Ludhiana Drug News: ਨਸ਼ੇੜੀਆਂ ਖਿਲਾਫ਼ ਚੁੱਕੀ ਗਈ ਸੀ ਆਵਾਜ਼, ਹੁਣ ਪੁਲਿਸ ਨੇ ਕੀਤੀ ਵੱਡੀ ਕਾਰਵਾਈ
Advertisement
Article Detail0/zeephh/zeephh2311736

Ludhiana Drug News: ਨਸ਼ੇੜੀਆਂ ਖਿਲਾਫ਼ ਚੁੱਕੀ ਗਈ ਸੀ ਆਵਾਜ਼, ਹੁਣ ਪੁਲਿਸ ਨੇ ਕੀਤੀ ਵੱਡੀ ਕਾਰਵਾਈ

Ludhiana Drug News: ਲੁਧਿਆਣਾ ਦੇ ਨਾਲ ਲੱਗਦੇ ਤਲਵੰਡੀ ਪਿੰਡ ਦੇ ਵਿੱਚ ਹੋ ਰਹੀ ਨਸ਼ਾ ਤਸਕਰੀ ਨੂੰ ਲੈ ਕੇ ਕੀਤੀ ਖ਼ਬਰ ਦਾ ਅਸਰ  ਹੋਇਆ ਹੈ। ਪੁਲਿਸ ਦੇ ਉੱਚ ਅਧਿਕਾਰੀਆਂ ਨੇ ਪਿੰਡ ਵਾਸੀਆਂ ਨਾਲ ਮੀਟਿੰਗ ਪਿੰਡ ਦਾ ਦੌਰਾ ਕੀਤਾ। ਉਹਨਾਂ ਨੇ ਕਿਹਾ ਪਿੰਡਾ ਨੇ ਨਾਲ ਮਿਲ ਕੇ ਖ਼ਤਮ ਨਸ਼ੇ ਦੇ ਕਾਰੋਬਾਰ ਨੂੰ ਕਰਨਗੇ।

Ludhiana Drug News: ਨਸ਼ੇੜੀਆਂ ਖਿਲਾਫ਼ ਚੁੱਕੀ ਗਈ ਸੀ ਆਵਾਜ਼, ਹੁਣ ਪੁਲਿਸ ਨੇ ਕੀਤੀ ਵੱਡੀ ਕਾਰਵਾਈ

Ludhiana Drug News/ਤਰਸੇਮ ਭਾਰਦਵਾਜ: ਪਿਛਲੇ ਦਿਨੀਂ ਲੁਧਿਆਣਾ ਦੇ ਨਾਲ ਲੱਗਦੇ ਪਿੰਡ ਤਲਵੰਡੀ ਦੇ ਵਿੱਚ ਪਿੰਡ ਵਾਸੀਆਂ ਵੱਲੋਂ ਪਿੰਡ ਵਿੱਚ ਨਸ਼ੇੜੀਆਂ ਅਤੇ ਨਸ਼ਾ ਦੇ ਤਸਕਰਾਂ ਖਿਲਾਫ਼ ਆਵਾਜ਼ ਚੁੱਕੀ ਗਈ ਸੀ ਜਿਸ ਦੀਆ ਖਬਰਾਂ ਮੀਡੀਆ ਵਿੱਚ ਨਸ਼ਰ ਹੋਣ ਤੋਂ ਬਾਅਦ ਦੇ ਅਸਰ ਦੇਖਣ ਨੂੰ ਮਿਲਿਆ ਜਿਸ ਉੱਤੇ ਪਿੰਡ ਵਿੱਚ ਪੁਲਿਸ ਦੇ ਵੱਡੇ ਅਧਿਕਾਰੀ ਨੇ ਪਿੰਡ ਵਾਸੀਆਂ ਨਾਲ ਸਰਕਾਰੀ ਸਕੂਲ ਵਿੱਚ ਇੱਕ ਮੀਟਿੰਗ ਕੀਤੀ। 

ਪਿੰਡ ਵਿੱਚ ਵੱਧ ਰਹੇ ਨਸ਼ਾ ਤਸਕਰ ਅਤੇ ਨਸ਼ੇ ਦੇ ਵਿਰੁੱਧ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ। ਉਥੇ ਹੀ ਅਧਿਕਾਰੀਆਂ ਨੇ ਇਹ ਵੀ ਮੰਨਿਆ ਕਿ ਇਸ ਪਿੰਡ ਦੇ ਵਿੱਚ ਨਸ਼ਾ ਦੀ ਸਮੱਸਿਆ ਹੈ। ਉਹਨਾਂ ਨੇ ਕਿਹਾ ਹੈ ਕਿ ਉਹਨਾਂ ਵੱਲੋਂ ਨਸ਼ੇ ਦੇ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: Lehragaga News: ਲਹਿਰਾਗਾਗਾ 'ਚ ਭਾਰੀ ਮੀਂਹ ਨਾਲ ਗਰੀਬ ਕਿਸਾਨ ਦਾ ਹੋਇਆ ਵੱਡਾ ਨੁਕਸਾਨ! ਪੋਲਟਰੀ ਫਾਰਮ ਦੀ ਡਿੱਗੀ ਛੱਤ 

ਹੁਣ ਉਹ ਇਸ ਪਿੰਡ ਵਿਚ ਸਰਚ ਅਭਿਆਨ ਵੀ ਸ਼ੁਰੂ ਕਰਨਗੇ ਜਿਸ ਦੇ ਤਹਿਤ ਪਿੰਡ ਵਾਸੀਆਂ ਦੇ ਘਰੇ ਵਿੱਚ ਤਲਾਸ਼ੀ ਵੀ ਲਈ ਜਾਵੇਗੀ ਜੋ ਕਿ ਸ਼ੱਕੀ ਹੋਣਗੇ ਉਹਨਾਂ ਉੱਤੇ ਕਾਰਵਾਈ ਵੀ ਹੋਵੇਗੀ ਅਤੇ ਨਾਲ ਲੱਗਦੇ ਇਲਾਕੇ ਦੇ ਵਿੱਚ ਵੀ ਸਰਚ ਅਭਿਆਨ ਚਲਾਇਆ ਜਾਵੇਗਾ ਤਾ ਜੋਂ ਨਸ਼ਾ ਤਸਕਰਾਂ ਤੇ ਸਖ਼ਤ ਕਾਰਵਾਈ ਕੀਤੀ ਜਾ ਸਕੇ।

ਉਥੇ ਦੂਜੇ ਪਾਸੇ ਪਿੰਡ ਵਾਸੀਆਂ ਨੇ ਕਿਹਾ ਕਿ ਮੀਡੀਆ ਨੇ ਜੋ ਖਬਰਾਂ ਚਲਾਈ ਉਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਜ਼ਿਕਰ ਯੋਗ ਹੈ ਕਿ ਜੇਕਰ ਆਮ ਲੋਕ ਅਤੇ ਪੁਲਿਸ ਮਿਲ ਕੇ ਨਸ਼ੇ ਦੇ ਖਿਲਾਫ਼ ਮੁਹਿੰਮ ਚਲਾਵੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਹਰ ਪਿੰਡ ਤੋਂ ਨਸ਼ਾ ਖਤਮ ਹੋ ਸਕਦਾ ਹੈ।

ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਮਾਨਸੂਨ ਜਲਦ ਹੋਵੇਗੀ ਦਾਖਲ! ਅੱਜ ਮੀਂਹ ਦਾ ਯੈਲੋ ਅਲਰਟ
 

Trending news