Ludhiana Car Snatched News: ਲੁਧਿਆਣਾ 'ਚ ਲੁੱਟੇਰਿਆਂ ਨੇ ਆਈ-20 ਕਾਰ ਖੋਹ ਲਈ। ਇਸ ਤੋਂ ਬਾਅਦ ਭੱਜ ਗਏ। ਏਸੀਪੀ ਜਤਿਨ ਬਾਂਸਲ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਣ ਪੁੱਜੇ।
Trending Photos
Ludhiana Car Snatched News/ਤਰਸੇਮ ਭਾਰਦਵਾਜ: ਪੰਜਾਬ ਦੇ ਲੁਧਿਆਣਾ ਕੋਛੜ ਮਾਰਕੀਟ ਪੁਲਿਸ ਚੌਂਕੀ ਤੋਂ ਕੁਝ ਦੂਰੀ 'ਤੇ ਲੁਟੇਰਿਆ ਨੇ ਆਈ 20 ਕਾਰ ਲੁੱਟਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਪੀੜਤ ਦੀ ਪਤਨੀ ਵੀ ਬੈਠੀ ਸੀ। ਕਾਰ ਮਾਲਕ ਨੇ ਬਹਾਦਰੀ ਦਿਖਾਉਂਦੇ ਹੋਏ ਆਪਣੀ ਪਤਨੀ ਨੂੰ ਕਾਰ 'ਚੋਂ ਬਾਹਰ ਕੱਢ ਕੇ ਬਚਾਇਆ ਪਰ ਬਦਮਾਸ਼ ਉਸ ਦੀ ਕਾਰ ਖੋਹ (Ludhiana Car Snatched) ਕੇ ਫਰਾਰ ਹੋ ਗਏ। ਕਾਰ ਮਾਲਕ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਅਤੇ ਸੀਨੀਅਰ ਪੁਲੀਸ ਅਧਿਕਾਰੀ ਮੌਕੇ ’ਤੇ ਪਹੁੰਚ ਗਏ।
ਦਰਅਸਲ ਇਸ ਤੋਂ ਬਾਅਦ ਲੁਧਿਆਣਾ ਦੇ ਭੀੜ ਵਾਲੇ ਇਲਾਕੇ ਕੋਛੜ ਮਾਰਕੀਟ ਪੁਲਸ ਚੌਕੀ ਦੇ ਨਜਦੀਕ ਲੁਟੇਰਿਆ ਨੇ ਹਥਿਆਰ ਦੀ ਨੋਕ ਉੱਤੇ ਆਈ 20 ਗੱਡੀ ਦੀ ਖੋਹ ਕੀਤੀ, ਪੀੜਤ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਦਵਾਈ ਲੈਣ ਲਈ ਆਇਆ ਸੀ।
ਇਹ ਵੀ ਪੜ੍ਹੋ: Petrol- Diesel Price: ਪੈਟਰੋਲ ਅਤੇ ਡੀਜ਼ਲ ਹੋਇਆ ਸਸਤਾ! ਚੋਣਾਂ ਤੋਂ ਪਹਿਲਾਂ ਦੋ ਰੁਪਏ ਦੀ ਕਟੌਤੀ
ਜਦ ਉਹ ਗੱਡੀ ਖੜ੍ਹੀ ਕਰਕੇ ਦਵਾਈ ਲੈਣ ਗਿਆ ਉਸਦੀ ਪਤਨੀ ਗੱਡੀ ਦੇ ਵਿੱਚ ਹੀ ਬੈਠੀ ਸੀ ਤੇ ਉਥੇ ਤਿੰਨ ਲੁਟੇਰੇ ਆਏ ਅਤੇ ਉਸਦੀ ਗੱਡੀ ਵਿੱਚ ਬੈਠ ਗਏ ਅਤੇ ਗੱਡੀ ਲਏ ਕੇ ਜਾਣ ਲੱਗੇ ਗੱਡੀ ਵਿੱਚ ਬੈਠੀ ਉਸਦੀ ਦੀ ਪਤਨੀ ਨੇ ਜਦੋਂ ਰੌਲਾ ਪਾਉਣਾ ਸ਼ੁਰੂ ਕੀਤਾ ਤਦ ਉਹ ਭਜ ਕੇ ਗੱਡੀ ਕੋਲ ਗਿਆ ਅਤੇ ਆਪਣੀ ਪਤਨੀ ਨੂੰ ਖਿੱਚ ਕੇ ਗੱਡੀ ਵਿੱਚੋਂ ਬਹਾਰ ਕੱਢਿਆ ਪਰ ਲੁਟੇਰੇ ਗੱਡੀ ਲੈ ਕੇ (Ludhiana Car Snatched) ਮੌਕੇ ਤੋਂ ਫਰਾਰ ਹੋ ਗਏ।
ਇਸ ਸਾਰੀ ਘਟਨਾ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਅਤੇ ਸਾਰੇ ਮਾਮਲੇ ਵਿੱਚ ਜਾਂਚ ਕਰਨ ਦੀ ਗੱਲ ਆਖ ਰਹੀ ਹੈ ਪੀੜਤ ਦੀ ਪਤਨੀ ਨੇ ਦੱਸਿਆ ਉਹਨਾਂ ਕੋਲ ਹਥਿਆਰ ਵੀ ਸਨ। ਮੌਕੇ ਤੇ ਪਹੁੰਚੇ ਏਸੀਪੀ ਬੋਲੋ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਸੀਸੀਟੀਵੀ ਦੀ ਫੁਟੇਜ ਵੀ ਲਈ ਜਾ ਰਹੀ ਹੈ।
ਇਹ ਵੀ ਪੜ੍ਹੋ: One Nation One Election: ਇੱਕ ਦੇਸ਼-ਇੱਕ ਚੋਣ: ਕਮੇਟੀ ਨੇ ਰਾਸ਼ਟਰਪਤੀ ਨੂੰ ਰਿਪੋਰਟ ਸੌਂਪੀ, ਸੰਵਿਧਾਨ 'ਚ ਸੋਧ ਦੀ ਸਿਫ਼ਾਰਸ਼
ਗਿੰਨੀ ਦੀ ਪਤਨੀ ਸਿੰਮੀ ਨੇ ਦੱਸਿਆ ਕਿ ਉਸ ਦੇ ਪਤੀ ਨੇ ਬਾਜ਼ਾਰ ਵਿੱਚ ਕਾਰ ਰੋਕੀ। ਉਹ ਖੁਦ ਮੋਦੀ ਕੰਪਲੈਕਸ ਜਾ ਕੇ ਦਵਾਈ ਲੈਣ ਗਿਆ। ਉਸੇ ਸਮੇਂ ਤਿੰਨ ਲੁਟੇਰੇ ਕਾਰ ਅੰਦਰ ਦਾਖਲ ਹੋਏ।