Vegetable Prices News: ਸਬਜ਼ੀਆਂ ਦੇ ਰੇਟ ਵਧਣ ਨਾਲ ਵਿਗੜਿਆ ਰਸੋਈ ਦਾ ਬਜਟ
Advertisement
Article Detail0/zeephh/zeephh2293893

Vegetable Prices News: ਸਬਜ਼ੀਆਂ ਦੇ ਰੇਟ ਵਧਣ ਨਾਲ ਵਿਗੜਿਆ ਰਸੋਈ ਦਾ ਬਜਟ

Vegetable Prices News: ਗਰਮੀ ਦੇ ਕਹਿਰ ਦਾ ਅਸਰ ਸਬਜ਼ੀਆਂ ਦੀ ਪੈਦਾਵਰ ਉਪਰ ਪੈ ਰਿਹਾ ਹੈ। ਇਸ ਕਾਰਨ ਮੰਡੀਆਂ ਵਿੱਚ ਸਬਜ਼ੀ ਦੀ ਆਮਦ ਘੱਟ ਹੋਣ ਨਾਲ ਰੇਟ ਵਧ ਰਹੇ ਹਨ।

Vegetable Prices News: ਸਬਜ਼ੀਆਂ ਦੇ ਰੇਟ ਵਧਣ ਨਾਲ ਵਿਗੜਿਆ ਰਸੋਈ ਦਾ ਬਜਟ

Vegetable Prices News: ਅੱਤ ਦੀ ਗਰਮੀ ਵਿਚਾਲੇ ਸਬਜ਼ੀਆਂ ਦੇ ਰੇਟ ਵਧਣ ਕਾਰਨ ਲੋਕਾਂ ਦੀ ਰਸੋਈ ਦਾ ਬਜਟ ਵਿਗੜਦਾ ਹੋਇਆ ਨਜ਼ਰ ਆ ਰਿਹਾ ਹੈ। ਗਰਮੀ ਕਾਰਨ ਸਬਜ਼ੀਆਂ ਦੀ ਪੈਦਾਵਰ ਘੱਟ ਹੋ ਰਹੀ ਹੈ ਪਰ ਉਥੇ ਜੇਕਰ ਸਬਜ਼ੀ ਮੰਗ ਕੀਤੀ ਜਾਵੇ ਤਾਂ ਉਹ ਪਹਿਲਾਂ ਵਾਂਗ ਹੀ ਚੱਲ ਰਹੀ ਹੈ। ਗਰਮੀ ਕਾਰਨ ਆਲੂ, ਪਿਆਜ਼, ਟਮਾਟਰ, ਲਸਣ ਅਤੇ ਅਦਰਕ ਦੀਆਂ ਕੀਮਤਾਂ ਵਧ ਰਹੀਆਂ ਹਨ। ਜਿਸ ਕਾਰਨ ਆਮ ਆਦਮੀ ਦਾ ਰਸੋਈ ਦਾ ਬਜਟ ਵਿਗੜ ਗਿਆ ਹੈ। ਮਹਿੰਗਾਈ ਵਧਣ ਦਾ ਕਾਰਨ ਕਦੇ ਭਾਰੀ ਮੀਂਹ ਅਤੇ ਕਦੇ ਤੇਜ਼ ਗਰਮੀ ਹੈ। ਖ਼ਰਾਬ ਮੌਸਮ ਕਾਰਨ ਸਬਜ਼ੀਆਂ ਦੇ ਭਾਅ ਵੀ ਵਧ ਗਏ ਹਨ।

ਅੱਤ ਦੀ ਗਰਮੀ ਕਾਰਨ ਸਬਜ਼ੀਆਂ ਦੀ ਪੈਦਾਵਰ ਉਪਰ ਕਾਫੀ ਪ੍ਰਭਾਵ ਪੈ ਰਿਹਾ ਹੈ। ਜੇਕਰ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਅਤੇ ਉਸ ਦੇ ਨੇੜਲੇ ਇਲਾਕਿਆਂ ਵਿੱਚ ਤਾਪਮਾਨ 45 ਡਿਗਰੀ ਚੱਲ ਰਿਹਾ ਹੈ ਅਤੇ ਇਹੀ ਕਾਰਨ ਹੈ ਕਿ ਇਸ ਕਰਕੇ ਸਬਜ਼ੀ ਦੀ ਪੈਦਾਵਰ ਘੱਟ ਹੋ ਗਈ ਹੈ। ਉਥੇ ਹੀ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਬਜ਼ੀ ਦੇ ਰੇਟ ਪਹਿਲਾਂ ਜੇਕਰ ਘਈਏ ਦੀ ਗੱਲ ਜਾਵੇ ਤਾਂ ਪਹਿਲਾਂ 10 ਤੋਂ 16 ਰੁਪਏ ਭਾਅ ਸੀ। ਅੱਜ ਇਸ ਦਾ ਭਾਅ 25 ਤੋਂ 30 ਰੁਪਏ ਹੋ ਚੁੱਕਾ ਹੈ। 

ਇਸ ਤੋਂ ਇਲਾਵਾ ਕਰੇਲੇ ਦਾ ਪਹਿਲਾਂ ਭਾਅ 10 ਰੁਪਏ ਸੀ ਜੋ ਕਿ ਹੁਣ ਵਧ ਕੇ 25 ਰੁਪਏ ਹੋ ਚੁੱਕਾ ਹੈ। ਇਸ ਦੇ ਨਾਲ ਪਿਆਜ਼ ਦੇ ਰੇਟ ਦੀ ਗੱਲ ਕੀਤੀ ਜਾਵੇ ਤਾਂ ਜੋ ਪਹਿਲਾਂ 100 ਰੁਪਏ ਦੇ ਕਰੀਬ 5 ਕਿਲੋ ਸੀ ਅੱਜ 180 ਰੁਪਏ 5 ਕਿਲੋ ਪੁੱਜ ਚੁੱਕੇ ਹਨ। ਉਥੇ ਹੀ ਟਮਾਟਰ ਦਾ ਰੇਟ ਪਹਿਲਾਂ 10 ਰੁਪਏ ਸੀ ਹੁਣ ਉਹ 20 ਤੋਂ 30 ਰੁਪਏ ਤੱਕ ਪਹੁੰਚ ਚੁੱਕਾ ਹੈ।

ਇਹ ਵੀ ਪੜ੍ਹੋ : Tarn Taran News: ਤਰਨਤਾਰਨ 'ਚ ਚੋਰਾਂ ਨੇ 'ਆਪ' ਵਿਧਾਇਕ ਦੇ ਦਫ਼ਤਰ ਨੂੰ ਬਣਾਇਆ ਨਿਸ਼ਾਨਾ

ਇਸ ਤਰ੍ਹਾਂ ਅਲੱਗ-ਅਲੱਘ ਸਬਜ਼ੀਆਂ ਦੇ ਰੇਟ ਪਹਿਲਾਂ ਦੇ ਮੁਕਾਬਲੇ ਡੇਢ ਗੁਣਾ ਤੱਕ ਹੋ ਚੁੱਕੇ ਹਨ ਅਤੇ ਜੇਕਰ ਗਰਮੀ ਨਹੀਂ ਰੁਕੀ ਤਾਂ ਇਹ ਰੇਟ ਹੋਰ ਵਧ ਸਕਦੇ ਹਨ।

ਇਹ ਵੀ ਪੜ੍ਹੋ : T20 World cup 2024: ਪਾਕਿਸਤਾਨ ਟੀ-20 ਵਿਸ਼ਵ ਕੱਪ ਤੋਂ ਬਾਹਰ ਹੁੰਦੇ ਹੀ ਸੋਸ਼ਲ ਮੀਡੀਆ 'ਤੇ ਮੀਮਜ਼ ਦਾ ਆਇਆ ਹੜ੍ਹ

Trending news