ਸਿਨੇਮਾ ਘਰਾਂ ਦਾ ਸ਼ਿੰਗਾਰ ਬਣੀ ਫ਼ਿਲਮ ਲੌਂਗ ਲਾਚੀ 2- ਐਮੀ ਵਿਰਕ , ਨੀਰੂ ਬਾਜਵਾ ਅਤੇ ਅੰਬਰਦੀਪ ਸਿੰਘ ਦੀ ਜ਼ਬਦਸਤ ਕੈਮਿਸਟਰੀ
Advertisement
Article Detail0/zeephh/zeephh1309519

ਸਿਨੇਮਾ ਘਰਾਂ ਦਾ ਸ਼ਿੰਗਾਰ ਬਣੀ ਫ਼ਿਲਮ ਲੌਂਗ ਲਾਚੀ 2- ਐਮੀ ਵਿਰਕ , ਨੀਰੂ ਬਾਜਵਾ ਅਤੇ ਅੰਬਰਦੀਪ ਸਿੰਘ ਦੀ ਜ਼ਬਦਸਤ ਕੈਮਿਸਟਰੀ

ਇਸ ਫਿਲਮ 'ਚ ਐਮੀ ਦੇ ਨਾਲ ਨੀਰੂ ਬਾਜਵਾ ਅਤੇ ਅੰਬਰਦੀਪ ਸਿੰਘ ਵਰਗੇ ਕਈ ਵੱਡੇ ਸਿਤਾਰੇ ਨਜ਼ਰ ਆਏ। ਸਾਲ 2018 'ਚ ਫਿਲਮ 'ਲੌਂਗ ਲਾਚੀ' ਨੇ ਰਿਕਾਰਡ ਤੋੜ ਕਮਾਈ ਕੀਤੀ ਸੀ। ਇਸ ਫਿਲਮ ਨੂੰ ਕਾਫੀ ਦੇਖਿਆ ਅਤੇ ਪਸੰਦ ਕੀਤਾ ਗਿਆ ਸੀ। 

ਸਿਨੇਮਾ ਘਰਾਂ ਦਾ ਸ਼ਿੰਗਾਰ ਬਣੀ ਫ਼ਿਲਮ ਲੌਂਗ ਲਾਚੀ 2- ਐਮੀ ਵਿਰਕ , ਨੀਰੂ ਬਾਜਵਾ ਅਤੇ ਅੰਬਰਦੀਪ ਸਿੰਘ ਦੀ ਜ਼ਬਦਸਤ ਕੈਮਿਸਟਰੀ

ਚੰਡੀਗੜ:  ਪੰਜਾਬੀ ਫ਼ਿਲਮ ਲੌਂਗ ਲਾਚੀ 2 ਨੇ ਸਿਨੇਮਾ ਘਰਾਂ ਵਿਚ ਦਸਤਕ ਦੇ ਦਿੱਤੀ ਹੈ। ਇਸਦੇ ਟਰੇਲਰ ਨੂੰ ਦਰਸ਼ਕਾਂ ਨੇ ਖੂਬ ਹੁੰਗਾਰਾ ਦਿੱਤਾ ਸੀ ਅਤੇ 8.8 ਮਿਲੀਅਨ ਤੋਂ ਜ਼ਿਆਦਾ ਦਰਸ਼ਕਾਂ ਨੇ ਟ੍ਰੇਲਰ ਵੇਖਿਆ ਸੀ। ਵੈਸੇ ਪੰਜਾਬੀ ਫਿਲਮ ਇੰਡਸਟਰੀ ਵੀ ਪਿੱਛੇ ਨਹੀਂ ਹੈ। ਇਨ੍ਹੀਂ ਦਿਨੀਂ ਦਰਸ਼ਕਾਂ ਦੇ ਸਿਰ 'ਤੇ ਪੰਜਾਬੀ ਫਿਲਮ ਇੰਡਸਟਰੀ ਦਾ ਕਾਫੀ ਜਾਦੂ ਚੱਲ ਰਿਹਾ ਹੈ। ਹੁਣ ਦਰਸ਼ਕ ਹੁੰਮ ਹੁੰਮਾ ਕੇ ਫ਼ਿਲਮ ਲੌਂਗ ਲਾਚੀ 2 ਵੇਖਣ ਪਹੁੰਚ ਰਹੇ ਹਨ।

 

ਫਿਲਮ ਦਾ ਟ੍ਰੇਲਰ ਕਿਹੋ ਜਿਹਾ ਰਿਹਾ?

ਇਸ ਫਿਲਮ 'ਚ ਐਮੀ ਦੇ ਨਾਲ ਨੀਰੂ ਬਾਜਵਾ ਅਤੇ ਅੰਬਰਦੀਪ ਸਿੰਘ ਵਰਗੇ ਕਈ ਵੱਡੇ ਸਿਤਾਰੇ ਨਜ਼ਰ ਆਏ। ਸਾਲ 2018 'ਚ ਫਿਲਮ 'ਲੌਂਗ ਲਾਚੀ' ਨੇ ਰਿਕਾਰਡ ਤੋੜ ਕਮਾਈ ਕੀਤੀ ਸੀ। ਇਸ ਫਿਲਮ ਨੂੰ ਕਾਫੀ ਦੇਖਿਆ ਅਤੇ ਪਸੰਦ ਕੀਤਾ ਗਿਆ ਸੀ। ਫਿਲਮ 'ਲੌਂਗ ਲਾਚੀ 2' 'ਚ ਅੰਬਰਦੀਪ ਸਿੰਘ ਇਕ ਡਾਕੂ ਦੇ ਕਿਰਦਾਰ 'ਚ ਨਜ਼ਰ ਆ ਰਹੇ ਹਨ। ਜਿਸਨੂੰ ਨੀਰੂ ਬਾਜਵਾ ਨਾਲ ਪਿਆਰ ਹੋ ਜਾਂਦਾ ਹੈ, ਇਕ ਸਾਦੀ ਜ਼ਿੰਦਗੀ ਜੀਉਣ ਵਾਲੀ ਕੁੜੀ।

 

 

ਫ਼ਿਲਮ ਲੌਂਗ ਲਾਚੀ ਦੇ ਗੀਤ ਨੇ ਤੋੜੇ ਸੀ ਸਾਰੇ ਰਿਕਾਰਡ

ਲੌਂਗ ਲਾਚੀ ਫ਼ਿਲਮ 2018 ਵਿਚ ਆਈ ਸੀ। ਇਸ ਫ਼ਿਲਮ ਨੇ ਬਾਕਸ ਆਫ਼ਿਸ ਤੇ ਤਾਂ ਕਈ ਰਿਕਾਰਡ ਬਣਾਏ ਹੀ ਸੀ, ਤੇ ਨਾਲ ਹੀ ਫ਼ਿਲਮ ਦਾ ਟਾਈਟਲ ਟਰੈਕ ਲੌਂਗ ਲਾਚੀ ਜ਼ਬਰਦਸਤ ਹਿੱਟ ਹੋਇਆ ਸੀ। ਇਹੀ ਨਹੀਂ, ਇਹ ਭਾਰਤ ਦਾ ਪਹਿਲਾ ਗੀਤ ਸੀ, ਜਿਸ ਨੂੰ 1 ਅਰਬ ਤੋਂ ਵੱਧ ਲੋਕਾਂ ਨੇ ਦੁਨੀਆ ਭਰ `ਚ ਦੇਖਿਆ ਸੀ। ਇਸ ਦੇ ਨਾਲ ਨਾਲ ਫ਼ਿਲਮ `ਚ ਨੀਰੂ ਬਾਜਵਾ, ਅੰਬਰਦੀਪ ਸਿੰਘ ਤੇ ਐਮੀ ਵਿਰਕ ਦੀ ਤਿਕੜੀ ਨੂੰ ਖੂਬ ਪਸੰਦ ਕੀਤਾ ਗਿਆ ਸੀ। ਉਦੋਂ ਤੋਂ ਹੀ ਦਰਸ਼ਕ ਤੇ ਫ਼ੈਨਜ਼ ਇਸ ਤਿਕੜੀ ਨੂੰ ਵੱਡੇ ਪਰਦੇ ਤੇ ਦੁਬਾਰਾ ਦੇਖਣ ਲਈ ਬੇਕਰਾਰ ਸਨ। ਕਾਬਿਲੇਗ਼ੌਰ ਹੈ ਕਿ 2018 ਵਿੱਚ ਲੌਂਗ ਲਾਚੀ ਫ਼ਿਲਮ ਰਿਲੀਜ਼ ਹੋਈ ਸੀ। ਇਸ ਤੋਂ 4 ਸਾਲਾਂ ਦੇ ਬਾਅਦ 2022 `ਚ ਲੌਂਗ ਲਾਚੀ 2 ਰਿਲੀਜ਼ ਹੋਈ ਹੈ।

 

WATCH LIVE TV 

 

Trending news