Kisan Andolan 2.0: ਜੇ ਅੱਜ ਕਿਸਾਨਾਂ 'ਤੇ ਹਮਲਾ ਹੋਇਆ ਤਾਂ ਭਾਰਤ-ਪਾਕਿਸਤਾਨ ਦੀ ਜੰਗ ਵਰਗੇ ਹਾਲਾਤ ਬਣਨਗੇ-ਰੁਲਦੂ ਸਿੰਘ ਮਾਨਸਾ
Advertisement
Article Detail0/zeephh/zeephh2120879

Kisan Andolan 2.0: ਜੇ ਅੱਜ ਕਿਸਾਨਾਂ 'ਤੇ ਹਮਲਾ ਹੋਇਆ ਤਾਂ ਭਾਰਤ-ਪਾਕਿਸਤਾਨ ਦੀ ਜੰਗ ਵਰਗੇ ਹਾਲਾਤ ਬਣਨਗੇ-ਰੁਲਦੂ ਸਿੰਘ ਮਾਨਸਾ

Kisan Andolan 2.0: ਦੂਜੇ ਪੜਾਅ ਵਿੱਚ ਅੱਜ ਕਿਸਾਨ ਦਿੱਲੀ ਵੱਲ ਨੂੰ ਕੂਚ ਕਰ ਰਹੇ ਹਨ। ਇਸ ਤੋਂ ਪਹਿਲਾਂ ਕਿਸਾਨ ਨੇਤਾ ਰੁਲਦੂ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ।

Kisan Andolan 2.0: ਜੇ ਅੱਜ ਕਿਸਾਨਾਂ 'ਤੇ ਹਮਲਾ ਹੋਇਆ ਤਾਂ ਭਾਰਤ-ਪਾਕਿਸਤਾਨ ਦੀ ਜੰਗ ਵਰਗੇ ਹਾਲਾਤ ਬਣਨਗੇ-ਰੁਲਦੂ ਸਿੰਘ ਮਾਨਸਾ

Kisan Andolan 2.0: ਦੂਜੇ ਪੜਾਅ ਵਿੱਚ ਅੱਜ ਕਿਸਾਨ ਦਿੱਲੀ ਵੱਲ ਨੂੰ ਕੂਚ ਕਰ ਰਹੇ ਹਨ। ਇਸ ਤੋਂ ਪਹਿਲਾਂ ਕਿਸਾਨ ਨੇਤਾ ਰੁਲਦੂ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਤੇ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਕਿਸਾਨਾਂ ਉਤੇ ਅੱਜ ਕਿਸੇ ਤਰ੍ਹਾਂ ਦਾ ਕੋਈ ਹਮਲਾ ਕੀਤਾ ਤਾਂ ਭਾਰਤ ਪਾਕਿਸਤਾਨ ਦੀ ਜੰਗ ਵਾਲਾ ਹਾਲ ਹੋਵੇਗਾ।

ਕਿਸਾਨੀ ਮੰਗਾਂ ਨੂੰ ਲੈ ਕੇ 13 ਫਰਵਰੀ ਤੋਂ ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਨੂੰ ਖਨੌਰੀ ਅਤੇ ਸ਼ੰਬੂ ਬਾਰਡਰ ਉਤੇ ਰੋਕ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਅੱਜ ਦੂਸਰੇ ਪੜਾਅ ਦੌਰਾਨ ਕਿਸਾਨ ਦਿੱਲੀ ਵੱਲ ਨੂੰ ਵਧਣ ਲਈ ਤਿਆਰ-ਬਰ-ਤਿਆਰ ਹਨ।

ਇਸ ਤੋਂ ਪਹਿਲਾਂ ਕਿਸਾਨ ਨੇਤਾ ਰੁਲਦੂ ਸਿੰਘ ਨੇ ਕਿਸਾਨ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਅੰਦੋਲਨ ਹਮੇਸ਼ਾ ਸ਼ਾਂਤਮਈ ਲੜੇ ਜਾਂਦੇ ਹਨ। ਇਸ ਅੰਦੋਲਨ ਨੂੰ ਵੀ ਸ਼ਾਂਤਮਈ ਤਰੀਕੇ ਦੇ ਨਾਲ ਲੜਿਆ ਜਾਵੇ ਨਾਲ ਹੀ ਉਨ੍ਹਾਂ ਅੰਦੋਲਨ ਵਿੱਚ ਸ਼ਾਮਿਲ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਕੋਈ ਵੀ ਹੁੱਲੜਬਾਜ਼ੀ ਨਾ ਕੀਤੀ ਜਾਵੇ ਤਾਂ ਕਿ ਸਾਡਾ ਅੰਦੋਲਨ ਖਰਾਬ ਨਾ ਹੋਵੇ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਵੀ ਸਖ਼ਤ ਸ਼ਬਦਾਂ ਵਿੱਚ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਅੱਜ ਕਿਸਾਨਾਂ ਤੇ ਕਿਸੇ ਤਰ੍ਹਾਂ ਦਾ ਕੋਈ ਹਮਲਾ ਹੋਇਆ ਤਾਂ ਪਾਕਿਸਤਾਨ ਵਾਲੀ ਜੰਗ ਵਾਲੇ ਹਾਲਾਤ ਹੋਣਗੇ।

ਉਨ੍ਹਾਂ ਨੇ ਕਿਹਾ ਕਿ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਦੀ ਕੱਲ੍ਹ ਚੰਡੀਗੜ੍ਹ ਕਿਸਾਨ ਭਵਨ ਵਿੱਚ ਮੀਟਿੰਗ ਹੋਣ ਜਾ ਰਹੀ ਹੈ ਜਿਸ ਵਿੱਚ ਇਸ ਅੰਦੋਲਨ ਨੂੰ ਲੈ ਕੇ ਵੀ ਵੱਡਾ ਫੈਸਲਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਕਿਸਾਨੀ ਮੰਗਾਂ ਨੂੰ ਲੈ ਕੇ ਅੰਦੋਲਨ ਕਰ ਰਹੀਆਂ ਨੇ ਤੇ ਸਾਡੀ ਵੀ ਇਨ੍ਹਾਂ ਕਿਸਾਨ ਜਥੇਬੰਦੀਆਂ ਨੂੰ ਪੂਰਨ ਹਮਾਇਤ ਹੈ।

ਅਸੀਂ ਪੰਜਾਬ ਵਿੱਚ ਭਾਜਪਾ ਆਗੂਆਂ ਦੇ ਘਰਾਂ ਤੇ ਦਫਤਰਾਂ ਦਾ ਘਿਰਾਓ ਕੀਤਾ ਹੋਇਆ ਹੈ ਤੇ ਜੇਕਰ ਸਾਡੇ ਕਿਸਾਨਾਂ ਦਾ ਸਾਨੂੰ ਸੱਦਾ ਆਉਂਦਾ ਹੈ ਤਾਂ ਮੀਟਿੰਗ ਤੋਂ ਬਾਅਦ ਸਖਤ ਫੈਸਲਾ ਲਿਆ ਜਾਵੇਗਾ। ਕੇਂਦਰ ਸਰਕਾਰ ਵੱਲੋਂ ਦਾਲਾਂ ਮੱਕੀ ਅਤੇ ਕਪਾਹ ਦੀ ਫਸਲ ਤੇ ਐਮਐਸਪੀ ਦੇਣ ਦੇ ਭਰੋਸੇ ਉਤੇ ਰੁਲਦੂ ਸਿੰਘ ਨੇ ਕਿਹਾ ਕਿ ਕਾਰਪੋਰੇਟਾਂ ਦੇ ਇਸ਼ਾਰੇ ਉਤੇ ਸਰਕਾਰ ਚੱਲ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਪਿਛਲੇ ਅੰਦੋਲਨ ਦੇ ਦੌਰਾਨ 500 ਕਿਸਾਨ ਜਥੇਬੰਦੀਆਂ ਸੀ ਪਰ ਇਸ ਵਾਰ 17 ਕਿਸਾਨ ਜਥੇਬੰਦੀਆਂ ਹਨ ਅਤੇ ਮੰਗਾਂ ਇੱਕੋ ਹਨ। ਉਨ੍ਹਾਂ ਨੇ ਕਿਹਾ ਕਿ ਸਾਰੀਆਂ ਹੀ ਜਥੇਬੰਦੀਆਂ ਜਲਦ ਹੀ ਕੋਈ ਵੱਡਾ ਫੈਸਲਾ ਲੈਣਗੀਆਂ ਤੇ ਆਪਣੇ ਕਿਸਾਨ ਜਥੇਬੰਦੀਆਂ ਦੀ ਪਿੱਠ ਨਹੀਂ ਲੱਗਣ ਦੇਣਗੀਆਂ।

ਇਹ ਵੀ ਪੜ੍ਹੋ : Kisan Andolan Today Updates Live: ਸ਼ੰਭੂ ਬਾਰਡਰ 'ਤੇ ਕਿਸਾਨਾਂ ਦੇ ਹੌਂਸਲੇ ਬੁਲੰਦ, ਕਹਿੰਦੇ ਜਾਵਾਂਗੇ ਦਿੱਲੀ ! ਕਿਸਾਨ ਆਗੂ ਨੇ ਸ਼ੰਭੂ 'ਤੇ ਕਿਹਾ- ਹੁਣ ਕਿਸੇ ਨਾਲ ਗੱਲ ਨਹੀਂ ਕਰਾਂਗੇ

Trending news