Majthia News: ਬਿਕਰਮ ਮਜੀਠੀਆ ਨੂੰ SIT ਨੇ ਮੁੜ ਕੀਤਾ ਸੰਮਨ, 27 ਦਸੰਬਰ ਨੂੰ ਮੁੜ ਪਟਿਆਲਾ ਦਫ਼ਤਰ ਬੁਲਾਇਆ ਹੈ।
Trending Photos
Majthia News: ਡਰੱਗਜ਼ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ 27 ਦਸੰਬਰ ਨੂੰ ਮੁੜ ਪਟਿਆਲਾ ਦਫ਼ਤਰ ਬੁਲਾਇਆ ਹੈ। ਦੱਸਦਈਏ ਬੀਤੇ ਦਿਨ ਵੀ SIT ਨੇ ਬਿਕਰਮ ਮਜੀਠੀਆ ਤੋਂ ਕਰੀਬ 7 ਘੰਟੇ ਪੁੱਛਗਿੱਛ ਕੀਤੀ ਸੀ।
ਬੀਤੇ ਦਿਨ ਪੇਸ਼ੀ
ਬੀਤੇ ਦਿਨ ਪੇਸ਼ੀ ਦੌਰਾਨ ਮਜੀਠੀਆ ਨੇ, ਕਿਹਾ ਕਿ ਇਹ ਕਹਾਣੀ 2013 ਦੀ ਹੈ, ਜਿਸ ਨੂੰ 11 ਸਾਲ ਹੋ ਗਏ ਹਾਂ ਇਸ ਮਾਮਲੇ ਨੂੰ ਸਿਰਫ਼ ਪਾਲਿਟਿਕਸ ਦੇ ਲਈ ਵਰਤਿਆ ਜਾ ਰਿਹਾ ਹੈ। ਮਜੀਠੀਆ ਨੇ ਕਿਹਾ ਕਿ ਮੈਂ ਕਾਨੂੰਨ ਦਾ ਸਤਿਕਾਰ ਕਰਦਾ ਹਾਂ, ਜਿਸ ਕਰਕੇ ਕਮੇਟੀ ਦੇ ਅੱਗੇ ਪੇਸ਼ ਹੋਣ ਦੇ ਲਈ ਪਹੁੰਚਿਆ ਹਾਂ।
ਬਿਕਰਮ ਨੇ ਕਿਹਾ ਕਿ SIT ਮੁਖੀ ADGP ਮੁਖਵਿੰਦਰ ਸਿੰਘ ਛੀਨਾ 31 ਦਸੰਬਰ ਨੂੰ ਰਿਟਾਇਰ ਹੋ ਰਹੇ ਹਨ। ਉਨ੍ਹਾਂ ਦੇ ਸੇਵਾਮੁਕਤ ਹੋਣ ਤੋਂ ਪਹਿਲਾਂ ਭਗਵੰਤ ਮਾਨ ਆਪਣੀ ਅਗਵਾਈ ਵਿੱਚ SIT ਬਣਾ ਲੈਣ, 'ਮੈਂ ਭੱਜਣ ਵਾਲਾ ਨਹੀਂ ਹਾਂ, ਜਦੋਂ ਸ਼ਹੀਦੀ ਦਾ ਮਹੀਨਾ ਪੂਰਾ ਹੋਵੇਗਾ ਉਦੋਂ ਹਰ ਗੱਲ ਦਾ ਜਵਾਬ ਦੇਵਾਗਾਂ'
ਬੋਨੀ ਅਜਨਾਲਾ ਦੀ ਪੇਸ਼ੀ
ਮਜੀਠੀਆ ਤੋਂ ਪਹਿਲਾਂ ਬੀਜੇਪੀ ਆਗੂ ਅਮਰਪਾਲ ਬੋਨੀ ਅਜਨਾਲਾ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਸੀ, 15 ਦਸੰਬਰ ਨੂੰ ਬੋਨੀ ਅਜਾਨਲਾ ਦਾ ਪਟਿਆਲਾ ਚ ਐਸਆਈਟੀ ਦੇ ਅੱਗੇ ਪੇਸ਼ ਹੋਏ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੂੰ 13 ਦਸੰਬਰ ਨੂੰ ਪੇਸ਼ ਹੋਣ ਲਈ ਕਿਹਾ ਸੀ।
ਇਹ ਵੀ ਪੜ੍ਹੋ : Farmer news: ਮੁੱਖ ਮੰਤਰੀ ਮਾਨ ਅਤੇ ਕਿਸਾਨਾਂ ਵਿਚਾਲੇ ਮੀਟਿੰਗ ਖ਼ਤਮ
ਪੂਰਾ ਮਾਮਲਾ
ਦੱਸ ਦਈਏ ਕਿ ਡਰੱਗ ਡਸਕਰੀ ਦੇ ਦੋਸ਼ਾਂ ਤਹਿਤ ਬਿਕਰਮ ਸਿੰਘ ਮਜੀਠੀਆ ਦੇ ਖ਼ਿਲਾਫ਼ ਇਹ ਕੇਸ ਕਾਂਗਰਸ ਦੀ ਚਰਨਜੀਤ ਸਿੰਘ ਚੰਨੀ ਸਰਕਾਰ ਨੇ ਦਰਜ ਕੀਤਾ ਸੀ। ਕਾਂਗਰਸ ਸਰਕਾਰ ਦੇ ਕਾਰਜਕਾਲ ਦੇ ਆਖਰੀਂ ਦਿਨਾਂ ਵਿੱਚ 20 ਦਸੰਬਰ ਨੂੰ ਬਿਕਰਮ ਮਜੀਠੀਆ ਖ਼ਿਲਾਫ਼ ਦੇਸ ਦਰਜ ਕੀਤਾ ਗਿਆ ਸੀ।
NDPS ਤਹਿਤ FIR ਦਰਜ ਹੋਣ ਤੋਂ ਬਾਅਦ ਮਜੀਠੀਆ ਨੂੰ ਜੇਲ੍ਹ ਵੀ ਜਾਣਾ ਪਿਆ ਸੀ ਅਤੇ ਹੁਣ ਬਿਕਰਮ ਜੀਠੀਆ ਜ਼ਮਾਨਤ 'ਤੇ ਬਾਹਰ ਹਨ।
ਇਹ ਵੀ ਪੜ੍ਹੋ : Fazilka News: ਝੋਨੇ ਦੀ ਪਰਾਲੀ ਦਾ ਇਸਤੇਮਾਲ ਕਰ ਕਿਸਾਨ ਗੰਨੇ ਦੀ ਫਸਲ ਤੋਂ ਖੁਦ ਤਿਆਰ ਕਰ ਰਿਹਾ 'ਗੁੜ'
(ਬਲਇੰਦਰ ਦੀ ਰਿਪੋਰਟ)