Ludhiana News: ਪਰਿਵਾਰਕ ਝਗੜੇ ਦੇ ਚਲਦੇ ਸਾਲੇ 'ਤੇ ਜੀਜੇ ਨਾਲ ਕੁੱਟਮਾਰ ਦੇ ਇਲਜ਼ਾਮ
Advertisement
Article Detail0/zeephh/zeephh2364940

Ludhiana News: ਪਰਿਵਾਰਕ ਝਗੜੇ ਦੇ ਚਲਦੇ ਸਾਲੇ 'ਤੇ ਜੀਜੇ ਨਾਲ ਕੁੱਟਮਾਰ ਦੇ ਇਲਜ਼ਾਮ

Ludhiana News: ਪੂਰੀ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ। ਜਿਸ ਦੇ ਵਿੱਚ ਸਾਫ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਦੋਵੇਂ ਧੜੇ ਆਪਸ ਦੇ ਵਿੱਚ ਲੜਦੇ ਹੋਏ ਦਿਖਾਈ ਦਿੱਤੇ ਹਨ। 

 

Ludhiana News: ਪਰਿਵਾਰਕ ਝਗੜੇ ਦੇ ਚਲਦੇ ਸਾਲੇ 'ਤੇ ਜੀਜੇ ਨਾਲ ਕੁੱਟਮਾਰ ਦੇ ਇਲਜ਼ਾਮ

Ludhiana News (ਤਰਸੇਮ ਲਾਲ ਭਾਰਦਵਾਜ): ਲੁਧਿਆਣਾ ਦੇ ਤਾਜਪੁਰ ਇਲਾਕੇ ਦੇ ਵਿੱਚ ਉਸ ਵੇਲੇ ਹੰਗਾਮਾ ਦੇਖਣ ਨੂੰ ਮਿਲਿਆ ਹੈ। ਜਦੋਂ ਇੱਕ ਸਾਲੇ ਨੇ ਜੀਜੇ ਦੇ ਘਰ ਜਾ ਕੇ ਉਸ ਦੇ ਨਾਲ ਕੁੱਟਮਾਰ ਕੀਤੀ ਹੈ। ਪਰਿਵਾਰ ਨੇ ਆਰੋਪ ਲਗਾਇਆ ਕਿ ਸਾਡੇ ਦੇ ਮੁੰਡੇ ਦੇ ਸਾਲੇ ਨੇ ਉਨ੍ਹਾਂ ਨਾਲ ਵੀ ਕੁੱਟ ਮਾਰ ਕੀਤੀ ਹੈ। ਦਰਅਸਲ ਇਸ ਲੜਾਈ ਦਾ ਕਾਰਨ ਘਰ ਵਿਚ ਨੂੰਹ-ਸੱਸ ਦੀ ਲੜਾਈ ਬਣੀ ਹੈ। ਉਧਰ ਲੜਕੀ ਨੇ ਭਰਾ ਨੂੰ ਆਪਣੇ ਪਤੀ ਦੀ ਸ਼ਿਕਾਇਤ ਕੀਤੀ ਸੀ ਕਿ ਉਹ ਉਸ ਨਾਲ ਕੁੱਟਮਾਰ ਕਰਦਾ ਹੈ। ਸਾਲੇ ਵੱਲੋਂ ਆਪਣੇ ਜੀਜੇ ਨਾਲ ਕੁੱਟਮਾਰ ਕਰਨ ਦੀ ਸਾਰੀ ਘਟਨਾ ਦਾ ਵੀਡੀਓ ਸੀਸੀਟੀਵੀ ਵਿੱਚ ਕੈਦ ਹੋ ਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਪੀੜਤ ਪਰਿਵਾਰ ਦੀ ਸ਼ਿਕਾਇਤ ਦੇ ਅਧਾਰ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੀੜਤ ਵਿਅਕਤੀ ਦਾ ਕਹਿਣਾ ਹੈ ਕਿ ਉਹ ਅਕਸਰ ਆਪਣੀ ਪਤਨੀ ਨੂੰ ਘਰ ਦਾ ਕੰਮ ਕਰਨ ਨੂੰ ਕਹਿੰਦਾ ਸੀ। ਪਰ ਉਹ ਘਰ ਦਾ ਕੰਮ ਨਹੀਂ ਕਰਦੀ ਜਿਸ ਕਰਕੇ ਉਹਨਾਂ ਦੇ ਵਿੱਚ ਆਪਸੀ ਲੜਾਈ ਅਕਸਰ ਹੁੰਦੀ ਰਹਿੰਦੀ ਹੈ। ਜਿਸ ਦੀ ਸ਼ਿਕਾਇਤ ਉਸਦੀ ਪਤਨੀ ਨੇ ਆਪਣੇ ਭਰਾ ਨੂੰ ਕਰ ਦਿੱਤੀ। ਉਸ ਦੇ ਭਰਾ ਨੇ ਆਪਣੇ ਸਾਥੀਆਂ ਨਾਲ ਉਸ ਦੇ ਪਰਿਵਾਰ ਅਤੇ ਉਸ ਉਪਰ ਹਮਲਾ ਕਰ ਦਿੱਤਾ।

ਉੱਥੇ ਦੂਜੇ ਪਾਸੇ ਸਾਲੇ ਦਾ ਕਹਿਣਾ ਹੈ ਕਿ ਉਸਦਾ ਜੀਜਾ ਉਸਦੀ ਭੈਣ ਦੇ ਨਾਲ ਅਕਸਰ ਕੁੱਟਮਾਰ ਕਰਦਾ ਰਹਿੰਦਾ ਹੈ। ਜਿਸ ਨੂੰ ਲੈ ਕੇ ਉਸ ਦੀ ਭੈਣ ਉਸ ਨੂੰ ਕਈ ਵਾਰ ਦੱਸ ਚੁੱਕੀ ਹੈ ਪਰ ਬੀਤੇ ਦਿਨ ਉਸ ਦੀ ਭੈਣ ਨਾਲ ਕੁੱਟਮਾਰ ਇਸ ਕਦਰ ਹੋਈ ਕਿ ਉਸ ਤੋਂ ਬਰਦਾਸ਼ਤ ਨਹੀਂ ਹੋਇਆ ਅਤੇ ਉਹ ਆਪਣੀ ਭੈਣ ਦਾ ਪਤਾ ਲੈਣ ਵਾਸਤੇ ਜਦੋਂ ਉਸਦੇ ਘਰ ਪਹੁੰਚਿਆ ਤਾਂ ਉਸਦੇ ਜੀਜੇ ਵੱਲੋਂ ਉਸਦੇ ਉੱਤੇ ਹਮਲਾ ਕਰ ਦਿੱਤਾ ਗਿਆ। ਪੀੜਤ ਦੀ ਪਤਨੀ ਨੇ ਕਿਹਾ ਕਿ ਉਸ ਨਾਲ ਅਕਸਰ ਘਰ ਦੇ ਵਿੱਚ ਲੜਾਈ ਝਗੜਾ ਰਹਿੰਦਾ ਹੈ। 

ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੁੱਟਮਾਰ ਸ਼ਿਕਾਇਤ ਮਿਲੀ ਸੀ। ਇਸ ਮਾਮਲੇ ਦੀ ਜਾਂਚ ਲਈ ਅਸੀਂ ਘਟਨਾ ਵਾਲੀ ਥਾਂ ਤੇ ਪਹੁੰਚੇ ਹਾਂ ਦੋਵੇਂ ਧਿਰਾਂ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Trending news