Ludhiana Buddha Nullah: ਲੁਧਿਆਣਾ ਪਹੁੰਚੇ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ, ਉਹਨਾਂ ਨੇ ਲੁਧਿਆਣਾ ਵਿਖੇ ਬੁੱਢਾ ਦਰਿਆ ਦਾ ਦੌਰਾ ਕੀਤਾ ਅਤੇ ਉਸਦੇ ਪ੍ਰਦੂਸ਼ਣ ਦਾ ਮੌਕੇ 'ਤੇ ਜਾਇਜ਼ਾ ਲਿਆ।
Trending Photos
Ludhiana Buddha Nullah/ਤਰਸੇਮ ਭਾਰਦਵਾਜ: ਲੁਧਿਆਣਾ ਬੁੱਢੇ ਦਰਿਆ ਦਾ ਪਾਣੀ ਲਗਾਤਾਰ ਕਾਲਾ ਅਤੇ ਕੈਮੀਕਲ ਵਾਲਾ ਹੁੰਦਾ ਜਾ ਰਿਹਾ ਹੈ। ਬੁੱਢੇ ਦਰਿਆ ਦੀ ਸਫਾਈ ਲਈ ਪਬਲਿਕ ਐਕਸ਼ਨ ਕਮੇਟੀ ਅਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਕਾਲਾ ਪਾਣੀ ਦਾ ਮੋਰਚਾ ਲਗਾਉਣਾ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ। ਉਸੇ ਕੜੀ ਤਹਿਤ ਈ ਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਜਮਾਲਪੁਰ ਉਸ ਥਾਂ ਤੇ ਜਾਇਜਾ ਲੈਣ ਪਹੁੰਚੇ ਜਿੱਥੇ ਕਿ ਉਹ ਸੀਵਰੇਜ ਟ੍ਰੀਟਮੈਂਟ ਪਲਾਂਟ ਅਤੇ ਡਾਇੰਗ ਇੰਡਸਟਰੀ ਦੇ 40 ਅਤੇ 50 ਐਮਐਲਡੀ ਦੇ ਕਾਮਨ ਐਫਲੂਐਂਟ ਟ੍ਰੀਟਮੈਂਟ ਪਲਾਂਟਾਂ ਵਿੱਚੋਂ ਨਿਕਲਦੇ ਕਾਲੇ ਪਾਣੀ ਨੂੰ ਵੇਖ ਹੈਰਾਨ ਹੋ ਗਏ ਉਹਨਾਂ ਨੇ ਹੈਰਾਨੀ ਪ੍ਰਗਟ ਕੀਤੀ ਅਤੇ ਜਦ ਮੀਡੀਆ ਨੇ ਉਹਨਾਂ ਨੂੰ ਸਵਾਲ ਪੁੱਛਿਆ ਕਿ ਕੀ ਇਹ ਟਰੀਟਡ ਪਾਣੀ ਹੈ।
ਮੌਕੇ ਤੇ ਪਹੁੰਚੇ ਪੱਤਰਕਾਰਾਂ ਦੇ ਨਾਲ ਹੈ ਗੱਲਬਾਤ ਕਰਦਿਆਂ ਈ ਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਦੱਸਿਆ ਕਿ ਉਹਨਾਂ ਦੀ ਅੱਜ ਦੀ ਫੇਰੀ ਦਾ ਮੁੱਖ ਮੰਤਵ ਪੰਜਾਬ ਦੇ ਦਰਿਆਵਾਂ ਦੇ ਹੋ ਰਹੇ ਪ੍ਰਦੂਸ਼ਣ ਅਤੇ ਖਾਸ ਕਰਕੇ ਸਤਲੁਜ ਦੇ ਬੁੱਢੇ ਦਰਿਆ ਵੱਲੋਂ ਹੋ ਰਹੇ ਪ੍ਰਦੂਸ਼ਣ ਦੇ ਵਿੱਚ ਲੰਬੇ ਸਮੇਂ ਤੋਂ ਕੋਈ ਵੀ ਕਾਰਗਰ ਹੱਲ ਨਾ ਨਿਕਲਣ ਤੇ ਪੈਂਦੇ ਭ੍ਰਿਸ਼ਟਾਚਾਰ ਬਾਰੇ ਸ਼ੱਕ ਦੇ ਤਹਿਤ ਈਡੀ ਦੀ ਦਖਲ ਅੰਦਾਜ਼ੀ ਦੀ ਸੰਭਾਵਨਾ ਨੂੰ ਆਪਣੇ ਅੱਖੀਂ ਦੇਖਣਾ ਉਤੇ ਸਮਝਣਾ ਸੀ।
ਇਹ ਵੀ ਪੜ੍ਹੋ: Faridkot News: ਜੀ ਮੀਡੀਆ ਦੀ ਖ਼ਬਰ ਦਾ ਅਸਰ! ਕੈਂਸਰ ਵਾਰਡ 'ਚ ਬੰਦ ਪਏ ਏਸੀਆਂ ਨੂੰ ਲੈ ਕੇ ਮੰਤਰੀ ਦਾ ਵੱਡਾ ਐਕਸ਼ਨ
ਸਵਾਲਾਂ ਦਾ ਜਵਾਬ ਦਿੰਦੇ ਉਹਨਾਂ ਨੇ ਦੱਸਿਆ ਕਿ ਜੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਜਾਂ ਕੋਈ ਪ੍ਰਾਈਵੇਟ ਇੰਡਸਟਰੀ ਦੇ ਮਾਲਕ ਮਿਲੀਭੁਗਤ ਕਰ ਕੇ ਦਰਿਆਵਾਂ ਦਾ ਪ੍ਰਦੂਸ਼ਣ ਜਾਂ ਧਰਤੀ ਹੇਠਲੇ ਪਾਣੀ ਦਾ ਪ੍ਰਦੂਸ਼ਣ ਕਰਦੇ ਹਨ ਤਾਂ ਈਡੀ ਨੂੰ ਅਖਤਿਆਰ ਹੈ। ਕਿ ਉਹ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਦੇ ਤਹਿਤ ਵੀ ਉਹਨਾਂ ਤੇ ਕਾਰਵਾਈ ਕਰ ਸਕਦੀ ਹੈ ਕਿਓਂਕਿ ਇਸ ਨੂੰ ਅਪਰਾਧ ਤੋਂ ਕਮਾਇਆ ਹੋਇਆ ਧਨ ਮੰਨਿਆ ਜਾ ਸਕਦਾ ਹੈ। ਉਹਨਾਂ ਨੇ ਦੱਸਿਆ ਕਿ ਈਡੀ ਸਿਆਸਤਦਾਨਾਂ ਦੇ ਉੱਤੇ ਵੀ ਕਾਰਵਾਈ ਕਰ ਸਕਦੀ ਹੈ ਜੇ ਉਹ ਅਫਸਰਾਂ ਨੂੰ ਜਾਂ ਇੰਡਸਟਰੀ ਮਾਲਕਾਂ ਨੂੰ ਸਹੀ ਕੰਮ ਕਰਨ ਤੋਂ ਰੋਕਦੇ ਹੋਏ ਪਾਏ ਜਾਂਦੇ ਹਨ। ਉਹਨਾਂ ਨੇ ਕਿਹਾ ਸਭ ਨੂੰ ਇਕੱਠੇ ਹੋ ਕੇ ਹਭਲਾ ਮਾਰਨਾ ਚਾਹੀਦਾ ਹੈ ਅਤੇ ਉਹਨਾਂ ਨੇ ਕਿਹਾ ਕਿ ਜੇਕਰ ਇਸ ਮਾਮਲੇ ਦੇ ਵਿੱਚ ਕੋਈ ਨਾ ਕੋਈ ਐਫਆਈਆਰ ਹੁੰਦੀ ਹੈ। ਤਾਂ ਈਡੀ ਵੀ ਇਸ ਮਾਮਲੇ ਵਿੱਚ ਜਾਂਚ ਕਰ ਸਕਦੀ ਹੈ!