੇ ਨੂੰ ਇਹ ਆ ਕੇ ਤੁਹਾਡਾ ਬੱਚਾ ਤੁਹਾਡਾ ਘਰ ਦਾ ਮੈਂਬਰ ਉਨ੍ਹਾਂ ਦੀ ਹਿਰਾਸਤ ਵਿੱਚ ਹੈ। ਅਜਿਹੇ ਖੌਫ ਪੈਦਾ ਕਰਕੇ ਉਨ੍ਹਾਂ ਨੂੰ ਡਰਾਉਂਦੇ ਹਨ ਤੇ ਪੈਸੇ ਵਸੂਲਦੇ ਹਨ।

ਅਜਿਹਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿਥੇ ਆਮ ਆਦਮੀ ਪਾਰਟੀ ਦੇ ਹਲਕਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਨੂੰ ਵਟਸਐਪ ਕਾਲ ਆਈ, ਜਿਸ ਉਪਰ ਪੁਲਿਸ ਅਫਸਰ ਦੀ ਫੋਟੋ ਡੀਪੀ ਉਤੇ ਲੱਗੀ ਹੋਈ ਸੀ। ਵਿਧਾਇਕ ਗੋਗੀ ਦੇ ਪਰਿਵਾਰਕ ਮੈਂਬਰਾਂ ਨੂੰ ਹਿਰਾਸਤ ਵਿੱਚ ਲੈਣ ਦੀ ਕਹੀ ਗੱਲ। ਵਿਧਾਇਕ ਗੋਗੀ ਨੇ ਫੋਨ ਉਤੇ ਗੱਲਬਾਤ ਕੀਤੀ ਅਤੇ ਕਿਹਾ ਫੇਕ ਕਾਲ ਜ਼ਰੀਏ ਡਰਾਉਣ ਦਾ ਯਤਨ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : Hoshiarpur News: ਕਲਯੁਗੀ ਪੁੱਤ ਨੇ ਆਪਣੀ ਮਾਂ ਦਾ ਬੇਰਹਿਮੀ ਨਾਲ ਕੀਤਾ ਕਤਲ, ਫ਼ਿਰ ਘਰ ਤੋਂ ਹੋਇਆ ਫ਼ਰਾਰ

ਉਨ੍ਹਾਂ ਨੇ ਲੋਕਾਂ ਨੂੰ ਵੀ ਚੌਕਸ ਰਹਿਣ ਦੀ ਅਪੀਲ ਕੀਤੀ। ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਫੇਕ ਕਾਲਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਅਤੇ ਤੁਰੰਤ ਪੁਲਿਸ ਨੂੰ ਸੂਚਨਾ ਦੇਣੀ ਚਾਹੀਦੀ ਹੈ। ਪੁਲਿਸ ਇਸ ਤਰ੍ਹਾਂ ਦੀ ਸਾਈਬਰ ਠੱਗੀ ਕਰਨ ਵਾਲਿਆਂ ਉਤੇ ਸਖ਼ਤ ਕਾਰਵਾਈ ਕਰੇ ਤਾਂ ਜੋ ਇਨ੍ਹਾਂ ਦੇ ਜਾਲ ਵਿੱਚ ਫਸ ਕੇ ਕੋਈ ਆਪਣਾ ਨੁਕਸਾਨ ਨਾ ਕਰਵਾਏ।

ਸਪਸ਼ਟ ਹੈ ਕਿ ਆਨਲਾਈਨ ਠੱਗੀ, ਬਲੈਕਮੇਲਿੰਗ ਤੇ ਹੈਕਿੰਗ ਆਦਿ ਸਾਈਬਰ ਅਪਰਾਧਾਂ ਨਾਲ ਸਿੱਝਣ ਵਾਸਤੇ ਭਾਰਤ ਸਰਕਾਰ ਨੂੰ ਹੋਰ ਸਖ਼ਤ ਤੇ ਅਸਰਦਾਰ ਕਦਮ ਚੁੱਕਣ ਦੀ ਜ਼ਰੂਰਤ ਹੈ। ਹਾਲੇ ਤਾਂ ਹਾਲਤ ਇਹ ਹੈ ਕਿ ਤਮਾਮ ਸ਼ਿਕਾਇਤਾਂ ਮਗਰੋਂ ਵੀ ਲੋਕਾਂ ਨੂੰ ਸਪੈਮ ਕਾਲਾਂ ਤੋਂ ਛੁਟਕਾਰਾ ਨਹੀਂ ਮਿਲ ਪਾ ਰਿਹਾ ਹੈ। ਡਿਜੀਟਲ ਕ੍ਰਾਂਤੀ ਦੇ ਇਸ ਦੌਰ ’ਚ ਸਾਈਬਰ ਅਪਰਾਧੀਆਂ ਨੂੰ ਬਚ ਕੇ ਨਿਕਲਣ ਦਾ ਮੌਕਾ ਨਾ ਦੇਣ ਵਾਲੇ ਠੋਸ ਉਪਾਅ ਕਰਨੇ ਲਾਜ਼ਮੀ ਬਣ ਚੁੱਕੇ ਹਨ।

ਇਹ ਵੀ ਪੜ੍ਹੋ : Women T20 World Cup: ਫਾਈਨਲ ਜਿੱਤਣ ਤੋਂ ਬਾਅਦ ਨਿਊਜ਼ੀਲੈਂਡ ਟੀਮ 'ਤੇ ਪੈਸਿਆਂ ਦੀ ਬਰਸਾਤ, ਟੀਮ ਇੰਡੀਆ ਨੂੰ ਵੀ ਮਿਲੇ ਕਰੋੜਾਂ

 

Trending news