Ludhiana Accident News: ਲੁਧਿਆਣਾ ਸਿਵਲ ਸਿਟੀ ਇਲਾਕੇ ਵਿੱਚ 59 ਸਾਲ ਦੇ ਬਜ਼ੁਰਗ ਨਾਲ ਦਰਦਨਾਕ ਹਾਦਸਾ ਵਾਪਰ ਗਿਆ।
Trending Photos
Ludhiana Accident News (ਤਰਸੇਮ ਲਾਲ ਭਾਰਦਵਾਜ) : ਲੁਧਿਆਣਾ ਸਿਵਲ ਸਿਟੀ ਇਲਾਕੇ ਵਿੱਚ 59 ਸਾਲ ਦੇ ਬਜ਼ੁਰਗ ਨਾਲ ਦਰਦਨਾਕ ਹਾਦਸਾ ਵਾਪਰ ਗਿਆ। ਬਜ਼ੁਰਗ ਨੂੰ ਹਾਦਸੇ ਤੋਂ ਬਾਅਦ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ। ਹਾਦਸੇ ਦੀ ਸੀਸੀਟੀਵੀ ਆਈ ਸਾਹਮਣੇ ਆਈ ਹੈ।
ਪਰਿਵਾਰ ਨੇ ਦੋਸ਼ ਲਗਾਇਆ ਕਿ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਤੇ ਇਨਸਾਫ਼ ਦੀ ਮੰਗ ਕੀਤੀ ਹੈ। ਬਜ਼ੁਰਗ ਵਿਅਕਤੀ ਦੇ ਜਦੋਂ ਬੇਟੇ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਹੋਲੀ ਵਾਲੇ ਦਿਨ ਉਹ ਦੁਕਾਨ ਦੇ ਬਾਹਰ ਬੈਠੇ ਹੋਏ ਸੀ ਜਦੋਂ ਉਸ ਪਿਤਾ ਰੋਡ ਪਾਰ ਕਰਨ ਲੱਗੇ ਤਾਂ ਇੱਕ ਸਪਲੈਂਡਰ ਬਾਈਕ ਜਿਸ ਦੀ ਰਫਤਾਰ ਕਾਫੀ ਤੇਜ਼ ਸੀ ਉਸ ਪਿਤਾ ਨੂੰ ਟੱਕਰ ਮਾਰ ਕੇ ਉਥੋਂ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ : Punjab Liquor Price: ਸ਼ਰਾਬ ਪੀਣ ਦੇ ਸ਼ੌਕੀਨਾਂ ਲਈ ਵੱਡਾ ਝਟਕਾ! ਪੰਜਾਬ 'ਚ ਅੱਜ ਤੋਂ ਮਹਿੰਗੀ ਮਿਲੇਗੀ ਸ਼ਰਾਬ
ਉਸ ਪਿਤਾ ਜ਼ੇਰੇ ਇਲਾਜ ਹਨ ਹੁਣ ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਅਤੇ ਉਨ੍ਹਾਂ ਨੇ ਨੌਜਵਾਨਾਂ ਨੂੰ ਛੱਡ ਦਿੱਤਾ ਗਿਆ। ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਤੇ ਸੀਨੀਅਰ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਇਨਸਾਫ ਦਵਾਇਆ ਜਾਵੇ।
ਕਾਬਿਲੇਗੌਰ ਹੈ ਕਿ ਬੀਤੇ ਦਿਨ ਮੁਕਤਸਰ 'ਚ ਭਿਆਨਕ ਹਾਦਸਾ ਵਾਪਰ ਗਿਆ ਸੀ। ਇਸ ਹਾਦਸੇ ਦੀ ਵੀਡੀਓ ਦੇਖ ਦੇ ਸਭ ਦੇ ਰੌਂਗਟੇ ਖੜ੍ਹੇ ਹੋ ਗਏ। ਤੇਜ਼ ਰਫਤਾਰ ਬੇਕਾਬੂ ਕਾਰ ਨੇ ਬਜ਼ੁਰਗ ਜੋੜੇ ਸਮੇਤ ਤਿੰਨ ਲੋਕਾਂ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਨਾਲ ਟਕਰਾਉਣ ਤੋਂ ਬਾਅਦ ਪਤੀ-ਪਤਨੀ ਕਈ ਫੁੱਟ ਛਾਲ ਮਾਰ ਕੇ ਦੂਰ ਡਿੱਗੇ। ਇਸ ਤੋਂ ਇਲਾਵਾ ਕਾਰ ਨੇ ਇੱਕ ਬਾਈਕ ਸਵਾਰ ਨੂੰ ਵੀ ਟੱਕਰ ਮਾਰ ਦਿੱਤੀ ਤੇ ਫਿਰ ਹਸਪਤਾਲ ਦੀ ਪਾਰਕਿੰਗ ਵਿੱਚ ਜਾ ਵੜੀ।
ਘਟਨਾ ਐਤਵਾਰ ਸਵੇਰੇ ਰਜਿੰਦਰਾ ਹਸਪਤਾਲ ਨੇੜੇ ਵਾਪਰੀ। ਹੁਣ ਪੂਰੀ ਘਟਨਾ ਦਾ ਸੀਸੀਟੀਵੀ ਸਾਹਮਣੇ ਆਇਆ ਹੈ। ਹਾਦਸੇ ਤੋਂ ਬਾਅਦ ਪੁਲਸ ਕਾਰ ਦੇ ਮਾਲਕ ਦਾ ਪਤਾ ਲਗਾਉਣ 'ਚ ਲੱਗੀ ਹੋਈ ਹੈ। ਜ਼ਖਮੀਆਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ : New Financial Rules: 1 ਅਪ੍ਰੈਲ, 2024 ਤੋਂ ਕੀ ਕੁਝ ਬਦਲ ਗਿਆ, ਕੀ ਤੁਸੀਂ ਦੇਖਿਆ! ਸਿੱਧਾ ਤੁਹਾਡੀ ਜੇਬ ਉੱਤੇ ਅਸਰ