Nagaland State Lottery: ਬੈਂਕ ਮੁਲਾਜ਼ਮ ਦੀ ਨਿਕਲੀ ਇੱਕ ਕਰੋੜ ਰੁਪਏ ਦੀ ਲਾਟਰੀ
Advertisement
Article Detail0/zeephh/zeephh1781047

Nagaland State Lottery: ਬੈਂਕ ਮੁਲਾਜ਼ਮ ਦੀ ਨਿਕਲੀ ਇੱਕ ਕਰੋੜ ਰੁਪਏ ਦੀ ਲਾਟਰੀ

Nagaland State Lottery: ਬੈਂਕ ਵਿੱਚ ਤਾਇਨਾਤ ਇੱਕ ਕਲਰਕ ਦੀ ਇੱਕ ਕਰੋੜ ਰੁਪਏ ਦੀ ਲਾਟਰੀ ਨਿਕਲ ਆਈ ਹੈ, ਜਿਸ ਤੋਂ ਬਾਅਦ ਉਹ ਤੇ ਉਸ ਦਾ ਪਰਿਵਾਰ ਕਾਫੀ ਖੁਸ਼ ਹੈ।

Nagaland State Lottery: ਬੈਂਕ ਮੁਲਾਜ਼ਮ ਦੀ ਨਿਕਲੀ ਇੱਕ ਕਰੋੜ ਰੁਪਏ ਦੀ ਲਾਟਰੀ

Nagaland State Lottery: ਬਟਾਲਾ ਦੇ ਰਹਿਣ ਵਾਲੇ ਬੈਂਕ ਮੁਲਾਜ਼ਮ ਦੀ ਇੱਕ ਕਰੋੜ ਰੁਪਏ ਦੀ ਲਾਟਰੀ ਨਿਕਲਣ ਨਾਲ ਉਸ ਤੇ ਉਸ ਦੇ ਪਰਿਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਰੁਪਿੰਦਰਜੀਤ ਸਿੰਘ ਖੇਤੀਬਾੜੀ ਵਿਕਾਸ ਬੈਂਕ ਡੇਰਾ ਬਾਬਾ ਨਾਨਕ ਵਿੱਚ ਬਤੌਰ ਕਲਰਕ ਤਾਇਨਾਤ ਹੈ। 

ਇਸ ਮੌਕੇ ਮੈਨੇਜਰ ਬਲਜਿੰਦਰ ਸਿੰਘ, ਹਰਮਨਦੀਪ ਸਿੰਘ,ਕੰਵਲਜੀਤ ਸਿੰਘ ਭਿੰਡਰ ਆਦਿ ਮੁਲਾਜ਼ਮਾਂ ਵੱਲੋਂ ਰੁਪਿੰਦਰਜੀਤ ਦਾ ਮੂੰਹ ਮਿੱਠਾ ਕਰਵਾਇਆ।  ਮੁਲਾਜ਼ਮ ਨੇ ਨਾਗਾਲੈਂਡ ਸਟੇਟ ਦੀ ਲਾਟਰੀ ਖ਼ਰੀਦੀ ਸੀ, ਜਿਸ ਤੋਂ ਬਾਅਦ ਅੱਜ ਉਸ ਦੀ ਇੱਕ ਕਰੋੜ ਰੁਪਏ ਦੀ ਲਾਟਰੀ ਨਿਕਲ ਆਈ। ਕਲਰਕ ਰੁਪਿੰਦਰਜੀਤ ਸਿੰਘ ਵਾਸੀ ਬਟਾਲਾ ਨੇ ਦੱਸਿਆ ਕਿ ਉਸ ਨੇ ਬੈਂਕ 'ਚ ਡਿਊਟੀ ਦੌਰਾਨ ਲਾਟਰੀ ਪਾਉਣ ਵਾਲੇ ਏਜੰਟ ਤੋਂ ਨਾਗਾਲੈਂਡ ਸਟੇਟ ਨਾਲ ਸਬੰਧਤ 25 ਲਾਟਰੀਆਂ ਖ਼ਰੀਦੀਆਂ ਸਨ।

ਇਹ ਵੀ ਪੜ੍ਹੋ : Punjab News: ਫਰੀਦਕੋਟ ਹਸਪਤਾਲ ਤੋਂ ਭੱਜਿਆ ਬੰਬੀਹਾ ਗਰੁੱਪ ਦਾ ਗੁਰਗਾ, ਲਾਰੈਂਸ ਬਿਸ਼ਨੋਈ ਵੀ ਇੱਥੇ ਜੇਰੇ ਇਲਾਜ

ਉਸ ਨੇ ਦੱਸਿਆ ਕਿ 1 ਵਜੇ ਦੇ ਕਰੀਬ ਉਸ ਨੂੰ ਸੰਦੇਸ਼ ਆਇਆ ਕਿ ਉਸ ਦਾ ਇੱਕ ਕਰੋੜ ਰੁਪਏ ਦਾ ਇਨਾਮ ਨਿਕਲ ਆਇਆ ਹੈ ਤੇ ਉਸਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਕਾਬਿਲੇਗੌਰ ਹੈ ਕਿ ਕੁਝ ਦਿਨ ਪਹਿਲਾਂ ਡੇਰਾ ਬਾਬਾ ਨਾਨਕ ਬਲਾਕ ਨਾਲ ਸਬੰਧਤ ਪਿੰਡ ਧਿਆਨਪੁਰ 'ਚ ਵੀ ਇੱਕ ਦੁਕਾਨਦਾਰ ਦੀ 1 ਕਰੋੜ ਰੁਪਏ ਦੀ ਲਾਟਰੀ ਨਿਕਲੀ ਸੀ। ਡੇਰਾ ਬਾਬਾ ਨਾਨਕ ਖੇਤਰ 'ਚ ਦੂਜੀ ਇੱਕ ਕਰੋੜ ਦੀ ਲਾਟਰੀ ਨਿਕਲਣ ਇਲਾਕੇ ਵਿੱਚ ਚਰਚਾ ਹੋ ਰਹੀ ਹੈ।

ਇਹ ਵੀ ਪੜ੍ਹੋ : Mansa Ghaggar news: ਮਾਨਸਾ 'ਚ ਘੱਗਰ ਦੀ ਤਬਾਹੀ! ਚਾਂਦਪੁਰਾ ਬੰਨ੍ਹ ਤੋਂ ਸਰਦੂਲਗੜ੍ਹ 'ਚੋਂ ਲੰਘਣ ਵਾਲੇ ਘੱਗਰ 'ਚ ਪਿਆ ਪਾੜ

Trending news