QR Code On Gas Cylinder: ਜੇਕਰ ਤੁਹਾਡੇ ਕੋਲ ਵੀ ਘਰੇਲੂ ਗੈਸ ਸਿਲੰਡਰ (LPG ਗੈਸ ਸਿਲੰਡਰ) ਦਾ ਕੁਨੈਕਸ਼ਨ ਹੈ ਤਾਂ ਇਹ ਖਬਰ ਤੁਹਾਡੇ ਲਈ ਫਾਇਦੇਮੰਦ ਹੈ। ਇਹ ਖਬਰ ਪੜ੍ਹ ਕੇ ਤੁਸੀਂ ਵੀ ਖੁਸ਼ ਹੋ ਜਾਓਗੇ। ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟੇਡ (IOCL) ਦੁਆਰਾ QR ਕੋਡ ਆਧਾਰਿਤ ਸਿਲੰਡਰ ਲਾਂਚ ਕੀਤਾ ਗਿਆ ਹੈ। ਇਸ ਨਾਲ ਤੁਸੀਂ ਸਿਲੰਡਰ ਨੂੰ ਟ੍ਰੈਕ ਅਤੇ ਟਰੇਸ ਕਰ ਸਕੋਗੇ।
Trending Photos
LPG Gas Cylinder Price: ਘਰੇਲੂ ਗੈਸ ਸਿਲੰਡਰ ਦਾ ਕੁਨੈਕਸ਼ਨ ਵਾਲੇ ਲੋਕਾਂ ਲਈ ਅਹਿਮ ਖਬਰ ਹੈ। ਕਿਊਆਰ ਕੋਡ ਦੀ (QR Code On Gas Cylinder) ਮਦਦ ਨਾਲ ਘਰੇਲੂ ਐਲਪੀਜੀ ਗਾਹਕ ਆਸਾਨੀ ਨਾਲ ਜਾਣ ਸਕਣਗੇ ਕਿ ਉਨ੍ਹਾਂ ਦੇ ਘਰ ਆਉਣ ਵਾਲੇ ਐਲਪੀਜੀ ਸਿਲੰਡਰ ਦੀ ਬੋਤਲ ਕਿਸ ਪਲਾਂਟ ਵਿੱਚ ਹੈ। ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਇਹ ਇੱਕ ਕ੍ਰਾਂਤੀਕਾਰੀ ਬਦਲਾਅ ਹੈ ਕਿਉਂਕਿ ਗਾਹਕ ਐਲਪੀਜੀ ਸਿਲੰਡਰ ਨੂੰ ਟਰੈਕ ਕਰਨ ਦੇ ਯੋਗ ਹੋਣਗੇ।
ਇੰਡੀਅਨ ਆਇਲ (IOCL) ਦੇ ਚੇਅਰਮੈਨ ਸ਼੍ਰੀਕਾਂਤ ਮਾਧਵ ਵੈਦਿਆ ਨੇ ਦੱਸਿਆ ਕਿ ਅਗਲੇ ਤਿੰਨ ਮਹੀਨਿਆਂ ਵਿੱਚ ਸਾਰੇ ਘਰੇਲੂ ਗੈਸ ਸਿਲੰਡਰਾਂ ਵਿੱਚ QR ਕੋਡ ਹੋਵੇਗਾ। ਵਿਸ਼ਵ ਐਲਪੀਜੀ ਹਫ਼ਤੇ 2022 ਦੇ ਮੌਕੇ 'ਤੇ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਇਹ ਇੱਕ ਕ੍ਰਾਂਤੀਕਾਰੀ ਬਦਲਾਅ ਹੈ ਕਿਉਂਕਿ ਗਾਹਕ ਐਲਪੀਜੀ ਸਿਲੰਡਰ ਨੂੰ ਟਰੈਕ ਕਰਨ ਦੇ ਯੋਗ ਹੋਣਗੇ।ਉਨ੍ਹਾਂ ਦੱਸਿਆ ਕਿ QR ਕੋਡ ਰਾਹੀਂ ਗਾਹਕ ਸਿਲੰਡਰ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਣਗੇ। ਉਦਾਹਰਨ ਲਈ, ਸਿਲੰਡਰ ਨੂੰ ਕਿੱਥੇ ਰੀਫਿਲ ਕੀਤਾ ਗਿਆ ਹੈ ਅਤੇ ਸਿਲੰਡਰ ਨਾਲ ਸਬੰਧਤ ਸੁਰੱਖਿਆ ਦੇ ਕਿਹੜੇ ਟੈਸਟ ਕੀਤੇ ਗਏ ਹਨ। QR ਕੋਡ ਨੂੰ ਮੌਜੂਦਾ ਸਿਲੰਡਰ 'ਤੇ ਲੇਬਲ ਰਾਹੀਂ ਚਿਪਕਾਇਆ ਜਾਵੇਗਾ, ਜਦੋਂ ਕਿ ਇਹ ਨਵੇਂ ਸਿਲੰਡਰ 'ਤੇ ਵੈਲਡ ਕੀਤਾ ਜਾਵੇਗਾ।
ਇਹ ਵੀ ਪੜ੍ਹੋ: Car Accident: ਕਿਸ਼ਤਵਾੜ 'ਚ ਵਾਪਰਿਆ ਭਿਆਨਕ ਹਾਦਸਾ, ਡੂੰਘੀ ਖੱਡ 'ਚ ਡਿੱਗੀ ਕਾਰ, 4 ਔਰਤਾਂ ਸਮੇਤ 8 ਦੀ ਮੌਤ
QR ਕੋਡ ਇੱਕ ਕਿਸਮ ਦਾ ਬਾਰਕੋਡ ਹੈ, ਜਿਸ ਨੂੰ ਡਿਜੀਟਲ ਡਿਵਾਈਸ ਦੁਆਰਾ ਪੜ੍ਹਿਆ ਜਾ ਸਕਦਾ ਹੈ। ਪੁਰੀ ਨੇ ਕਿਹਾ ਕਿ ਅਗਲੇ ਤਿੰਨ ਮਹੀਨਿਆਂ ਵਿੱਚ, ਸਾਰੇ 14.2 ਕਿਲੋ ਦੇ ਘਰੇਲੂ ਐਲਪੀਜੀ ਸਿਲੰਡਰਾਂ ਨੂੰ ਇੱਕ QR ਕੋਡ ਨਾਲ ਫਿੱਟ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀ.ਐੱਮ.ਯੂ.ਵਾਈ.) ਦੀ ਸ਼ੁਰੂਆਤ ਤੋਂ ਪਹਿਲਾਂ, ਦੇਸ਼ ਦੇ ਪੇਂਡੂ ਪਰਿਵਾਰਾਂ ਲਈ ਸਾਫ਼-ਸੁਥਰੇ ਖਾਣਾ ਪਕਾਉਣ ਵਾਲੇ ਬਾਲਣ ਦੀ ਉਪਲਬਧਤਾ ਇੱਕ ਵੱਡੀ ਚੁਣੌਤੀ ਸੀ। ਕੇਂਦਰ ਸਰਕਾਰ ਦੀ ਉੱਜਵਲਾ ਯੋਜਨਾ ਦੇ ਸ਼ੁਰੂ ਹੋਣ ਤੋਂ ਬਾਅਦ ਪਿੰਡ ਵਾਸੀਆਂ ਨੂੰ ਰਾਹਤ ਮਿਲੀ ਹੈ। ਗੌਰਤਲਬ ਹੈ ਕਿ ਗੈਸ ਸਿਲੰਡਰ ਦੇ ਕੀਮਤ ਦੀ ਗੱਲ ਕਰੀਏ ਜੇਕਰ ਪੈਟਰੋਲੀਅਮ ਕੰਪਨੀਆਂ ਹਰ ਮਹੀਨੇ ਨਵੀਂ ਰੇਟ ਲਿਸਟ ਜਾਰੀ ਕਰਦੀਆਂ ਹਨ। ਇਸ ਵਾਰ ਕੰਪਨੀਆਂ ਨੇ ਘਰੇਲੂ ਸਿਲੰਡਰਾਂ ਦੀਆਂ ਕੀਮਤਾਂ ਨੂੰ ਸਥਿਰ ਰੱਖਿਆ ਸੀ ਅਤੇ ਕਮਰਸ਼ੀਅਲ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਸੀ। ਪਿਛਲੀ ਵਾਰ ਵੀ ਕਮਰਸ਼ੀਅਲ ਗੈਸ ਸਿਲੰਡਰ ਸਸਤਾ ਹੋਇਆ ਸੀ ਜਦਕਿ ਘਰੇਲੂ ਗੈਸ ਸਿਲੰਡਰ 50 ਰੁਪਏ ਮਹਿੰਗਾ ਹੋਇਆ ਸੀ।