ਇੰਸਟਾਗ੍ਰਾਮ ’ਤੇ ਵਿਆਹੁਤਾ ਨੂੰ ਪ੍ਰੇਸ਼ਾਨ ਕਰ ਰਿਹਾ ਸੀ ਰਿਸ਼ਤੇਦਾਰ, ਦੁੱਖੀ ਹੋ ਚੁੱਕਿਆ ਖੌਫ਼ਨਾਕ ਕਦਮ!
Advertisement
Article Detail0/zeephh/zeephh1387432

ਇੰਸਟਾਗ੍ਰਾਮ ’ਤੇ ਵਿਆਹੁਤਾ ਨੂੰ ਪ੍ਰੇਸ਼ਾਨ ਕਰ ਰਿਹਾ ਸੀ ਰਿਸ਼ਤੇਦਾਰ, ਦੁੱਖੀ ਹੋ ਚੁੱਕਿਆ ਖੌਫ਼ਨਾਕ ਕਦਮ!

ਇੰਸਟਾਗ੍ਰਾਮ ’ਤੇ ਤੰਗ ਪ੍ਰੇਸ਼ਾਨ ਕੀਤੇ ਜਾਣ ਤੋਂ ਬਾਅਦ ਵਿਆਹੁਤਾ ਦੁਆਰਾ ਜ਼ਹਿਰ ਖਾਧੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। 

ਇੰਸਟਾਗ੍ਰਾਮ ’ਤੇ ਵਿਆਹੁਤਾ ਨੂੰ ਪ੍ਰੇਸ਼ਾਨ ਕਰ ਰਿਹਾ ਸੀ ਰਿਸ਼ਤੇਦਾਰ, ਦੁੱਖੀ ਹੋ ਚੁੱਕਿਆ ਖੌਫ਼ਨਾਕ ਕਦਮ!

ਚੰਡੀਗੜ੍ਹ: ਇੰਸਟਾਗ੍ਰਾਮ ’ਤੇ ਤੰਗ ਪ੍ਰੇਸ਼ਾਨ ਕੀਤੇ ਜਾਣ ਤੋਂ ਬਾਅਦ ਵਿਆਹੁਤਾ ਦੁਆਰਾ ਜ਼ਹਿਰ ਖਾਧੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਦੀ ਹਾਲਤ ਗੰਭੀਰ ਹੋਣ ਕਾਰਨ ਸਿਵਲ ਹਸਪਤਾਲ ਦੇ ਡਾਕਟਰਾਂ ਵਲੋਂ ਉਸਨੂੰ ਅੰਮ੍ਰਿਤਸਰ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। 

ਗੁਜਰਾਤ ’ਚ ਨੌਕਰੀ ਕਰਦਾ ਹੈ ਪੀੜਤ ਔਰਤ ਦਾ ਪਤੀ 
ਪੀੜਤ ਔਰਤ ਦੇ ਪਤੀ ਬੋਧਰਾਜ ਵਾਸੀ ਪਿੰਡ ਜੰਗਲ ਬ੍ਰਾਹਮਣ ਨੇ ਦੱਸਿਆ ਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਦਾ ਲੜਕਾ ਉਸਦੀ ਪਤਨੀ ਨੂੰ ਕੁਝ ਸਮੇਂ ਤੋਂ ਇੰਸਟਾਗ੍ਰਾਮ ’ਤੇ ਮੈਸਜ ਭੇਜ ਕੇ ਪ੍ਰੇਸ਼ਾਨ ਕਰਦਾ ਸੀ। ਉਹ ਖ਼ੁਦ ਗੁਜਰਾਤ ’ਚ ਨੌਕਰੀ ਕਰਦਾ ਹੈ, ਇਸ ਵਾਰ ਜਦੋਂ ਉਹ ਪਿੰਡ ਵਾਪਸ ਆਇਆ ਤਾਂ ਉਸਦੀ ਪਤਨੀ ਨੇ ਇਸ ਬਾਰੇ ਜਾਣਕਾਰੀ ਦਿੱਤੀ। 

 

ਸਮਝਾਉਣ ਦੇ ਬਾਵਜੂਦ ਮੈਸਜ ਕਰਦਾ ਸੀ ਰਿਸ਼ਤੇਦਾਰ 
ਉਸਨੇ ਰਿਸ਼ਤੇਦਾਰ ਦੇ ਘਰ ਜਾਕੇ ਲੜਕੇ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਇਸਦੇ ਬਾਵਜੂਦ ਬਾਜ਼ ਨਾ ਆਇਆ। ਬੋਧਰਾਜ ਨੇ ਦੱਸਿਆ ਕਿ ਉਸਦੀ ਪਤਨੀ ਰਿੰਪੀ ਨੇ ਲੜਕੇ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰੀਲੀ ਦਵਾਈ ਖਾ ਲਈ। ਗੰਭੀਰ ਹਾਲਤ ਨੂੰ ਵੇਖਦਿਆਂ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਉਸਦੀ ਪਤਨੀ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ।

 

ਇਸ ਮਾਮਲੇ ਸਬੰਧੀ ਪੁਲਿਸ ਨੂੰ ਸੂਚਿਤ ਕਰਨ ਦੇ ਬਾਵਜੂਦ ਕੋਈ ਅਧਿਕਾਰੀ ਬਿਆਨ ਕਲਮਬੱਧ ਕਰਨ ਨਹੀਂ ਆਇਆ।   

 

Trending news