Battle of Saragarhi: ਜਾਣੋ ਕੌਣ ਸਨ ਸਾਰਾਗੜ੍ਹੀ ਜੰਗ ਦੇ ਮਹਾਂਨਾਇਕ ਸ਼ਹੀਦ ਹੌਲਦਾਰ ਈਸ਼ਰ ਸਿੰਘ ਝੋਰੜਾਂ
Advertisement
Article Detail0/zeephh/zeephh1866756

Battle of Saragarhi: ਜਾਣੋ ਕੌਣ ਸਨ ਸਾਰਾਗੜ੍ਹੀ ਜੰਗ ਦੇ ਮਹਾਂਨਾਇਕ ਸ਼ਹੀਦ ਹੌਲਦਾਰ ਈਸ਼ਰ ਸਿੰਘ ਝੋਰੜਾਂ

Battle of Saragarhi: ਦੁਨੀਆ ਦੇ ਇਤਿਹਾਸ ਵਿੱਚ ਸਿੱਖਾਂ ਨੇ ਆਪਣੀ ਬਹਾਦਰੀ ਸਦਕਾ ਇੱਕ ਵੱਖਰੀ ਪਛਾਣ ਬਣਾਈ ਹੈ। ਵਿਸ਼ਵ ਇਤਿਹਾਸ ਵਿੱਚ ਸਿੱਖਾਂ ਦੀ ਬਹਾਦਰੀ ਦੀਆਂ ਅਣਗਣਿਤ ਮਿਸਾਲਾਂ ਮਿਲਦੀਆਂ ਹਨ।

Battle of Saragarhi: ਜਾਣੋ ਕੌਣ ਸਨ ਸਾਰਾਗੜ੍ਹੀ ਜੰਗ ਦੇ ਮਹਾਂਨਾਇਕ ਸ਼ਹੀਦ ਹੌਲਦਾਰ ਈਸ਼ਰ ਸਿੰਘ ਝੋਰੜਾਂ

Battle of Saragarhi: ਸਿੱਖ ਮੁੱਢ ਕਦੀਮ ਤੋਂ ਹੀ ਬਹਾਦਰੀ ਤੇ ਬੇਬਾਕੀ ਲਈ ਆਲਮੀ ਪੱਧਰ ਉਤੇ ਪ੍ਰਸਿੱਧ ਹਨ। ਦੁਨੀਆ ਦੇ ਇਤਿਹਾਸ ਵਿੱਚ ਸਿੱਖਾਂ ਨੇ ਆਪਣੀ ਬਹਾਦਰੀ ਸਦਕਾ ਇੱਕ ਵੱਖਰੀ ਪਛਾਣ ਬਣਾਈ ਹੈ। ਵਿਸ਼ਵ ਇਤਿਹਾਸ ਵਿੱਚ ਸਿੱਖਾਂ ਦੀ ਬਹਾਦਰੀ ਦੀਆਂ ਅਣਗਣਿਤ ਮਿਸਾਲਾਂ ਮਿਲਦੀਆਂ ਹਨ। ਅਜਿਹੀ ਹੀ ਮਿਸਾਲ ਸਾਰਾਗੜ੍ਹੀ ਦੀ ਜੰਗ ਹੈ। 12 ਸਤੰਬਰ 1897 ਨੂੰ ਜ਼ਿਲ੍ਹਾ ਕੋਹਾਟ (ਪਾਕਿਸਤਾਨ) ਵਿੱਚ ਇੱਕ ਉੱਚੀ ਪਹਾੜੀ 'ਤੇ ਸਥਿਤ ਸਾਰਾਗੜ੍ਹੀ ਪੋਸਟ 'ਤੇ 21 ਸਿੱਖ ਫੌਜੀਆਂ ਦੀ 10 ਹਜ਼ਾਰ ਕਬਾਇਲੀਆਂ (ਅਫਵਾਨਾਂ) ਨਾਲ ਜੰਗ ਹੋਈ। ਇਹ ਦੁਨੀਆ ਦੀਆਂ ਅੱਠ ਬੇਮਿਸਾਲ ਜੰਗਾਂ ਵਿੱਚ ਸ਼ਾਮਲ ਹੈ।

ਕਿਥੇ ਸਥਿਤ ਹੈ ਸਾਰਾਗੜ੍ਹੀ ਕਿਲ੍ਹਾ?

ਸਾਰਾਗੜ੍ਹੀ ਦਾ ਕਿਲ੍ਹਾ ਪਾਕਿਸਤਾਨ ਦੇ ਉੱਤਰ ਪੱਛਮੀ ਸਰਹੱਦੀ ਖੇਤਰ ਕੋਹਾਟ ਜ਼ਿਲ੍ਹੇ 'ਚ ਲਗਭਗ 6 ਹਜ਼ਾਰ ਫੁੱਟ ਦੀ ਉਚਾਈ 'ਤੇ ਸਥਿਤ ਹੈ। ਇਹ ਉਹ ਇਲਾਕਾ ਹੈ ਜਿੱਥੇ ਰਹਿਣ ਵਾਲੇ ਲੋਕਾਂ 'ਤੇ ਅੱਜ ਤੱਕ ਕਿਸੇ ਵੀ ਸਰਕਾਰ ਦਾ ਰਾਜ਼ ਨਹੀਂ ਹੋ ਸਕਿਆ।
ਸਾਰਾਗੜ੍ਹੀ ਦੀ ਲੜਾਈ ਵਿਸ਼ਵ ਪ੍ਰਸਿੱਧ ਲੜਾਈ ਹੈ ਜੋ 12 ਸਤੰਬਰ 1897 ਨੂੰ ਲੜੀ ਗਈ ਸੀ, ਜਦ ਹਜ਼ਾਰਾਂ ਕਬਾਇਲੀਆ ਨੇ ਸਾਰਾਗੜ੍ਹੀ ਪੋਸਟ ’ਤੇ ਹਮਲਾ ਕਰ ਦਿੱਤਾ ਸੀ। ਇਸ ਮੌਕੇ ਹੌਲਦਾਰ ਈਸ਼ਰ ਸਿੰਘ ਦੀ ਅਗਵਾਈ ’ਚ ਤਾਇਨਾਤ 21 ਸਿੱਖ ਜਵਾਨਾਂ ਨੇ ਆਪਣੀ ਬਹਾਦਰੀ ਦਾ ਬੇਮਿਸਾਲ ਸਬੂਤ ਦਿੱਤਾ। ਇਸ ਜੰਗ ਵਿੱਚ 36 ਸਿੱਖ ਰੈਜੀਮੈਂਟ ਦੇ 21 ਸਿੱਖ ਯੋਧਿਆਂ ਨੇ ਬਹਾਦਰੀ ਨਾਲ ਲੜਦੇ ਹੋਏ 600 ਕਬਾਇਲੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਈਸ਼ਰ ਸਿੰਘ ਨੇ ਅਫ਼ਗਾਨ ਹਮਲਾਵਰਾਂ ਖਿਲਾਫ਼ ਆਪਣੀ ਪੋਸਟ ਦੀ ਰਾਖੀ ਕਰਦਿਆਂ ਆਪਣੇ ਜਵਾਨਾਂ ਨਾਲ ਜਾਨ ਨਸ਼ਾਵਰ ਕਰ ਦਿੱਤੀ ਸੀ। ਇਸ ਲੜਾਈ ਵਿੱਚ ਮਹਾਂਨਾਇਕ ਦੇ ਰੂਪ ਵਿੱਚ ਸ਼ਹੀਦ ਹੌਲਦਾਰ ਈਸ਼ਰ ਸਿੰਘ ਉਭਰ ਕੇ ਆਏ ਜਿਨ੍ਹਾਂ ਦਾ ਜੱਦੀ ਪਿੰਡ ਝੋਰੜਾਂ ਰਾਏਕੋਟ ਦੇ ਨਜ਼ਦੀਕੀ ਸੀ।

ਲੜਾਈ ਵਾਲੇ ਦਿਨ ਦਾ ਪੂਰਾ ਘਟਨਾਕ੍ਰਮ

ਲੜਾਈ ਵਾਲੇ ਦਿਨ ਸਵੇਰੇ 8 ਵਜੇ ਸਾਰਾਗੜ੍ਹੀ ਕਿਲ੍ਹੇ ਦੇ ਸੰਤਰੀ ਨੇ ਖ਼ਬਰ ਦਿੱਤੀ ਕਿ ਹਜ਼ਾਰਾਂ ਪਠਾਣਾਂ ਦਾ ਇੱਕ ਲਸ਼ਕਰ ਝੰਡਿਆਂ ਤੇ ਨੇਜ਼ਿਆਂ (ਨਿਸ਼ਾਨ) ਦੇ ਨਾਲ ਉੱਤਰ ਵੱਲੋਂ ਸਾਰਾਗੜ੍ਹੀ ਕਿਲ੍ਹੇ ਵੱਲ ਵਧ ਰਿਹਾ ਹੈ। ਕਿਲ੍ਹੇ ਦੀ ਸੁਰੱਖਿਆ ਲਈ ਬੰਗਾਲ ਇਨਫ਼ੈਂਟਰੀ ਦੀ 36ਵੀਂ (ਸਿੱਖ) ਰੈਜੀਮੈਂਟ ਦੇ ਸਿਰਫ਼ 21 ਜਵਾਨ ਹੀ ਤਾਇਨਤ ਸਨ। 10,000 ਅਫ਼ਗਾਨ ਇਨ੍ਹਾਂ ਫੌਜੀਆਂ ਨੂੰ ਕਾਫੀ ਹਲਕੇ ਵਿੱਚ ਲੈਂਦੇ ਹੋਏ ਅੱਗੇ ਵਧ ਰਹੇ ਸਨ।

ਅਫਗਾਨਾਂ ਵੱਲੋਂ ਮੌਕਾ ਦੇਣ 'ਤੇ ਵੀ ਜਾਨ ਦੀ ਨਹੀਂ ਕੀਤੀ ਪਰਵਾਹ

ਅਫ਼ਗਾਨਾਂ ਨੇ 36ਵੀਂ ਰੈਜੀਮੈਂਟ ਨੂੰ ਪੇਸ਼ਕਸ਼ ਦਿੱਤੀ ਸੀ ਕਿ ਉਨ੍ਹਾਂ ਦੀ ਸਿੱਖ ਫੌਜੀਆਂ ਨਾਲ ਕੋਈ ਵੀ ਦੁਸ਼ਮਣੀ ਨਹੀਂ ਹੈ। ਹਥਿਆਰ ਸੁੱਟ ਦਵੋ ਤੇ ਅਸੀਂ ਤੁਹਾਨੂੰ ਸੁਰੱਖਿਅਤ ਜਾਣ ਦਵਾਂਗੇ। ਇਸ ਦੇ ਉਲਟ ਸਿੱਖ ਫ਼ੌਜੀਆਂ ਨੇ ਕਿਹਾ ਕਿ ਇਹ ਅੰਗਰੇਜ਼ਾਂ ਦੀ ਨਹੀਂ ਮਹਾਰਾਜਾ ਰਣਜੀਤ ਸਿੰਘ ਦੀ ਜ਼ਮੀਨ ਹੈ ਤੇ ਅਸੀਂ ਇਸ ਦੀ ਆਖ਼ਰੀ ਸਾਹ ਤੱਕ ਰੱਖਿਆ ਕਰਾਂਗੇ।" ਇਸ ਮਗਰੋਂ ਦੋਵੇਂ ਧਿਰਾਂ ਵਿੱਚ ਜੰਗ ਸ਼ੁਰੂਆਤ ਹੋਈ ਤੇ ਸਿੱਖ ਫ਼ੌਜੀਆਂ ਨੇ ਪੂਰੀ ਵਿਊਂਤਬੰਦੀ ਨਾਲ ਲੜਦੇ ਹੋਏ ਅਫਗਾਨਾਂ ਨੂੰ ਇੱਕ ਵਾਰ ਗੋਢੇ ਭਾਰ ਹੋਣ ਲਈ ਮਜਬੂਰ ਕਰ ਦਿੱਤਾ ਸੀ।
ਬ੍ਰਿਟਿਸ਼ ਸਰਕਾਰ ਵੱਲੋਂ ਲੜ ਰਹੇ 21 ਸਿੱਖ ਬਹਾਦਰਾਂ ਨੇ ਕਰੀਬ ਛੇ ਘੰਟਿਆਂ ਤੱਕ ਲੋਹਾ ਲਿਆ ਤੇ ਹਮਲੇ 'ਤੇ ਆਏ 10,000 'ਚੋਂ 180 ਤੋਂ 200 ਅਫ਼ਗਾਨ ਹਮਲਾਵਰਾਂ ਨੂੰ ਮਾਰ ਸੁੱਟਿਆ।

ਇੰਡੀਅਨ ਆਰਡਰ ਆਫ਼ ਮੈਰਿਟ ਨਾਲ ਕੀਤਾ ਗਿਆ ਸਨਮਾਨਿਤ 

ਸਾਰੇ 21 "ਇੰਡੀਅਨ ਆਰਡਰ ਆਫ਼ ਮੈਰਿਟ" ਨਾਲ ਸਨਮਾਨਿਤ ਸਿੱਖ ਫੌਜੀਆਂ ਨੂੰ ਸ਼ਹੀਦੀ ਮਗਰੋਂ ਉਸ ਸਮੇਂ ਦੇ ਬ੍ਰਿਟਿਸ਼ ਭਾਰਤ ਦਾ ਸਰਬਉੱਚ ਬਹਾਦਰੀ ਪੁਰਸਕਾਰ ਦਿੱਤਾ ਗਿਆ। ਸ਼ਹੀਦ ਹੋਏ ਸਿੱਖ ਫੌਜੀਆਂ ਨੂੰ "ਇੰਡੀਅਨ ਆਰਡਰ ਆਫ਼ ਮੈਰਿਟ" ਨਾਲ ਸਨਮਾਨਿਤ ਕੀਤਾ ਗਿਆ ਸੀ। ਹਰ ਸਾਲ 12 ਸਤੰਬਰ ਨੂੰ ਭਾਰਤੀ ਫ਼ੌਜ ਦੀ ਸਿੱਖ ਰੈਜੀਮੈਂਟ ਵੱਲੋਂ ਸਾਰਾਗੜ੍ਹੀ ਲੜਾਈ ਦੀ ਬਰਸੀ ਮਨਾਈ ਜਾਂਦੀ ਹੈ ਤੇ ਬਹਾਦਰ ਫੌਜੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ

ਸਾਰਾਗੜ੍ਹੀ ਜੰਗ 'ਚ ਜਾਨ ਗੁਆਉਣ ਵਾਲੇ ਮਹਾਂਨਾਇਕ

ਹੌਲਦਾਰ ਈਸ਼ਰ ਸਿੰਘ, ਨਾਇਕ ਲਾਲ ਸਿੰਘ, ਲਾਂਸ ਨਾਇਕ ਚੰਦਾ ਸਿੰਘ, ਕਾਂਸਟੇਬਲ ਸੁੱਧ ਸਿੰਘ, ਕਾਂਸਟੇਬਲ ਸਾਹਿਬ ਸਿੰਘ, ਕਾਂਸਟੇਬਲ ਉੱਤਮ ਸਿੰਘ, ਕਾਂਸਟੇਬਲ ਨਰਾਇਣ ਸਿੰਘ, ਕਾਂਸਟੇਬਲ ਗੁਰਮੁੱਖ ਸਿੰਘ, ਕਾਂਸਟੇਬਲ ਜੀਵਨ ਸਿੰਘ, ਕਾਂਸਟੇਬਲ ਰਾਮ ਸਿੰਘ, ਕਾਂਸਟੇਬਲ ਹੀਰਾ ਸਿੰਘ, ਕਾਂਸਟੇਬਲ ਦਇਆ ਸਿੰਘ, ਕਾਂਸਟੇਬਲ ਹੀਰਾ ਸਿੰਘ ਭੋਲਾ ਸਿੰਘ, ਕਾਂਸਟੇਬਲ ਜੀਵਨ ਸਿੰਘ, ਕਾਂਸਟੇਬਲ ਗੁਰਮੁਖ ਸਿੰਘ, ਕਾਂਸਟੇਬਲ ਭਗਵਾਨ ਸਿੰਘ, ਕਾਂਸਟੇਬਲ ਰਾਮ ਸਿੰਘ, ਕਾਂਸਟੇਬਲ ਬੂਟਾ ਸਿੰਘ, ਕਾਂਸਟੇਬਲ ਜੀਵਨ ਸਿੰਘ, ਕਾਂਸਟੇਬਲ ਆਨੰਦ ਸਿੰਘ ਅਤੇ ਕਾਂਸਟੇਬਲ ਭਗਵਾਨ ਸਿੰਘ।

ਇਹ ਵੀ ਪੜ੍ਹੋ : Chandigarh News: ਸ਼ੱਕੀ ਹਾਲਾਤ 'ਚ ਸੜਿਆ ਹੋਇਆ ਆਟੋ ਬਰਾਮਦ; 133 ਹੋਏ ਸਨ ਚਲਾਨ

Trending news