Ludhiana Police: ਲੁਧਿਆਣਾ 'ਚ ਥਾਣੇਦਾਰ ਪੱਗ ਬੰਨ੍ਹ ਕੇ ਬੀੜੀ ਪੀਂਦਾ ਨਜ਼ਰ ਆਇਆ, ਲੋਕਾਂ ਨੇ ਕੀਤਾ ਵਿਰੋਧ
Advertisement

Ludhiana Police: ਲੁਧਿਆਣਾ 'ਚ ਥਾਣੇਦਾਰ ਪੱਗ ਬੰਨ੍ਹ ਕੇ ਬੀੜੀ ਪੀਂਦਾ ਨਜ਼ਰ ਆਇਆ, ਲੋਕਾਂ ਨੇ ਕੀਤਾ ਵਿਰੋਧ

Ludhiana Police:  ਪੁਲਿਸ ਮੁਲਾਜ਼ਮ ਨੇ ਸਿਰ ਪੱਗ ਬੰਨ੍ਹੀ ਹੋਈ ਸੀ, ਅਤੇ ਦਾੜ੍ਹੀ ਰੱਖੀ ਹੋਈ ਸੀ, ਜਦੋਂ ਉਥੇ ਮੌਜੂਦ ਸਰਦਾਰ ਸ਼ਖਸ ਨੇ ਅਜਿਹਾ ਕਰਨ ਦਾ ਕਾਰਣ ਪੁੱਛਿਆ ਤਾਂ ਉਲਟਾ ਥਾਣੇਦਾਰ ਹੀ ਉਸ ਸਰਦਾਰ ਵਿਅਕਤੀ ਨੂੰ ਹੀ ਪੁੱਠਾ-ਸਿੱਧਾ ਬੋਲਣ ਲੱਗ ਗਿਆ।

Ludhiana Police:  ਲੁਧਿਆਣਾ 'ਚ ਥਾਣੇਦਾਰ ਪੱਗ ਬੰਨ੍ਹ ਕੇ ਬੀੜੀ ਪੀਂਦਾ ਨਜ਼ਰ ਆਇਆ, ਲੋਕਾਂ ਨੇ ਕੀਤਾ ਵਿਰੋਧ

Ludhiana Police: ਲੁਧਿਆਣਾ ਦੇ ਡੀਸੀ ਦਫਤਰ ਦੀ ਪਾਰਕਿੰਗ ਵਿੱਚ ਸਿੱਖ ਪੁਲਿਸ ਮੁਲਾਜ਼ਮ ਬੀੜੀ ਪੀ ਰਿਹਾ ਸੀ। ਜਦੋਂ ਉਥੇ ਮੌਜੂਦ ਇੱਕ ਸਰਦਾਰ ਵਿਅਕਤੀ ਨੇ ਜਤਾਇਆ ਰੋਸ ਤਾਂ ਪੁਲਿਸ ਮੁਲਾਜ਼ਮ ਅੱਗ ਬਬੂਲਾ ਹੋ ਗਿਆ। ਉਸ ਨੇ ਸਰਦਾਰ ਵਿਅਕਤੀ ਦੀ ਪੱਗ ਖਿਲਾਰਨ ਦੀ ਧਮਕੀ ਦਿੱਤੀ।

ਪੁਲਿਸ ਲੋਕਾਂ ਨੂੰ ਕਾਨੂੰਨ ਸਮਝਾਉਂਦੀ ਹੈ, ਪਰ ਜੇਕਰ ਪੁਲਿਸ ਹੀ ਕਾਨੂੰਨ ਦੀ ਪਾਲਣਾ ਨਹੀਂ ਕਰਦੀ ਤਾਂ ਉਸ ਨੂੰ ਕੀ ਕਿਹਾ ਜਾਵੇ। ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ਦੇ ਡੀਸੀ ਦਫ਼ਤਰ ਦੇ ਸਾਹਮਣੇ ਪਾਰਕਿੰਗ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਪੰਜਾਬ ਪੁਲਿਸ ਵਿੱਚ ਤਾਇਨਾਤ ਥਾਣੇਦਾਰ ਜਨਤਕ ਥਾਂ ਉਪਰ ਸ਼ਰੇਆਮ ਬੀੜੀ ਪੀ ਕੇ ਧੂੰਆ ਛੱਡਦਾ ਨਜਰ ਆਇਆ।

ਖਾਸ ਗੱਲ ਇਹ ਹੈ ਕਿ ਉਸ ਪੁਲਿਸ ਮੁਲਾਜ਼ਮ ਨੇ ਸਿਰ ਪੱਗ ਬੰਨ੍ਹੀ ਹੋਈ ਸੀ, ਅਤੇ ਦਾੜ੍ਹੀ ਰੱਖੀ ਹੋਈ ਸੀ, ਜਦੋਂ ਉਥੇ ਮੌਜੂਦ ਸਰਦਾਰ ਸ਼ਖਸ ਨੇ ਅਜਿਹਾ ਕਰਨ ਦਾ ਕਾਰਣ ਪੁੱਛਿਆ ਤਾਂ ਉਲਟਾ ਥਾਣੇਦਾਰ ਹੀ ਉਸ ਸਰਦਾਰ ਵਿਅਕਤੀ ਨੂੰ ਹੀ ਪੁੱਠਾ-ਸਿੱਧਾ ਬੋਲਣ ਲੱਗ ਗਿਆ। ਅਤੇ ਉਸ ਨੇ ਸਰਦਾਰ ਵਿਅਕਤੀ ਦੀ ਪੱਗ ਖਿਲਾਰਨ ਦੀ ਗੱਲ ਆਖੀ ਅਤੇ ਕਿਹਾ ਕਿ ਤੂੰ ਡੀ.ਸੀ ਲੱਗਾ।

ਇਹ ਵੀ ਪੜ੍ਹੋ: Simar Sandhu News: ਡਾਂਸਰ ਸਿਮਰ ਸੰਧੂ ਵਿਵਾਦ ਮਾਮਲੇ 'ਚ ਪੁਲਿਸ ਮੁਲਾਜ਼ਮ ਜਗਰੂਪ ਸਿੰਘ ਗ੍ਰਿਫ਼ਤਾਰ, ਦੋ ਹਾਲੇ ਵੀ ਫਰਾਰ

 

ਪੁਲਿਸ ਮੁਲਾਜ਼ਮ ਦਾ ਨਾਂਅ ਪਲੇਟ ਉਪਰ ਨਾਂਅ ਗੁਰਿੰਦਰ ਸਿੰਘ ਲਿਖਿਆ ਨਜ਼ਰ ਆ ਰਿਹਾ ਹੈ। ਜੋ ਕਿ ਡੀਸੀ ਦਫ਼ਤਰ ਕਿਸੇ ਕੰਮ ਵਾਸਤੇ ਆਇਆ ਸੀ, ਮੌਕੇ 'ਤੇ ਮੌਜੂਦ ਵਿਅਕਤੀ ਨੇ ਉਸ ਥਾਣੇਦਾਰ ਦੀ ਵੀਡਿਓ ਬਣਾਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ।

ਇਹ ਵੀ ਪੜ੍ਹੋ: Faridkot Hans Raj Hans: ਫਰੀਦਕੋਟ ਪਹੁੰਚੇ ਬੀਜੇਪੀ ਉਮੀਦਵਾਰ ਹੰਸ ਰਾਜ ਹੰਸ ਦਾ ਕਿਸਾਨਾਂ ਨੇ ਕੀਤਾ ਵਿਰੋਧ

Trending news