Himachal Pradesh Assembly election 2022 Highlights: ਵਿਧਾਨ ਸਭਾ ਚੋਣਾਂ ਲਈ ਵੋਟਿੰਗ ਹੋਈ ਸਮਾਪਤ, 8 ਦਿਸੰਬਰ ਨੂੰ ਆਏਗਾ ਨਤੀਜਾ
Advertisement
Article Detail0/zeephh/zeephh1437065

Himachal Pradesh Assembly election 2022 Highlights: ਵਿਧਾਨ ਸਭਾ ਚੋਣਾਂ ਲਈ ਵੋਟਿੰਗ ਹੋਈ ਸਮਾਪਤ, 8 ਦਿਸੰਬਰ ਨੂੰ ਆਏਗਾ ਨਤੀਜਾ

ਹਿਮਾਚਲ ਪ੍ਰਦੇਸ਼ ਦੀਆਂ ਵਿਧਾਨਸਭਾ ਚੋਣਾਂ 2022 ਲਈ ਵੋਟਿੰਗ ਸਮਾਪਤ ਹੋ ਚੁੱਕੀ ਹੈ ਤੇ ਹੁਣ 8 ਦਿਸੰਬਰ ਨੂੰ ਚੋਣ ਨਤੀਜੇ ਆਉਣਗੇ।   

 

Himachal Pradesh Assembly election 2022 Highlights: ਵਿਧਾਨ ਸਭਾ ਚੋਣਾਂ ਲਈ ਵੋਟਿੰਗ ਹੋਈ ਸਮਾਪਤ, 8 ਦਿਸੰਬਰ ਨੂੰ ਆਏਗਾ ਨਤੀਜਾ
LIVE Blog

Himachal Pradesh Assembly election 2022 Highlights: ਹਿਮਾਚਲ ਪ੍ਰਦੇਸ਼ ਦੀਆਂ ਵਿਧਾਨਸਭਾ ਚੋਣਾਂ 2022 ਲਈ ਵੋਟਿੰਗ ਸਮਾਪਤ ਹੋ ਚੁੱਕੀ ਹੈ ਤੇ ਹੁਣ 8 ਦਿਸੰਬਰ ਨੂੰ ਚੋਣ ਨਤੀਜੇ ਆਉਣਗੇ।   

ਹਿਮਾਚਲ ਪ੍ਰਦੇਸ਼ ਦੀਆਂ ਵਿਧਾਨਸਭਾ ਚੋਣਾਂ 2022 ਵਿੱਚ ਅੱਜ ਸ਼ਨੀਵਾਰ ਨੂੰ ਸਾਰੇ ਪਾਰਟੀਆਂ ਦੇ ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਫ਼ੈਸਲਾ ਹੋ ਚੁੱਕਾ ਹੈ। ਸਿਆਸੀ ਮੁਹਿੰਮਾਂ 10 ਨਵੰਬਰ ਨੂੰ ਸਮਾਪਤ ਹੋ ਗਈਆਂ ਤੇ ਇਸ ਤੋਂ ਪਹਿਲਾਂ ਹਰ ਪਾਰਟੀ ਵੱਲੋਂ ਵੋਟਰਾਂ ਨੂੰ ਵੋਟ ਪਾਉਣ ਲਈ ਬੇਨਤੀ ਕੀਤੀ ਗਈ ਸੀ। 

 

ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਲਈ 68 ਵਿਧਾਨਸਭਾ ਸੀਟਾਂ 'ਤੇ ਵੋਟਾਂ ਪੈਣਗੀਆਂ ਜਿਨ੍ਹਾਂ ਵਿਚੋਂ ਬਹੁਮਤ 44 ਹੈ ਤੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੇ ਝੋਲੇ ਵਿੱਚ ਬਹੁਮਤ ਆਇਆ ਸੀ ਜਦਕਿ ਕਾਂਗਰਸ ਸਿਰਫ਼ 21 ਸੀਟਾਂ ਤੱਕ ਹੀ ਸੀਮਤ ਰਹਿ ਗਈ ਸੀ। ਚੋਣ ਕਮਿਸ਼ਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਵਿੱਚ ਕੁੱਲ 55,92,828 ਵੋਟਰ ਹਨ ਜਿਨ੍ਹਾਂ ਵਿੱਚੋਂ 27,37,845 ਔਰਤਾਂ, 28,54,945 ਪੁਰਸ਼ ਅਤੇ 38 ਤੀਜੇ ਜੈਂਡਰ ਦੇ ਹਨ. ਇਹ ਵੋਟਰ 412 ਉਮੀਦਵਾਰਾਂ ਦੇ ਵਿਸ਼ਵਾਸ ਦਾ ਫ਼ੈਸਲਾ ਕਰਨਗੇ ਤੇ ਇਸ ਵਾਰ ਮਹਿਲਾ ਉਮੀਦਵਾਰਾਂ ਦੀ ਨੁਮਾਇੰਦਗੀ 24 ਹੈ।

ਹੋਰ ਪੜ੍ਹੋ: Himachal Election: हिमाचल में बर्फबारी के बीच मतदान केंद्र तक पहुंची पोलिंग पार्टियां

ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਵਿੱਚ ਪਿਛਲੀਆਂ ਕਈ ਚੋਣਾਂ ਵਿੱਚ ਭਾਜਪਾ ਅਤੇ ਕਾਂਗਰਸ ਦਰਮਿਆਨ ਫਸਵਾਂ ਮੁਕਾਬਲਾ  ਦੇਖਣ ਨੂੰ ਮਿਲਿਆ ਹੈ। ਹੁਣ 2022 ਦੀਆਂ ਚੋਣਾਂ ਲਈ ਭਾਜਪਾ ਨੇ ਰਾਜ ਅਤੇ ਕੇਂਦਰ ਸਰਕਾਰਾਂ ਦੀ ਕਾਰਗੁਜ਼ਾਰੀ ਅਤੇ ਰਾਜ ਲਈ ਆਪਣੇ ਦ੍ਰਿਸ਼ਟੀਕੋਣ ਦੇ ਅਧਾਰ 'ਤੇ ਸੱਤਾ ਵਿੱਚ ਵਾਪਸੀ ਦਾ ਭਰੋਸਾ ਪ੍ਰਗਟਾਇਆ ਹੈ. ਉੱਥੇ ਕਾਂਗਰਸ ਪਾਰਟੀ ਉਮੀਦ ਕਰ ਰਹੀ ਹੈ ਕਿ ਉਸਦੇ ਕੁਝ ਚੋਣ ਵਾਅਦੇ ਵੋਟਰਾਂ 'ਤੇ ਪ੍ਰਭਾਵ ਪਾਉਣਗੇ।  

ਹੋਰ ਪੜ੍ਹੋ: Aadhaar: आधार कार्ड के नियमों में सरकार ने किया बदलाव, अब करने पड़ सकते हैं ये काम

(For live updates on Himachal Pradesh Assembly election 2022, stay tuned to Zee News PHH)

12 November 2022
17:20 PM

ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਹੋਈ ਸਮਾਪਤ, 8 ਦਿਸੰਬਰ ਨੂੰ ਆਏਗਾ ਨਤੀਜਾ

17:19 PM

ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਹੋਈ ਸਮਾਪਤ, ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ 74 ਫ਼ੀਸਦ ਵੋਟਿੰਗ ਹੋਈ ਸੀ, ਇਸ ਵਾਰ ਪਿਛਲੀਆਂ ਚੋਣਾਂ ਦਾ ਰਿਕਾਰਡ ਟੁੱਟਣ ਦੀ ਪੂਰੀ ਪੂਰੀ ਉਮੀਦ ਹੈ।

 

17:00 PM

ਦੁਨੀਆ ਦੇ ਸਭ ਤੋਂ ਉੱਚੇ ਪੋਲਿੰਗ ਸਟੇਸ਼ਨ ਤਾਸ਼ੀਗਾਂਗ  'ਤੇ ਵੀ ਲੋਕ ਆਪਣੀ ਵੋਟ ਪਾਉਣ ਲਈ ਆ ਰਹੇ ਹਨ। ਕੁੱਲ 52 ਵੋਟਰਾਂ ਵਿੱਚੋਂ 51 ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ। ਚੋਣ ਕਮਿਸ਼ਨ ਮੁਤਾਬਕ ਤਾਸ਼ੀਗਾਂਗ 'ਚ 98.08 ਫੀਸਦੀ ਵੋਟਿੰਗ ਹੋਈ।

16:11 PM

 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ 74 ਫੀਸਦੀ ਵੋਟਿੰਗ ਦਰਜ ਕੀਤੀ ਗਈ ਸੀ ਜਿਸ ਵਿੱਚ ਸਿਰਮੌਰ ਵਿਖੇ ਰਿਕਾਰਡ 82 ਫੀਸਦੀ ਵੋਟਿੰਗ ਦਰਜ ਕੀਤੀ ਗਈ ਸੀ।

15:52 PM

 ਹਿਮਾਚਲ ਪ੍ਰਦੇਸ਼ ਦੀਆਂ ਵਿਧਾਨਸਭਾ ਚੋਣਾਂ ਲਈ ਵੋਟਿੰਗ ਜਾਰੀ ਹੈ ਤੇ 3 ਵਜੇ ਤੱਕ 55 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ।  

 

14:01 PM

ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜਿਲ੍ਹੇ ਵਿੱਚ ਸਭ ਤੋਂ ਵੱਧ 41.89 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ ਜਦਕਿ ਮੁੱਖ ਮੰਤਰੀ ਜੈਰਾਮ ਠਾਕੁਰ ਦੇ ਗ੍ਰਹਿ ਜ਼ਿਲ੍ਹੇ ਮੰਡੀ ਵਿੱਚ 41.89 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ।   

13:04 PM

ਹਿਮਾਚਲ ਪ੍ਰਦੇਸ਼ ਦੀਆਂ ਵਿਧਾਨਸਭਾ ਚੋਣਾਂ 2022 ਲਈ ਵੋਟਿੰਗ ਜਾਰੀ ਹੈ ਤੇ 1 ਵਜੇ ਤੱਕ 37.19 ਫੀਸਦੀ ਵੋਟਿੰਗ ਹੋ ਚੁੱਕੀ ਹੈ। 

 

13:04 PM

ਹਿਮਾਚਲ ਪ੍ਰਦੇਸ਼ ਦੀਆਂ ਵਿਧਾਨਸਭਾ ਚੋਣਾਂ 2022 ਲਈ ਵੋਟਿੰਗ ਜਾਰੀ ਹੈ ਤੇ 1 ਵਜੇ ਤੱਕ 37.19 ਫੀਸਦੀ ਵੋਟਿੰਗ ਹੋ ਚੁੱਕੀ ਹੈ। 

 

13:02 PM

ਚੰਬਾ ਜ਼ਿਲ੍ਹੇ ਦੀ ਪੰਗੀ ਤਹਿਸੀਲ ਵਿੱਚ ਪੋਲਿੰਗ ਸਟੇਸ਼ਨ ਚਸਕ ਭਟੋਰੀ ਵੱਲ ਜਾਂਦੇ ਹੋਏ ਵੋਟਰ।

 

12:57 PM

103 ਸਾਲ ਦੇ ਪਿਆਰ ਸਿੰਘ ਨੇ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨਸਭਾ ਚੋਣਾਂ ਲਈ ਭੁਗਤਾਈ ਵੋਟ 

 

12:11 PM

ਭਾਜਪਾ ਮੁਖੀ ਜੇਪੀ ਨੱਡਾ ਨੇ ਕਿਹਾ ਕਿ "ਲੋਕਾਂ ਨੇ ਆਪਣਾ ਮਨ ਬਣਾ ਲਿਆ ਹੈ ਕਿਉਂਕਿ ਪਿਛਲੇ 5 ਸਾਲਾਂ 'ਚ ਹੋਇਆ ਵਿਕਾਸ ਜ਼ਮੀਨੀ ਪੱਧਰ 'ਤੇ ਦੇਖਿਆ ਜਾ ਸਕਦਾ ਹੈ। ਇਸ ਲਈ, ਖੁਸ਼ੀ ਦਾ ਮਾਹੌਲ ਹੈ ਅਤੇ ਲੋਕ ਸਰਕਾਰ ਨੂੰ ਦੁਹਰਾਉਣਾ ਚਾਹੁੰਦੇ ਹਨ"

11:39 AM

105 ਸਾਲ ਦੀ ਬੁਜ਼ੁਰਗ ਬੁਜ਼ੁਰਗ ਨਰੋ ਦੇਵੀ ਨੇ ਅੱਜ ਸਵੇਰੇ ਪੋਲਿੰਗ ਸਟੇਸ਼ਨ-122 ਵਿਖੇ ਆਪਣੀ ਵੋਟ ਪਾਈ।

 

11:27 AM

ਹਿਮਾਚਲ ਪ੍ਰਦੇਸ਼ 'ਚ 11 ਵਜੇ ਤੱਕ ਹੋਈ 17.98 ਫੀਸਦੀ ਵੋਟਿੰਗ

ਹਿਮਾਚਲ ਪ੍ਰਦੇਸ਼ ਦੀਆਂ ਵਿਧਾਨਸਭਾ ਚੋਣਾਂ 2022 ਲਈ ਵੋਟਿੰਗ ਸ਼ੁਰੂ ਹੋ ਗਈ ਹੈ ਤੇ 11 ਵਜੇ ਤੱਕ ਹੋਈ 17.98 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ।  

 

11:17 AM

ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਬਿਲਾਸਪੁਰ ਦੇ ਵਿਜੇਪੁਰ ਵਿੱਚ ਵੋਟ ਪਾਈ।

 

 

10:37 AM

ਪੋਲਿੰਗ ਸਟੇਸ਼ਨਾਂ 'ਤੇ ਬਜ਼ੁਰਗ ਵੋਟਰਾਂ ਨੂੰ ਸਹੂਲਤ ਦਿੱਤੀ ਜਾ ਰਹੀ ਹੈ

 

10:34 AM

ਹਿਮਾਚਲ ਪ੍ਰਦੇਸ਼ ਦੀਆਂ ਵਿਧਾਨਸਭਾ ਚੋਣਾਂ 2022 ਲਈ ਵੋਟਿੰਗ ਜਾਰੀ ਹੈ ਤੇ 9 ਵਜੇ ਤੱਕ 5.02 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ।  

 

09:56 AM

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਆਪਣੇ ਪਰਿਵਾਰ ਦੇ ਨਾਲ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨਸਭਾ ਚੋਣਾਂ ਲਈ ਵੋਟ ਪਾਈ।  

 

09:21 AM

ਚੋਣ ਕਮਿਸ਼ਨ ਦੇ ਸੂਤਰਾਂ ਮੁਤਾਬਕ ਪਹਿਲੇ ਘੰਟੇ 'ਚ ਸਿਰਫ਼ 4 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ।

 

09:04 AM

ਹਿਮਾਚਲ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨ ਪ੍ਰਤਿਭਾ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਅਤੇ ਪਾਰਟੀ ਵਿਧਾਇਕ ਵਿਕਰਮਾਦਿੱਤਿਆ ਸਿੰਘ ਨੇ ਵੋਟ ਪਾਉਣ ਤੋਂ ਪਹਿਲਾਂ ਸ਼ਿਮਲਾ ਦੇ ਸ਼ਨੀ ਮੰਦਰ ਵਿੱਚ ਕੀਤੀ ਪੂਜਾ।  

08:54 AM

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਆਪਣੇ ਸਮੁੱਚੇ ਪਰਿਵਾਰ ਨਾਲ ਮੰਡੀ ਦੇ ਪੋਲਿੰਗ ਬੂਥ ਵਿੱਚ ਵੋਟ ਪਾਈ।  

 

08:34 AM

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਦੀ ਬੇਟੀ ਚੰਦਰਿਕਾ ਠਾਕੁਰ ਨੇ ਕਿਹਾ ਕਿ ਉਹ ਖੁਸ਼ ਹਨ ਤੇ ਉਨ੍ਹਾਂ ਨੂੰ ਮੰਡੀ ਦੇ ਲੋਕਾਂ 'ਤੇ ਭਰੋਸਾ ਹੈ ਕਿਉਂਕਿ ਉਨ੍ਹਾਂ ਨੇ ਹਮੇਸ਼ਾ ਜੈਰਾਮ ਠਾਕੁਰ ਦਾ ਸਮਰਥਨ ਕੀਤਾ ਹੈ। ਚੰਦਰਿਕਾ ਨੇ ਕਿਹਾ ਕਿ ਲੋਕਾਂ ਨੇ ਵਿਕਾਸ ਦੇਖਿਆ ਹੈ ਅਤੇ ਉਹ ਭਾਜਪਾ ਨੂੰ ਜ਼ਰੂਰ ਵੋਟ ਦੇਣਗੇ।  

08:21 AM

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਮੰਡੀ 'ਚ ਸਰਾਜ ਦੇ ਇੱਕ ਮੰਦਰ ਵਿੱਚ ਨਤਮਸਤਕ ਹੋਏ।  

 

08:14 AM

ਹਿਮਾਚਲ ਪ੍ਰਦੇਸ਼ ਦੀਆਂ ਵਿਧਾਨਸਭਾ ਚੋਣਾਂ 2022 ਲਈ ਵੋਟਿੰਗ ਸ਼ੁਰੂ ਹੋ ਗਈ ਹੈ ਤੇ ਇਸ ਦੌਰਾਨ ਧਰਮਸ਼ਾਲਾ ਦੇ ਬੂਥ ਨੰਬਰ 12 ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ।  

08:09 AM

ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਿਮਾਚਲ ਪ੍ਰਦੇਸ਼ ਦੇ ਵੋਟਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਚੋਣਾਂ ਵਿੱਚ ਹਿੱਸਾ ਲੈਣ ਤੇ ਨਵਾਂ ਰਿਕਾਰਡ ਦਰਜ ਕਰਨ। ਉਨ੍ਹਾਂ ਕਿਹਾ ਕਿ "ਹਿਮਾਚਲ ਪ੍ਰਦੇਸ਼ ਦੀ ਸਾਰੀਆਂ ਸੀਟਾਂ ਲਈ ਅੱਜ ਵੋਟਿੰਗ ਦਾ ਦਿਨ ਹੈ। ਦੇਵਭੂਮੀ ਦੇ ਸਮਸਤ ਮੱਤ ਤੋਂ ਮੇਰੀ ਬੇਨਤੀ ਹੈ ਕਿ ਉਹ ਲੋਕਤੰਤਰ ਦੇ ਇਸ ਉਤਸਵ ਵਿੱਚ ਪੂਰੇ ਉਤਸ਼ਾਹ ਦੇ ਨਾਲ ਹਿੱਸਾ ਲੈਣ ਅਤੇ ਨਵਾਂ ਰਿਕਾਰਡ ਦਰਜ ਕਰਨ। ਇਸ ਮੌਕੇ ਰਾਜ ਦੇ ਪਹਿਲੀ ਵਾਰ ਵੋਟ ਦੇਣ ਵਾਲੇ ਸਾਰੇ ਨੌਜਵਾਨਾਂ ਨੂੰ ਬਹੁਤ ਬਹੁਤ ਵਧਾਈ"

 

08:04 AM

ਹਿਮਾਚਲ ਪ੍ਰਦੇਸ਼ ਦੀਆਂ ਵਿਧਾਨਸਭਾ ਚੋਣਾਂ 2022 ਲਈ ਵੋਟਿੰਗ ਸ਼ੁਰੂ ਹੋ ਗਈ ਹੈ ਤੇ ਅੱਜ  412 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਸੂਬੇ ਦੇ ਲੋਕ ਕਰਨਗੇ।  

 

Trending news