Mansa News: ਕਹਿੰਦੇ ਨੇ ਕਿ ਮਿਹਨਤ ਕਦੇ ਵੀ ਵਿਅਰਥ ਨਹੀਂ ਜਾਂਦੀ ਜੇ ਤੁਸੀਂ ਮਿਹਨਤ ਕਰੋਗੇ ਤਾਂ ਉਸ ਦਾ ਫਲ ਵੀ ਜ਼ਰੂਰ ਮਿਲੇਗਾ ਅਜਿਹੀ ਹੀ ਮਿਹਨਤ ਮਾਨਸਾ ਦੇ ਨੌਜਵਾਨ ਨੇ ਦਿਖਾਈ ਹੈ ਜਿਸ ਦੇ ਬਲਬੂਤੇ ਤੇ ਅੱਜ ਉਸ ਨੇ ਛੇਵੀਂ ਨੌਕਰੀ ਨਾਇਬ ਤਹਿਸੀਲਦਾਰ ਦੀ ਹਾਸਿਲ ਕਰ ਲਈ ਹੈ।
Trending Photos
Mansa News: ਕਹਿੰਦੇ ਨੇ ਕਿ ਮਿਹਨਤ ਕਦੇ ਵੀ ਵਿਅਰਥ ਨਹੀਂ ਜਾਂਦੀ ਜੇਕਰ ਤੁਸੀਂ ਮਿਹਨਤ ਕਰੋਗੇ ਤਾਂ ਉਸ ਦਾ ਫਲ ਵੀ ਜ਼ਰੂਰ ਮਿਲੇਗਾ ਅਜਿਹੀ ਹੀ ਮਿਹਨਤ ਮਾਨਸਾ ਦੇ ਨੌਜਵਾਨ ਮਨਦੀਪ ਸਿੰਘ ਨੇ ਦਿਖਾਈ ਹੈ ਜਿਸ ਦੇ ਬਲਬੂਤੇ ਤੇ ਅੱਜ ਉਸ ਨੇ ਛੇਵੀਂ ਨੌਕਰੀ ਨਾਇਬ ਤਹਿਸੀਲਦਾਰ ਦੀ ਹਾਸਿਲ ਕਰ ਲਈ ਹੈ।
ਮਾਨਸਾ ਦੇ ਨੌਜਵਾਨ ਮਨਦੀਪ ਸਿੰਘ ਨੇ ਵੱਖ-ਵੱਖ ਵਿਭਾਗਾਂ ਵਿੱਚ ਨੌਕਰੀਆਂ ਹਾਸਲ ਕਰਨ ਤੋਂ ਬਾਅਦ ਛੇਵੀਂ ਵਾਰ ਨਹਿਰ ਤਹਿਸੀਲਦਾਰ ਦੀ ਨੌਕਰੀ ਹਾਸਲ ਕਰ ਲਈ ਹੈ। ਮਨਦੀਪ ਸਿੰਘ ਨੂੰ ਵਧਾਈ ਦੇਣ ਵਾਲਿਆਂ ਦੇ ਘਰ ਵਿੱਚ ਤਾਂਤਾ ਲੱਗਿਆ ਹੋਇਆ ਹੈ ਉਥੇ ਹੀ ਮਨਦੀਪ ਦੀ ਇਸ ਉਪਲਬਧੀ ਉਤੇ ਜਿੱਥੇ ਮਾਤਾ ਪਿਤਾ ਮਾਣ ਮਹਿਸੂਸ ਕਰ ਰਹੇ ਹਨ ਉਥੇ ਹੀ ਮਨਦੀਪ ਸਿੰਘ ਦਾ ਕਹਿਣਾ ਹੈ ਕਿ ਅੱਗੇ ਵੀ ਉਸਦਾ ਟੀਚਾ ਯੂਪੀਐਸਸੀ ਦਾ ਟੈਸਟ ਕਲੀਅਰ ਕਰਨਾ ਹੈ।
ਇਸ ਤੋਂ ਪਹਿਲਾਂ ਵੀ ਮਨਦੀਪ ਸਿੰਘ ਨੇ ਪਟਵਾਰੀ, ਵੇਅਰ ਹਾਊਸ, ਕੋਆਪ੍ਰੇਟਿਵ ਬੈਂਕ ਮੈਨੇਜਰ, ਐਕਸਾਈਜ਼ ਇੰਸਪੈਕਟਰ ਵਜੋਂ ਨੂਰ ਮਹਿਲ ਵਿਖੇ ਸੇਵਾਵਾਂ ਨਿਭਾ ਰਿਹਾ ਹੈ ਜਦੋਂ ਕਿ ਉਸਨੇ ਪੈਰਾਮਿਲਟਰੀ ਦੇ ਸੀਆਈਏ ਐਸਐਫ ਦਾ ਵੀ ਟੈਸਟ ਕਲੀਅਰ ਕਰ ਲਿਆ ਸੀ ਤੇ ਹੁਣ ਮਨਦੀਪ ਸਿੰਘ ਨੇ ਛੇਵੀਂ ਨੌਕਰੀ ਨਾਇਬ ਤਹਿਸੀਲਦਾਰ ਦੀ ਹਾਸਿਲ ਕਰ ਲਈ ਹੈ ਅਤੇ ਅਜੇ ਵੀ ਮਨਦੀਪ ਸਿੰਘ ਦਾ ਸੁਪਨਾ ਹੈ ਕਿ ਉਹ ਯੂਪੀਐਸਸੀ ਦਾ ਟੈਸਟ ਕਲੀਅਰ ਕਰੇਗਾ।
ਇਹ ਵੀ ਪੜ੍ਹੋ : Mansa News: ਮਾਨਸਾ 'ਚ ਕੇਂਦਰ ਸਰਕਾਰ ਖਿਲਾਫ਼ ਪ੍ਰਦਰਸ਼ਨ ਕਰ ਰਹੇ ਸ਼ੈਲਕ ਮਾਲਕਾਂ ਨੂੰ ਕੀਤਾ ਗ੍ਰਿਫ਼ਤਾਰ
ਮਨਦੀਪ ਸਿੰਘ ਨੇ ਦੱਸਿਆ ਕਿ ਇਸ ਦੇ ਪਿੱਛੇ ਉਸਨੇ ਬਹੁਤ ਹੀ ਸਖ਼ਤ ਮਿਹਨਤ ਕੀਤੀ ਹੈ ਤੇ 30 ਤੋਂ 35 ਵਾਰ ਉਹ ਫੇਲ੍ਹ ਵੀ ਹੋ ਚੁੱਕਿਆ ਹੈ ਪਰ ਉਸ ਨੇ ਕਦੇ ਵੀ ਹਿੰਮਤ ਨਹੀਂ ਹਾਰੀ ਤੇ ਮਨ ਦੇ ਵਿੱਚ ਦ੍ਰਿੜ ਇਰਾਦਾ ਸੀ ਕਿ ਜ਼ਰੂਰ ਇੱਕ ਨਾ ਇੱਕ ਦਿਨ ਵੱਡੀ ਨੌਕਰੀ ਹਾਸਲ ਕਰੇਗਾ ਉਥੇ ਹੀ ਮਨਦੀਪ ਸਿੰਘ ਨੇ ਹੋਰ ਵੀ ਨੌਜਵਾਨਾਂ ਨੂੰ ਪ੍ਰੇਰਨਾ ਦਿੰਦੇ ਹੋਏ ਦੱਸਿਆ ਕਿ ਕਦੇ ਵੀ ਹੌਸਲਾ ਨਾ ਹਾਰੋ ਤੇ ਕਦੇ ਵੀ ਵਿਦੇਸ਼ ਦਾ ਜਾਣ ਦੇ ਲਈ ਕਾਹਲੀ ਨਾ ਕਰੋ ਕਿਉਂਕਿ ਜੇਕਰ ਤੁਸੀਂ ਇੱਥੇ ਹੀ ਮਨ ਲਗਾ ਕੇ ਮਿਹਨਤ ਕਰੋਗੇ ਤਾਂ ਕਾਮਯਾਬੀ ਜ਼ਰੂਰ ਮਿਲੇਗੀ।
ਇਹ ਵੀ ਪੜ੍ਹੋ : Fardikot Murder News: ਸ਼ਰਾਬ ਪੀਣ ਦੌਰਾਨ ਬਜ਼ੁਰਗ ਨੇ ਦੋਸਤ ਦੀ ਡੰਡਿਆਂ ਨਾਲ ਕੁੱਟ-ਕੁੱਟ ਬੇਰਹਿਮੀ ਨਾਲ ਕੀਤੀ ਹੱਤਿਆ