ਜਲੰਧਰ 'ਚ ਦਿਖਿਆ ਤੇਂਦੁਆ: ਸੀਸੀਟੀਵੀ 'ਚ ਕੈਦ ਹੋਈਆਂ ਤਸਵੀਰਾਂ, ਲੋਕਾਂ 'ਚ ਦਹਿਸ਼ਤ ਦਾ ਮਾਹੌਲ
Advertisement

ਜਲੰਧਰ 'ਚ ਦਿਖਿਆ ਤੇਂਦੁਆ: ਸੀਸੀਟੀਵੀ 'ਚ ਕੈਦ ਹੋਈਆਂ ਤਸਵੀਰਾਂ, ਲੋਕਾਂ 'ਚ ਦਹਿਸ਼ਤ ਦਾ ਮਾਹੌਲ

Jalandhar Leopard News: ਜਲੰਧਰ ਤੋਂ ਇਕ ਅਜੀਬ ਘਟਨਾ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਤੜਕੇ 5 ਵਜੇ ਦੇ ਕਰੀਬ ਤੇਂਦੂਆ ਵੇਖਿਆ ਗਿਆ ਹੈ। ਪੂਰੇ ਇਲਾਕੇ 'ਚ ਹੜਕੰਪ ਮਚ ਗਿਆ।

 

 ਜਲੰਧਰ 'ਚ ਦਿਖਿਆ ਤੇਂਦੁਆ: ਸੀਸੀਟੀਵੀ 'ਚ ਕੈਦ ਹੋਈਆਂ ਤਸਵੀਰਾਂ, ਲੋਕਾਂ 'ਚ ਦਹਿਸ਼ਤ ਦਾ ਮਾਹੌਲ

Jalandhar Leopard News:  ਜਲੰਧਰ ਦੇ ਦਿਓਲ ਨਗਰ 'ਚ ਤੇਂਦੂਆ ਦੇਖਿਆ ਗਿਆ ਹੈ। ਤੇਂਦੂਆ ਦੇ ਦਿਖਣ ਤੋਂ ਬਾਅਦ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਇਹ ਤੇਂਦੂ ਦੀਆਂ ਤਸਵੀਰਾਂ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਸੀਸੀਟੀਵੀ ਕੈਮਰੇ ਮੁਤਾਬਿਕ ਜਿਸ ਵੇਲੇ ਤੇਂਦੂਆ ਗਲੀ ਵਿਚ ਗਿਆ ਉਸ ਵੇਲੇ ਉੱਥੇ ਕੋਈ ਵੀ ਮੌਜੂਦ ਨਹੀਂ ਸੀ। ਜੇਕਰ ਕੋਈ ਵੀ ਇਨਸਾਨ ਗਲੀ ਵਿਚ ਹੁੰਦਾ ਤਾਂ ਹਮਲਾ ਹੋਣ ਦਾ ਖਦਸ਼ਾ ਸੀ। 

ਦਿਓਲ ਨਗਰ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਤੇਂਦੂਏ ਦੀ ਫੋਟੋ (Jalandhar Leopard CCTV) ਸਾਹਮਣੇ ਆਈ ਹੈ ਪਰ ਇਸ ਦੇ ਟਿਕਾਣੇ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਗਲੀ ਵਿੱਚ ਚੱਕਰ ਲਗਾਉਣ ਤੋਂ ਬਾਅਦ, ਤੇਂਦੂਆ (Jalandhar Leopard news) ਅਚਾਨਕ ਗਾਇਬ ਹੋ ਗਿਆ। ਲੋਕਾਂ ਨੇ ਇਸ ਦੀ ਸੂਚਨਾ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਇਹ ਜੰਗਲ ਤੋਂ ਭਟਕ ਕੇ ਇੱਥੇ ਪਹੁੰਚਿਆ ਹੋਵੇ।

ਹੁਣ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਸਦੀ (Jalandhar Leopard) ਭਾਲ ਕੀਤੀ ਜਾ ਰਹੀ ਹੈ। ਸੀਸੀਟੀਵੀ ਫੁਟੇਜ (Jalandhar Leopard CCTV) ਵਿੱਚ ਤੇਂਦੂਆ ਸੜਕ ਕਿਨਾਰੇ ਘੁੰਮਦਾ ਨਜ਼ਰ ਆ ਰਿਹਾ ਹੈ ਪਰ ਇਲਾਕੇ ਦੇ ਲੋਕ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਪਾ ਰਹੇ ਹਨ ਕਿ ਉਹ ਹੁਣ ਕਿੱਥੇ ਗਿਆ ਹੈ। ਅਜਿਹੇ 'ਚ ਉਥੇ ਰਹਿਣ ਵਾਲੇ ਲੋਕਾਂ 'ਚ ਸਹਿਮ ਦਾ ਮਾਹੌਲ ਹੈ।

ਇਹ ਵੀ ਪੜ੍ਹੋਂ: Gold Silver Price: ਨਵੇਂ ਸਾਲ ਮੌਕੇ ਰਿਕਾਰਡ ਪੱਧਰ 'ਤੇ ਸੋਨਾ ਚਾਂਦੀ ਦੇ ਭਾਅ, ਜਾਣੋ ਅੱਜ ਦੇ ਤਾਜ਼ਾ ਰੇਟ

ਗੌਰਤਲਬ ਹੈ ਕਿ  ਜਲੰਧਰ ਦੇ ਲੰਮਾ ਪਿੰਡ (Jalandhar Leopard News) ਵਿੱਚ ਵੀ ਚਾਰ ਸਾਲ ਪਹਿਲਾਂ ਇੱਕ ਤੇਂਦੂਆ ਜੰਗਲ ਵਿੱਚੋਂ ਭਟਕ ਕੇ ਇਕ ਘਰ ਵਿਚ ਵੜ ਗਿਆ ਸੀ। ਇਹ ਤੇਂਦੁਆ ਸਵੇਰੇ ਕਰੀਬ 9 ਵਜੇ ਅੰਦਰ ਦਾਖਲ ਹੋਇਆ ਅਤੇ ਕਾਫੀ (Jalandhar Leopard) ਦਹਿਸ਼ਤ ਫੈਲ ਗਈ। ਤੇਂਦੂਆ ਦੇ ਇਸ ਹਮਲੇ 'ਚ ਕਰੀਬ 5 ਲੋਕ ਜ਼ਖਮੀ ਹੋ ਗਏ। ਤੇਂਦੂਆ ਕਾਰਨ 14 ਘੰਟੇ ਤੱਕ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ। ਜਲੰਧਰ ਅਤੇ ਚੰਡੀਗੜ੍ਹ ਤੋਂ ਪੁੱਜੀਆਂ ਜੰਗਲਾਤ ਵਿਭਾਗ ਦੀਆਂ ਟੀਮਾਂ ਨੇ ਤੇਂਦੂਆ ਨੂੰ ਬੇਹੋਸ਼ ਕਰਨ ਤੋਂ ਬਾਅਦ ਕਾਬੂ ਕੀਤਾ ਸੀ। 

 

Trending news