Kisan Andolan 2.0: ਕਿਸਾਨ ਆਗੂ ਸਰਵਣ ਸਿੰਘ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੇ ਫ਼ੈਸਲਾ ਕੀਤਾ ਹੈ ਕਿ ਵੱਡੇ ਕਿਸਾਨ ਲੀਡਰ ਅੱਗੇ ਜਾਣਗੇ।
Trending Photos
Kisan Andolan 2.0: ਬੁੱਧਵਾਰ ਨੂੰ ਕਿਸਾਨ ਦਿੱਲੀ ਵੱਲ ਨੂੰ ਕੂਚ ਕਰਨ ਜਾ ਰਹੇ ਹਨ। ਕਿਸਾਨ ਆਗੂ ਸਰਵਣ ਸਿੰਘ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੇ ਫ਼ੈਸਲਾ ਕੀਤਾ ਹੈ ਕਿ ਵੱਡੇ ਕਿਸਾਨ ਲੀਡਰ ਅੱਗੇ ਜਾਣਗੇ। ਨੌਜਵਾਨ ਅੱਗੇ ਨਹੀਂ ਜਾਣਗੇ।
ਉਨ੍ਹਾਂ ਨੇ ਅੱਗੇ ਕਿਹਾ ਕਿ ਨੌਜਵਾਨਾਂ ਸਾਨੂੰ ਬਹੁਤ ਲੋੜ ਹੈ। ਇਸ ਇਲਾਵਾ ਉਨ੍ਹਾਂ ਨੇ ਕਿਹਾ ਕਿ ਸਰਕਾਰ ਸਾਡੇ ਉਪਰ ਹਮਲਾ ਕਰਨ ਲਈ ਤਿਆਰ ਬੈਠੀ ਹੈ। ਅਸੀਂ ਆਪਣੇ ਜਵਾਨਾਂ ਉਪਰ ਹਮਲਾ ਨਹੀਂ ਕਰਾਂਗਾ। ਉਹ ਸਾਡੇ ਆਪਣੇ ਹਨ।
ਪੰਧੇਰ ਨੇ ਕਿਹਾ ਕਿ ਅਸੀਂ ਅੱਗੇ ਵਧਾਂਗੇ ਅਤੇ ਪੂਰੀ ਦੁਨੀਆ ਸਾਨੂੰ ਸ਼ਾਂਤੀ ਨਾਲ ਅੱਗੇ ਵਧਦੇ ਹੋਏ ਦੇਖੇਗੀ। ਜੇਕਰ ਸਰਕਾਰ ਨੂੰ ਲੱਗਦਾ ਹੈ ਕਿ ਕਿਸਾਨਾਂ ਨੂੰ ਮਾਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ ਤਾਂ ਉਹ ਅਜਿਹਾ ਕਰ ਸਕਦੀ ਹੈ। ਪਰ ਅਸੀਂ ਸ਼ਾਂਤੀ ਨਾਲ ਅੱਗੇ ਵਧਦੇ ਰਹਾਂਗੇ।
ਪੰਧੇਰ ਨੇ ਕਿਹਾ ਕਿ ਅਸੀਂ ਫੈਸਲਾ ਕੀਤਾ ਹੈ ਕਿ ਕੋਈ ਵੀ ਕਿਸਾਨ ਜਾਂ ਨੌਜਵਾਨ ਅੱਗੇ ਨਹੀਂ ਜਾਵੇਗਾ। ਸਿਰਫ਼ ਲੀਡਰ ਹੀ ਸ਼ਾਂਤੀ ਨਾਲ ਅੱਗੇ ਵਧਣਗੇ। ਅੱਜ ਵੀ ਅਸੀਂ ਸਰਕਾਰ ਤੋਂ ਦਿੱਲੀ ਤੋਂ ਵੱਡਾ ਫੈਸਲਾ ਲੈਣ ਦੀ ਮੰਗ ਕਰਾਂਗੇ। ਜੇਕਰ ਤੁਸੀਂ ਕਹਿੰਦੇ ਹੋ ਕਿ ਅਸੀਂ MSP 'ਤੇ ਗਾਰੰਟੀ ਕਾਨੂੰਨ ਬਣਾਵਾਂਗੇ ਤਾਂ ਇਹ ਅੰਦੋਲਨ ਹੁਣ ਖਤਮ ਹੋ ਸਕਦਾ ਹੈ।
ਇਹ ਵੀ ਪੜ੍ਹੋ : Kisan Andolan: ਦਿੱਲੀ ਕੂਚ ਤੋਂ ਪਹਿਲਾਂ ਕਿਸਾਨ ਆਗੂਆਂ ਨੇ ਦੱਸਿਆ ਪਲਾਨ, ਕਿਵੇਂ ਅੱਜ ਵਧਣਗੇ ਅੱਗੇ...
ਇਸ ਦੌਰਾਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ, 'ਅਸੀਂ ਸਰਕਾਰ ਨੂੰ ਕਿਹਾ ਹੈ ਕਿ ਤੁਸੀਂ ਸਾਨੂੰ ਮਾਰ ਸਕਦੇ ਹੋ ਪਰ ਕਿਰਪਾ ਕਰਕੇ ਕਿਸਾਨਾਂ 'ਤੇ ਤਸ਼ੱਦਦ ਨਾ ਕਰੋ। ਅਸੀਂ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦੇ ਹਾਂ ਕਿ ਉਹ ਅੱਗੇ ਆਉਣ ਅਤੇ ਕਾਨੂੰਨ ਦਾ ਐਲਾਨ ਕਰਕੇ ਇਸ ਵਿਰੋਧ ਨੂੰ ਖਤਮ ਕਰਨ। ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਹੈ। ਅਜਿਹੀ ਸਰਕਾਰ ਨੂੰ ਦੇਸ਼ ਮੁਆਫ਼ ਨਹੀਂ ਕਰੇਗਾ।
#WATCH | On the 'Delhi Chalo' march today, farmer leader Sarwan Singh Pandher says, "We've decided that no farmer, youth will march forward. Leaders will march ahead. We will go peacefully... All this can be ended if they (central govt) make a law on MSP..." pic.twitter.com/PFmVaKkY60
— ANI (@ANI) February 21, 2024