Punjab News: ਫ਼ਿਰੋਜ਼ਪੁਰ, ਤਰਨਤਾਰਨ ਦੀਆਂ ਆਬਕਾਰੀ, ਪੁਲਿਸ ਟੀਮਾਂ ਵੱਲੋਂ ਸਾਂਝੇ ਤੌਰ ''ਤੇ ਛਾਪੇਮਾਰੀ ਦੌਰਾਨ 50,000 ਲੀਟਰ ਤੋਂ ਵੱਧ ਲਾਹਣ ਬਰਾਮਦ, ਲੋਕ ਸਭਾ ਚੋਣਾਂ ਕਰਕੇ ਆਬਕਾਰੀ ਤੇ ਪੁਲਿਸ ਟੀਮ ਵੱਲੋਂ ਛਾਪੇਮਾਰੀ
Trending Photos
Lok Sabha elections: ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਅਤੇ ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਅਤੇ ਨਜਾਇਜ਼ ਸ਼ਰਾਬ ਕੱਢਣ ’ਤੇ ਰੋਕ ਲਗਾਉਣ ਦੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਅੱਜ ਫਿਰੋਜ਼ਪੁਰ ਅਤੇ ਤਰਨਤਾਰਨ ਜ਼ਿਲ੍ਹਿਆਂ ਦੀਆਂ ਆਬਕਾਰੀ, ਪੁਲਿਸ, ਜੰਗਲਾਤ ਵਿਭਾਗ ਦੀਆਂ ਟੀਮਾਂ ਵੱਲੋਂ ਸਾਂਝੇ ਤੌਰ ''ਤੇ ਛਾਪੇਮਾਰੀ ਕੀਤੀ ਗਈ।
ਦੋਵਾਂ ਜ਼ਿਲ੍ਹਿਆਂ ਦੀ ਸਰਹੱਦ ਨਾਲ ਲੱਗਦੇ ਦਰਿਆ ਬਿਆਸ ਅਤੇ ਸਤਲੁਜ ਦੇ ਕੰਢੇ ’ਤੇ ਸਥਿੱਤ ਪਿੰਡ ਕਿੜੀਆਂ ਅਤੇ ਮਰੜ ਵਿਖੇ ਛਾਪੇਮਾਰੀ ਕੀਤੀ ਗਈ ਹੈ। ਛਾਪੇਮਾਰੀ ਸਵੇਰੇ 9.00 ਵਜੇ ਸ਼ੁਰੂ ਹੋਈ। ਲਾਹਣ, ਤਰਪਾਲਾਂ ਅਤੇ ਲੁਕਵੇਂ ਸਥਾਨਾਂ ਦਾ ਪਤਾ ਲਗਾਉਣ ਲਈ ਡਰੋਨ ਦੀ ਵਰਤੋਂ ਕੀਤੀ ਗਈ ਸੀ ਜਿੱਥੇ ਲਾਹਣ ਕੱਢੀ ਜਾਂਦੀ ਹੈ। ਛਾਪੇਮਾਰੀ ਦੌਰਾਨ ਡਰੋਨ ਦੀ ਮਦਦ ਨਾਲ 10 ਪਲਾਸਟਿਕ ਤਰਪਾਲਾਂ ਨੂੰ ਲੱਭਿਆ ਗਿਆ ਜਿਸ ਵਿੱਚ 50,000 ਲੀਟਰ ਤੋਂ ਵੱਧ ਲਾਹਣ ਸੀ।
ਇਹ ਵੀ ਪੜ੍ਹੋ: Lok sabha elections 2024: ਲੁਧਿਆਣਾ 'ਚ ਚੋਣਾਂ ਕਰਕੇ ਪ੍ਰਸ਼ਾਸਨ ਐਕਸ਼ਨ ਮੋਡ 'ਚ, ਡਰੋਨ ਰਾਹੀਂ ਨਿਗਰਾਨੀ, ਕੱਢਿਆ ਫਲੈਗ ਮਾਰਚ
ਲਾਹਣ ਸਮੇਤ ਚਾਰ ਡਰੰਮ ਅਤੇ ਹੋਰ ਸਾਮਾਨ ਵੀ ਬਰਾਮਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਚਾਰ ਭੱਠੀਆਂ ਨੂੰ ਕਾਬੂ ਕੀਤਾ ਗਿਆ ਜਿੱਥੋਂ 250 ਲੀਟਰ ਨਾਜਾਇਜ਼ ਸ਼ਰਾਬ ਵੀ ਬਰਾਮਦ ਕੀਤੀ ਗਈ ਹੈ।
ਬਠਿੰਡਾ ਪੁਲਿਸ ਨੇ ਨਕਾਬੰਦੀ ਦੌਰਾਨ 1.2 ਕਰੋੜ ਰੁਪਏ ਬਰਾਮਦ ਕੀਤੇ
ਪੰਜਾਬ ਹਰਿਆਣਾ ਬਾਰਡਰ ਤੇ ਲੋਕ ਸਭਾ ਇਲੈਕਸ਼ਨਾਂ ਨੂੰ ਲੈ ਕੇ ਪਿੰਡ ਡੂਮਵਾਲੀ ਵਿਖੇ ਪੁਲਿਸ ਅਤੇ ਸੀਆਰਪੀ ਵੱਲੋਂ ਸਾਂਝੇ ਤੌਰ ਤੇ ਕੀਤੀ ਨਾਕਾਬੰਦੀ ਦੌਰਾਨ, ਬਠਿੰਡਾ ਪੁਲਿਸ (ਪੀ.ਐਸ. ਸੰਗਤ) ਨੇ ਇੱਕ ਬੱਸ ਨੂੰ ਰੋਕਿਆ ਅਤੇ ਚੈਕਿੰਗ ਦੌਰਾਨ ਇੱਕ ਵਿਅਕਤੀ ਤੋਂ 1,20,00,000 ਰੁਪਏ (ਇੱਕ ਕਰੋੜ ਵੀਹ ਲੱਖ ਰੁਪਏ) ਬਰਾਮਦ ਕੀਤੇ।
ਇਹ ਨਕਦੀ ਰੱਖਣ ਵਾਲਾ ਵਿਅਕਤੀ ਇੰਨੀ ਵੱਡੀ ਰਕਮ ਲੈ ਕੇ ਜਾਣ ਲਈ ਕੋਈ ਤਸੱਲੀਬਖਸ਼ ਸਪੱਸ਼ਟੀਕਰਨ ਦੇਣ ਵਿੱਚ ਅਸਫਲ ਰਿਹਾ। ਨਗਦੀ ਨੂੰ ਅਗਲੀ ਲੋੜੀਂਦੀ ਕਾਰਵਾਈ ਲਈ ਇਨਕਮ ਟੈਕਸ ਅਥਾਰਟੀ ਨੂੰ ਸੌਂਪ ਦਿੱਤਾ ਗਿਆ ਹੈ।