Ludhiana News: ਡਿਸਟਰਿਕਟ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਦੀ ਤਿਆਰੀ ਮੁਕੰਮਲ, 2980 ਮੈਂਬਰ ਆਪਣੀ ਵੋਟ ਦੇਣਗੇ
Advertisement
Article Detail0/zeephh/zeephh1998380

Ludhiana News: ਡਿਸਟਰਿਕਟ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਦੀ ਤਿਆਰੀ ਮੁਕੰਮਲ, 2980 ਮੈਂਬਰ ਆਪਣੀ ਵੋਟ ਦੇਣਗੇ

Ludhiana News: ਲੁਧਿਆਣਾ 'ਚ ਡਿਸਟਰਿਕਟ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਦੀ ਤਿਆਰੀ ਹੋਈ ਮੁਕੰਮਲ, ਇਸ ਵਾਰ 2980 ਮੈਂਬਰਸ ਵੱਲੋਂ ਆਪਣਾ ਵੋਟ ਦਿੱਤਾ ਜਾਵੇਗਾ ਵੱਖ-ਵੱਖ ਉਮੀਦਵਾਰਾਂ ਨੂੰ, ਹੁਣ ਤੱਕ 28 ਉਮੀਦਵਾਰਾਂ ਵੱਲੋਂ ਨਾਮਕਨ ਪੱਤਰ ਭਰ ਦਿੱਤਾ ਗਿਆ ਹੈ ਵੱਖ-ਵੱਖ ਪੋਸਟ ਦੇ ਲਈ, ਕਾਗਜ ਰਹਿਤ ਪ੍ਰਚਾਰ ਕਰਨ ਦੀ ਹਦਾਇਤਾਂ

 

Ludhiana News: ਡਿਸਟਰਿਕਟ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਦੀ ਤਿਆਰੀ ਮੁਕੰਮਲ, 2980 ਮੈਂਬਰ ਆਪਣੀ ਵੋਟ ਦੇਣਗੇ

Ludhiana News: ਲੁਧਿਆਣਾ ਵਿੱਚ ਡਿਸਟਰਿਕਟ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਦੀ ਤਿਆਰੀ ਮੁਕੰਮਲ ਹੋ ਗਈਆਂ ਹਨ।  ਇਸ ਵਾਰ 2980 ਮੈਂਬਰ ਵੱਲੋਂ ਆਪਣੀ ਵੋਟ ਦਿੱਤੀ ਜਾਵੇਗੀ। ਵੱਖ-ਵੱਖ ਉਮੀਦਵਾਰਾਂ ਨੂੰ, ਹੁਣ ਤੱਕ 28 ਉਮੀਦਵਾਰਾਂ ਵੱਲੋਂ ਨਾਮਕਨ ਪੱਤਰ ਭਰ ਦਿੱਤਾ ਗਿਆ ਹੈ। ਵੱਖ-ਵੱਖ ਪੋਸਟ ਦੇ ਲਈ, ਕਾਗਜ ਰਹਿਤ ਪ੍ਰਚਾਰ ਕਰਨ ਦੀ ਹਦਾਇਤਾਂ ਦਿੱਤੀਆਂ ਗਈਆਂ ਹਨ।

ਰਿਟਰਨਿੰਗ ਆਫਿਸਰ ਗੁਰਪ੍ਰੀਤ ਸਿੰਘ ਅਰੋੜਾ ਨੇ ਕਿਹਾ ਕਿ ਉਹਨਾਂ ਵੱਲੋਂ ਤਿਆਰੀਆਂ ਚੋਣਾਂ ਨੂੰ ਲੈ ਕੇ ਮੁਕੰਮਲ ਕਰ ਦਿੱਤੀਆਂ ਗਈਆਂ ਨੇ, ਹੁਣ ਤੱਕ 28 ਉਮੀਦਵਾਰਾਂ ਵੱਲੋਂ ਆਪਣਾ ਨੋਮੀਨੇਸ਼ਨ ਭਰ ਦਿੱਤਾ ਗਿਆ ਹੈ ਵੱਖ-ਵੱਖ ਪੋਸਟ ਦੇ ਲਈ, ਉਹਨਾਂ ਨੇ ਕਿਹਾ ਕਿ ਸੁਰੱਖਿਆ ਦੇ ਵੀ ਪੁਖਤਾ ਪ੍ਰਬੰਧ ਰਹਿਣਗੇ, ਉਨਾਂ ਨੇ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਚਿੱਠੀ ਵੀ ਲਿਖੀ ਹੈ ਸੁਰਸ਼ਾ ਨੂੰ ਲੈ ਕੇ, ਰਿਟਰਨਿੰਗ ਆਫਿਸਰ ਮੇ ਖਾਸ ਅਪੀਲ ਵੀ ਕੀਤੀ ਹੈ ਉਮੀਦਵਾਰਾਂ ਨੂੰ ਕੀ ਉਹ ਚੋਣ ਵਾਲੇ ਦਿਨ ਆਪਣੇ ਸਮਰਥਨ ਨਾਲ ਲੈ ਕੇ ਆਣ, ਤੇ ਵੋਟਰਾਂ ਵੱਲੋਂ ਵੀ ਚੋਣ ਵਾਲੇ ਦਿਨ ਹੁੱਲੜਬਾਜੀ ਨਾ ਕੀਤੀ ਜਾਵੇ, ਚੋਣ ਵਾਲੇ ਦਿਨ ਕੈਮਰੇ ਦਾ ਵੀ ਪੁਖਤਾ ਪ੍ਰਬੰਧ ਕੀਤਾ ਜਾਵੇਗਾ।

ਇਹ ਵੀ ਪੜ੍ਹੋ:  Chandigarh News: ਚੰਡੀਗੜ੍ਹ ਦੇ ਸੈਕਟਰ 25 'ਚ 21 ਸਾਲਾ ਨੌਜਵਾਨ ਦੇ ਕਤਲ ਮਾਮਲੇ 'ਚ ਹੋਈ ਗ੍ਰਿਫਤਾਰੀ

ਤਿੰਨ ਵਾਰ ਸੈਕਟਰੀ ਰਹੇ ਐਡਵੋਕੇਟ ਟੀਪੀਐਸ ਧਾਲੀਵਾਲ ਇਸ ਵਾਰ ਪ੍ਰੈਜੀਡੈਂਟ ਦੀ ਪੋਸਟ ਦੇ ਲਈ ਚੋਣ ਮੈਦਾਨ ਵਿੱਚ ਖੜੇ ਹੋਏ, ਉਨਾਂ ਨੇ ਸਾਡੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਕਿਉਰਟੀ, ਪਾਰਕਿੰਗ, ਫੈਸਿਲਿਟੀ ਸਾਫ ਪੀਣ ਨੂੰ ਪਾਣੀ ਦੇ ਮੁੱਦੇ ਨੂੰ ਲੈ ਕੇ ਉਹ ਇਸ ਵਾਰ ਚੋਣ ਮੈਦਾਨ ਵਿੱਚ ਉਤਰੇ ਨੇ, ਜੇ ਉਹ ਪ੍ਰੈਜੀਡੈਂਟ ਦੀ ਪੋਸਟ ਵਿੱਚ ਜਿੱਤ ਹਾਸਿਲ ਕਰਦੇ ਹੈ ਤੇ ਉਹਨਾਂ ਵੱਲੋਂ ਇਹ ਖਾਸ ਮੁੱਦਿਆਂ ਨੂੰ ਪਹਿਲ ਦੇ ਅਧਾਰ ਤੇ ਸੁਲਝਾਇਆ ਜਾਵੇਗਾ, ਉਹਨਾਂ ਨੇ ਕਿਹਾ ਕਿ ਉਹ ਲੁਧਿਆਣਾ ਕਚਹਿਰੀ ਤੇ ਹੋਰ ਲਿਫਟ ਲਗਵਾਣਗੇ।

ਉਥੇ ਦੂਜੇ ਪਾਸੇ ਐਡਵੋਕੇਟ ਪਰਵਿੰਦਰ ਪਾਲ ਸਿੰਘ ਲਾਢੀ ਸੈਕਟਰੀ ਦੀ ਪੋਸਟ ਦੇ ਲਈ ਇਸ ਵਾਰ ਚੋਣ ਮੈਦਾਨ ਵਿੱਚ ਉਤਰੇ, ਉਹਨਾਂ ਨੇ ਕਿਹਾ ਕਿ 1999 ਵਿੱਚ ਉਹ ਇਸ ਫੀਲਡ ਵਿੱਚ ਉਹ ਆਏ ਸੀ, ਉਹਨਾਂ ਨੇ ਕਿਹਾ ਕਿ ਅੱਜ ਕੱਲ ਨਵੇਂ ਐਡਵੋਕੇਟ ਦੀ ਡਿਗਿਨਟੀ ਤੇ ਕਾਫੀ ਸਵਾਲ ਖੜੇ ਹੋ ਰਹੇ ਨੇ, ਜੋ ਉਹਨਾਂ ਵੱਲੋਂ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਨਵੇਂ ਐਡਵੋਕੇਟ ਨੂੰ ਕਿਸੇ ਵੀ ਤਰ੍ਹਾਂ ਦਾ ਮੁਸ਼ਕਿਲਾਂ ਨਾ ਆਏ ਇਹ ਉਹਨਾਂ ਦਾ ਮੁੱਖ ਮੁੱਦਾ ਰਹੇਗਾ, ਉਹਨਾਂ ਨੇ ਕਿਹਾ ਕਿ ਨਵਾਂ ਜੁਡੀਸ਼ਅਲ ਕੰਪਲੈਕਸ ਜਿਹੜਾ ਬਣਾਇਆ ਗਿਆ ਹੈ ਉਸ ਨੂੰ ਪੁਰਾਣੀ ਬਿਲਡਿੰਗ ਦੇ ਨਾਲ ਜੋੜਿਆ ਜਾਵੇਗਾ ਤਾਂ ਕਿ ਵਕੀਲ ਸਾਹਿਬਾਨਾ ਨੂੰ ਕਿਸੇ ਵੀ ਤਰ੍ਹਾਂ ਦਾ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ, ਉਹਨਾਂ ਨੇ ਕਿਹਾ ਕਿ ਪਾਰਕਿੰਗ ਦਾ ਵੀ ਮੁੱਦਾ ਉਹਨਾਂ ਵੱਲੋਂ ਦੂਰ ਕੀਤਾ ਜਾਵੇਗਾ ਜੇਕਰ ਉਹ ਸੈਕਟਰੀ ਬਣਦੇ ਨੇ।

ਇਹ ਵੀ ਪੜ੍ਹੋ:Sam Bahadur Movie: ਸੈਮ ਮਾਣਕ ਸ਼ਾਹ ਦੀ ਜਾਨ ਬਚਾਉਣ ਵਾਲੇ ਦੀ ਬੇਟੀ ਤੋਂ ਸੁਣੋਂ ਅਣਸੁਣੀ ਦਰਦ ਭਰੀ ਕਹਾਣੀ
 

 

Trending news