Ludhiana News: ਲੁਧਿਆਣਾ 'ਚ ਮਾਨਸਿਕ ਤੌਰ ਬਿਮਾਰ ਔਰਤ ਨਾਲ ਗੈਂਗ ਰੇਪ ਦਾ ਮਾਮਲਾ ਆਇਆ ਸਾਹਮਣੇ, 3 ਦੋਸ਼ੀ ਕਾਬੂ
Advertisement
Article Detail0/zeephh/zeephh2484243

Ludhiana News: ਲੁਧਿਆਣਾ 'ਚ ਮਾਨਸਿਕ ਤੌਰ ਬਿਮਾਰ ਔਰਤ ਨਾਲ ਗੈਂਗ ਰੇਪ ਦਾ ਮਾਮਲਾ ਆਇਆ ਸਾਹਮਣੇ, 3 ਦੋਸ਼ੀ ਕਾਬੂ

ਲੁਧਿਆਣਾ ਵਿੱਚ 37 ਸਾਲਾ ਮਾਨਸਿਕ ਤੌਰ 'ਤੇ ਬਿਮਾਰ ਔਰਤ ਨੂੰ ਤਿੰਨ ਦੋਸ਼ੀਆਂ ਨੇ ਅਗਵਾ ਕਰਕੇ ਉਸ ਨਾਲ ਸਮੂਹਿਕ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ ਨੇ ਸਮੂਹਿਕ ਬਲਾਤਕਾਰ ਕਰਨ ਤੋਂ ਬਾਅਦ ਔਰਤ ਨੂੰ ਚੀਮਾ ਚੌਕ ਨੇੜੇ ਛੱਡ ਕੇ ਹੋਏ ਫਰਾਰ ਹੋ ਗਿਆ ਜਦੋਂ ਪਰਿਵਾਰਕ ਮੈਂਬਰਾਂ ਨੇ ਔਰਤ ਮਿਲੀ ਤਾਂ ਉਸ ਨੇ ਸਾਰੀ ਘਟਨਾ ਦੱਸੀ। 

Ludhiana News: ਲੁਧਿਆਣਾ 'ਚ ਮਾਨਸਿਕ ਤੌਰ ਬਿਮਾਰ ਔਰਤ ਨਾਲ ਗੈਂਗ ਰੇਪ ਦਾ ਮਾਮਲਾ ਆਇਆ ਸਾਹਮਣੇ, 3 ਦੋਸ਼ੀ ਕਾਬੂ

Ludhiana News/ਤਰਸੇਮ ਭਾਰਦਵਾਜ: ਲੁਧਿਆਣਾ ਵਿੱਚ 37 ਸਾਲਾ ਮਾਨਸਿਕ ਤੌਰ 'ਤੇ ਬਿਮਾਰ ਔਰਤ ਨੂੰ ਤਿੰਨ ਦੋਸ਼ੀਆਂ ਨੇ ਅਗਵਾ ਕਰਕੇ ਉਸ ਨਾਲ ਸਮੂਹਿਕ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ ਨੇ ਸਮੂਹਿਕ ਬਲਾਤਕਾਰ ਕਰਨ ਤੋਂ ਬਾਅਦ ਔਰਤ ਨੂੰ ਚੀਮਾ ਚੌਕ ਨੇੜੇ ਛੱਡ ਕੇ ਹੋਏ ਫਰਾਰ ਹੋ ਗਿਆ ਜਦੋਂ ਪਰਿਵਾਰਕ ਮੈਂਬਰਾਂ ਨੇ ਔਰਤ ਮਿਲੀ ਤਾਂ ਉਸ ਨੇ ਸਾਰੀ ਘਟਨਾ ਦੱਸੀ।  ਪਰਿਵਾਰ ਨੂੰ ਦੱਸਿਆ, ਪਰਿਵਾਰ ਨਾਲ ਜਾ ਕੇ ਪੀੜਤ ਔਰਤ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ।

ਥਾਣਾ ਡਿਵੀਜ਼ਨ ਨੰਬਰ 2 ਦੀ ਪੁਲੀਸ ਨੇ ਔਰਤ ਦੀ ਬਿਆਨ ਲਿਖਣ ਤੋਂ ਬਾਅਦ 3 ਮੁਲਜ਼ਮਾਂ ਖ਼ਿਲਾਫ਼ ਬਾਈ ਨੇਮ ਮਾਮਲਾ ਦਰਜ ਕੀਤਾ ਅਤੇ ਉਸ ਤੋਂ ਬਿਨਾਂ ਪੀੜਤ ਔਰਤ ਨੇ ਤਿੰਨ ਹੋਰ ਅਣਪਛਾਤੇ ਬਾਰੇ ਵੀ ਦੱਸਿਆ ਜਿਨਾਂ ਦਾ ਪੁਲਿਸ ਨੇ ਐੱਫ ਆਈ ਆਰ ਵਿੱਚ ਦਰਜ ਕੀਤਾ ਹੈ। ਪੁਲਿਸ ਨੇ ਤੁਰੰਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਅਤੇ 24 ਘੰਟਿਆਂ ਵਿੱਚ ਗੈਂਗ ਰੇਪ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਏਸੀਪੀ ਕੇਂਦਰੀ ਨੇ ਪੱਤਰਕਾਰ ਵਾਰਤਾ ਕਰਕੇ ਜਾਣਕਾਰੀ ਦਿੱਤੀ ਕੀ ਦੋ ਦੋਸ਼ੀਆਂ ਨੂੰ ਫੜ ਕੇ ਮਾਨਯੋਗ ਕੋਰਟ ਵਿੱਚ ਪੇਸ਼ ਕੀਤਾ ਗਿਆ ਅਤੇ ਉਹਨਾਂ ਦਾ ਪੁਲਿਸ ਰਿਮਾਂਡ ਲਿਆ ਗਿਆ ਅਤੇ ਇੱਕ ਦੋਸ਼ੀ ਨੂੰ ਹੁਣ ਗ੍ਰਿਫ਼ਤਾਰ ਕਰ ਲਿਆ ਹੈ। 

ਇਹ ਵੀ ਪੜ੍ਹੋ: Punjab By Poll 2024: ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਲਈ ਕਾਂਗਰਸ ਨੇ ਐਲਾਨੇ ਉਮੀਦਵਾਰ  
 

ਹੁਣ ਤੱਕ ਤਿੰਨ ਦੋਸ਼ੀ ਗ੍ਰਿਫ਼ਤਾਰ ਹੋ ਚੁੱਕੇ ਹਨ। ਤਿੰਨੋਂ ਮੁਲਜ਼ਮ ਜਨਕਪੁਰੀ ਇਲਾਕੇ ਦੇ ਰਹਿਣ ਵਾਲੇ ਹਨ। ਏਸੀਪੀ ਅਨਿਲ ਭਨੋਟ ਨੇ ਦੱਸਿਆ ਕਿ ਔਰਤ 17 ਅਕਤੂਬਰ ਨੂੰ ਨੇੜੇ ਦੀ ਦੁਕਾਨ ਤੋਂ ਕੁਝ ਸਾਮਾਨ ਖਰੀਦਣ ਲਈ ਘਰੋਂ ਨਿਕਲੀ ਸੀ। ਪਰ ਉਹ ਦੁਕਾਨ ਦਾ ਰਸਤਾ ਭੁੱਲ ਕੇ ਚੀਮਾ ਚੌਕ ਪਹੁੰਚ ਗਿਆ। ਜਿੱਥੇ ਤਿੰਨਾਂ ਦੋਸ਼ੀਆਂ ਨੇ ਉਸ ਨੂੰ ਦੇਖਿਆ।

ਮੁਲਜ਼ਮਾਂ ਨੇ ਉਸ ਨੂੰ ਘਰ ਪਹੁੰਚਣ ਵਿੱਚ ਮਦਦ ਦੀ ਪੇਸ਼ਕਸ਼ ਕੀਤੀ। ਪਰ ਦੋਸ਼ੀ ਉਸ ਨੂੰ ਕਿਸੇ ਅਣਜਾਨ ਥਾਂ ਤੇ ਲੈ ਗਏ ਵਿਚ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਏਸੀਪੀ ਨੇ ਦੱਸਿਆ ਕਿ ਇਸ ਮਾਮਲੇ ਪੁਲਿਸ ਜਾਂਚ ਕਰ ਰਹੀ ਹੈ ਜਾਂਚ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ ਉਸ ਉੱਪਰ ਬਣਦੀ ਕਾਰਵਾਈ ਕੀਤੀ ਜਾਵੇਗੀ।

Trending news