Gurdaspur News: ਸ਼ਹੀਦ ਦੀ ਮਾਤਾ ਮਨਜੀਤ ਕੌਰ ਅਤੇ ਪਤਨੀ ਨਵਨੀਤ ਕੌਰ ਨੇ ਦੱਸਿਆ ਕਿ ਕੱਲ ਸ਼ਾਮ ਮਲਕੀਤ ਸਿੰਘ ਜੋ ਫੌਜ ਵਿੱਚ ਡਰਾਈਵਰ ਸੀਂ ਅਤੇ ਰਾਤ ਸਮੇਂ ਪੈਟਰੋਲਿੰਗ ਕਰ ਰਹੇ ਸਨ। ਇਸ ਦੌਰਾਨ ਉਹਨਾਂ ਦੀ ਗੱਡੀ ਡੂੰਗੀ ਖੱਡ ਵਿੱਚ ਜਾ ਡਿੱਗੀ ਜਿਸ ਨਾਲ ਉਹਨਾਂ ਨੂੰ ਗੰਭੀਰ ਸਟਾ ਲਗਨ ਕਾਰਨ ਉਹਨਾਂ ਦੀ ਸਹਾਦਤ ਹੋ ਗਈ।
Trending Photos
Gurdaspur News: ਗੁਰਦਾਸਪੁਰ ਦੇ ਕਸਬਾ ਕਲਾਨੌਰ ਦੇ ਰਹਿਣ ਵਾਲੇ 29 ਸਾਲ ਦੇ ਮਲਕੀਤ ਸਿੰਘ ਜੋ ਕਿ ਜੰਮੂ ਕਸ਼ਮੀਰ ਦੇ ਉਧਮਪੁਰ ਦੇ ਵਿੱਚ ਫੌਜ ਦੀ ਨੌਕਰੀ ਕਰਦਾ ਸੀ। ਡਿਊਟੀ ਦੌਰਾਨ ਪੈਟਰੋਲਿੰਗ ਦੌਰਾਨ ਜਵਾਨ ਦੀ ਗੱਡੀ ਖੱਡ ਵਿੱਚ ਡਿੱਗਣ ਕਾਰਨ ਫੌਜ ਦੇ ਜਵਾਨ ਸ਼ਹੀਦ ਹੋ ਗਿਆ ਹੈ। ਇਤਿਹਾਸਿਕ ਕਸਬਾ ਕਲਾਨੌਰ ਦੇ ਰਹਿਣ ਵਾਲੇ ਮਲਕੀਤ ਸਿੰਘ ਦੇ ਪਰਿਵਾਰ ਵਿੱਚ ਉਹਨਾਂ ਦੀ ਮਾਤਾ ਉਹਨਾਂ ਦੀ ਧਰਮ ਪਤਨੀ ਅਤੇ ਚਾਰ ਸਾਲ ਦੀ ਛੋਟੀ ਬੱਚੀ ਅਤੇ ਇੱਕ ਭਰਾ ਹੈ ਜੋ ਕਿ ਫੌਜ ਵਿੱਚ ਹੀ ਨੌਕਰੀ ਕਰਦਾ ਹੈ ਅਤੇ 15 ਦਿਨ ਪਹਿਲਾਂ ਹੀ ਮਲਕੀਤ ਸਿੰਘ 4 ਦਿਨ ਦੀ ਛੁੱਟੀ ਕੱਟ ਵਾਪਸ ਡਿਊਟੀ ਉੱਤੇ ਵਾਪਸ ਜਾ ਰਿਹਾ ਸੀ।
ਸ਼ਹੀਦ ਦੀ ਮਾਤਾ ਮਨਜੀਤ ਕੌਰ ਅਤੇ ਪਤਨੀ ਨਵਨੀਤ ਕੌਰ ਨੇ ਦੱਸਿਆ ਕਿ ਕੱਲ ਸ਼ਾਮ ਮਲਕੀਤ ਸਿੰਘ ਜੋ ਫੌਜ ਵਿੱਚ ਡਰਾਈਵਰ ਸੀਂ ਅਤੇ ਰਾਤ ਸਮੇਂ ਪੈਟਰੋਲਿੰਗ ਕਰ ਰਹੇ ਸਨ। ਇਸ ਦੌਰਾਨ ਉਹਨਾਂ ਦੀ ਗੱਡੀ ਡੂੰਗੀ ਖੱਡ ਵਿੱਚ ਜਾ ਡਿੱਗੀ ਜਿਸ ਨਾਲ ਉਹਨਾਂ ਨੂੰ ਗੰਭੀਰ ਸਟਾ ਲਗਨ ਕਾਰਨ ਉਹਨਾਂ ਦੀ ਸਹਾਦਤ ਹੋ ਗਈ।
ਪਰਿਵਾਰਕ ਮੈਂਬਰਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਮਲਕੀਤ ਸਿੰਘ ਪਿਛਲੇ 2012 ਦੇ ਵਿੱਚ ਭਰਤੀ ਹੋਏ ਸਨ ਅਤੇ ਉਹ ਉਧਮਪੁਰ ਤਾਇਨਾਤ ਸਨ ਹਾਦਸੇ ਪਿੱਛੋਂ ਪਰਿਵਾਰ ਅਤੇ ਇਲਾਕੇ ਵਿੱਚ ਵਿੱਚ ਸ਼ੋਕ ਦੀ ਦੌੜ ਗਈ ਹੈ ਅਤੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਜਵਾਨ ਆਪਣੇ ਪਿੱਛੇ ਚਾਰ ਸਾਲ ਦੀ ਬੇਟੀ ਅਤੇ ਪਤਨੀ ਅਤੇ ਮਾਂ ਨੂੰ ਛੱਡ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਵਾਨ ਦਾ ਇੱਕ ਛੋਟਾ ਭਰਾ ਵੀ ਆਰਮੀ ਵਿੱਚ ਨੌਕਰੀ ਕਰਦਾ ਹੈ ਅਤੇ ਇਸ ਵਕਤ ਉਹ ਘਰ ਛੁੱਟੀ ਆਇਆ ਹੋਇਆ ਹੈ।
ਸ਼ਹੀਦ ਜਵਾਨ ਮਲਕੀਤ ਸਿੰਘ ਦਾ ਮ੍ਰਿਤਕ ਸਰੀਰ ਕੱਲ ਉਹਨਾਂ ਦੇ ਜੱਦੀ ਪਿੰਡ ਕਲਾਨੌਰ ਦੇ ਵਿੱਚ ਲਿਆਂਦਾ ਜਾਏਗਾ ਅਤੇ 12 ਵਜੇ ਦੇ ਕਰੀਬ ਉਹਨਾਂ ਦਾ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੇ ਲਈ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰਿਸ਼ਦ ਦੇ ਪੰਜਾਬ ਜਨਰਲ ਸੈਕਟਰੀ ਕੁਵਰ ਰਵਿੰਦਰ ਵਿੱਕੀ ਅਤੇ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਅਸ਼ੋਕ ਚੱਕਰ ਦੇ ਪਿਤਾ ਕੈਪਟਨ ਜੋਗਿੰਦਰ ਸਿੰਘ ਉਹਨਾਂ ਦੇ ਘਰ ਪਹੁੰਚੇ ਅਤੇ ਕਿਹਾ ਕਿ ਪੰਜਾਬ ਸਰਕਾਰ ਨੂੰ ਸ਼ਹੀਦ ਪਰਿਵਾਰ ਦੇ ਨਾਲ ਇਸ ਦੁੱਖ ਦੀ ਘੜੀ ਵਿੱਚ ਖੜਨਾ ਚਾਹੀਦਾ ਹੈ ਅਤੇ ਪਿੰਡ ਦੇ ਵਿੱਚ ਸ਼ਹੀਦ ਦੇ ਨਾਮ ਤੇ ਯਾਦਗਾਰ ਨੇ ਬਣਾਉਣੀ ਚਾਹੀਦੀ ਹੈ।