Muktsar News: ਪੁਲਿਸ ਨੇ ਟ੍ਰੈਪ ਲਗਾ ਕੇ ਇੱਕ ਨਸ਼ਾ ਤਸਕਰ ਔਰਤ ਨੂੰ ਕੀਤਾ ਕਾਬੂ
Advertisement
Article Detail0/zeephh/zeephh2295769

Muktsar News: ਪੁਲਿਸ ਨੇ ਟ੍ਰੈਪ ਲਗਾ ਕੇ ਇੱਕ ਨਸ਼ਾ ਤਸਕਰ ਔਰਤ ਨੂੰ ਕੀਤਾ ਕਾਬੂ

Muktsar News: ਮਲੋਟ ਦੇ ਛੱਜ ਘੜੀਏ ਮਹਲਾ ਜੋ ਕੇ ਨਸ਼ਿਆਂ ਦੇ ਮਾਮਲੇ ਵਿਚ ਕਾਫੀ ਬਦਨਾਮ ਹੈ। ਇੱਥੇ ਥਾਣਾ ਸਿਟੀ ਮਲੋਟ ਦੀ ਥਾਣਾ ਮੁਖੀ ਕਰਮਜੀਤ ਕੌਰ ਨੇ ਟ੍ਰੈਪ ਲਗਾ ਕੇ ਇੱਕ ਮਹਿਲਾ ਨਸ਼ਾ ਨੂੰ ਕਾਬੂ ਕੀਤਾ ਹੈ। ਜਦਕਿ ਦੂਜੀ ਔਰਤ ਭੱਜਣ ਵਿਚ ਸਫਲ ਹੋ ਗਈ। 

Muktsar News: ਪੁਲਿਸ ਨੇ ਟ੍ਰੈਪ ਲਗਾ ਕੇ ਇੱਕ ਨਸ਼ਾ ਤਸਕਰ ਔਰਤ ਨੂੰ ਕੀਤਾ ਕਾਬੂ

Muktsar News(ਅਨਮੋਲ ਸਿੰਘ ਵੜਿੰਗ): ਸੂਬੇ ਵਿੱਚ ਵੱਧ ਰਹੇ ਨਸ਼ਿਆ ਦੇ ਖਿਲਾਫ ਪੰਜਾਬ ਪੁਲਿਸ ਲਗਾਤਾਰ ਕੰਮ ਕਰ ਰਹੀ ਹੈ। ਫਿਰ ਵੀ ਸੂਬੇ ਵਿੱਚ ਨਸ਼ਾ ਤਸਕਰ ਨਸ਼ਾ ਵੇਚਣ ਤੋਂ ਨਹੀਂ ਹੱਟ ਰਹੇ। ਪੰਜਾਬ ਸਰਕਾਰ ਵੱਲੋਂ ਵੀ ਨਸ਼ੇ 'ਤੇ ਠੱਲ੍ਹ ਪਾਉਣ ਦੇ ਵੱਡੇ ਵੱਡੇ ਦਾਅਵੇ ਕੀਤਾ ਜਾ ਰਿਹਾ ਹਨ ਪਰ ਹਕੀਕਤ ਕੁੱਝ ਹੋਰ ਹੀ ਹੈ। ਸੂਬੇ ਵਿੱਚ ਨਸ਼ੇ ਦੇ ਕਾਰਨ ਪਿਛਲੇ 15 ਦਿਨਾਂ ਵਿੱਚ 15 ਮੌਤਾਂ ਹੋ ਗਈਆਂ ਹਨ। ਬੀਤੇ ਦਿਨ ਪੁਲਿਸ ਵੱਲੋਂ ਸੂਬੇ ਭਰ ਵਿੱਚ ਆਪਰੇਸ਼ਨ ਕਾਸੋ ਵੀ ਚਲਾਇਆ ਗਿਆ।

ਮਲੋਟ ਦਾ ਛੱਜ ਘੜੀਏ ਮੁਹੱਲਾ ਜੋ ਕੇ ਨਸ਼ਿਆਂ ਦੇ ਮਾਮਲੇ ਵਿਚ ਕਾਫੀ ਬਦਨਾਮ ਦਸਿਆ ਜਾ ਰਿਹਾ ਹੈ। ਇੱਥੋਂ ਦੇ ਲੋਕ ਨਸ਼ੇ ਦੇ ਕੰਮ ਵਿੱਚ ਕਾਫੀ ਜ਼ਿਆਦਾ ਲੱਗੇ ਹੋਏ ਹਨ। ਪੁਲਿਸ ਨੇ ਇਨ੍ਹਾਂ ਨਸ਼ਾ ਨੂੰ ਕਾਬੂ ਕਰਨ ਲਈ ਵਿਸ਼ੇਸ਼ ਤੌਰ 'ਤੇ ਆਪਰੇਸ਼ਨ ਚਲਾਇਆ। ਅੱਜ ਥਾਣਾ ਸਿਟੀ ਮਲੋਟ ਦੀ ਥਾਣਾ ਮੁਖੀ ਕਰਮਜੀਤ ਕੌਰਨੇ ਇਕ ਵੱਖਰੇ ਅੰਦਾਜ ਵਿਚ ਕਾਰਵਾਈ ਕਰਕੇ ਨਸ਼ਾ ਤਸਕਰ ਔਰਤ ਨੂੰ ਕਾਬੂ ਕੀਤਾ ਹੈ। ਛੱਜ ਘੜੀਏ ਮੁਹੱਲਾ ਜੋ ਕੇ ਨਸ਼ਿਆਂ ਦੇ ਮਾਮਲੇ ਵਿਚ ਕਾਫੀ ਬਦਨਾਮ ਹੈ। ਥਾਣਾ ਮੁਖੀ ਕਰਮਜੀਤ ਕੌਰ ਨੇ ਸਿਵਲ ਵਰਦੀ ਵਿਚ ਜਾ ਕੇ ਖੁਦ ਨਸ਼ਾ ਔਰਤਾਂ ਤੋਂ ਖਰੀਦਿਆ। ਜਿਸ ਤੋਂ ਬਾਅਦ ਜਿਹੜੀਆਂ ਔਰਤਾਂ ਨਸ਼ਾ ਵੇਚ ਰਹੀਆਂ ਸਨ। ਜਦੋਂ ਪੁਲਿਸ ਦੋ ਔਰਤਾਂ ਨੂੰ ਕਾਬੂ ਕਰਨ ਲੱਗੀ ਤਾਂ ਇਕ ਮਹਿਲਾਕਾਬੂ ਆ ਗਈ ਅਤੇ ਦੂਜੀ ਭੱਜਣ ਵਿਚ ਕਾਮਯਾਬ ਹੋ ਗਈ ।

ਥਾਣਾ ਮੁਖੀ ਕਰਮਜੀਤ ਕੌਰ ਨੇ ਦੱਸਿਆ ਉਕਤ ਮੁਹੱਲੇ ਵਿਚ ਜ਼ਿਆਦਾਤਰ ਨਸ਼ੇ ਵੇਚਣ ਦਾ ਕੰਮ ਔਰਤਾਂ ਕਰਦੀਆਂ ਹਨ। ਜਦੋ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾਂਦੀ ਹੈ ਤਾਂ ਉਹ ਪੁਲਿਸ ਨੂੰ ਵਰਦੀ ਵਿੱਚ ਦੇਖ ਕੇ ਬਚ ਨਿਕਦੀਆਂ ਸਨ। ਅੱਜ ਸਾਡੇ ਵਲੋਂ ਸਿਵਲ ਵਰਦੀ ਵਿਚ ਇੱਕ ਟ੍ਰੈਪ ਲਗਾਇਆ ਗਿਆ ਸੀ ਤਾਂ ਜੋਂ ਇਨ੍ਹਾਂ ਨੂੰ ਕਾਬੂ ਕੀਤਾ ਜਾ ਸਕੇ। ਇਨ੍ਹਾਂ ਮਹਿਲਾ ਤੋਂ ਨਸ਼ਾ ਖਰੀਦਣ ਲਈ ਪਹੁੰਚ ਕੀਤੀ ਗਈ। ਜਦੋਂ ਇਨ੍ਹਾਂ ਤੋਂ ਨਸ਼ਾ ਖਰੀਦਿਆ ਗਿਆ ਤਾਂ ਦੇਣ ਲੱਗੀਆਂ ਤਾਂ ਇਕ ਔਰਤ ਕਾਬੂ ਆ ਗਈ ਅਤੇ ਦੂਜੀ ਭੱਜਣ ਵਿਚ ਸਫਲ ਹੋ ਗਈ। ਫਿਲਹਾਲ ਕਾਬੂ ਕੀਤੀ ਗਈ ਮਹਿਲਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। 

Trending news