Kisan Andolan Update: ਕਿਸਾਨ ਦੀ ਮੌਤ ਦੇ ਮਾਮਲੇ 'ਚ ਕੀ ਹੋਈ ਕਾਰਵਾਈ? ਪੰਧੇਰ ਨੇ ਲਾਏ ਗੰਭੀਰ ਦੋਸ਼
Advertisement
Article Detail0/zeephh/zeephh2124002

Kisan Andolan Update: ਕਿਸਾਨ ਦੀ ਮੌਤ ਦੇ ਮਾਮਲੇ 'ਚ ਕੀ ਹੋਈ ਕਾਰਵਾਈ? ਪੰਧੇਰ ਨੇ ਲਾਏ ਗੰਭੀਰ ਦੋਸ਼

Sarwan Singh Pandher News: ਕਿਸਾਨ ਦੀ ਮੌਤ ਦੇ ਮਾਮਲੇ ਵਿੱਚ ਹੁਣ ਕਿਸਾਨ ਆਗੂ ਪੰਧੇਰ ਦਾ ਬਿਆਨ ਆਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਸ਼ੁਭਕਰਨ ਦੀ ਲਾਸ਼ ਹਸਪਤਾਲ ਵਿੱਚ ਪਈ ਹੈ।

 

Kisan Andolan Update: ਕਿਸਾਨ ਦੀ ਮੌਤ ਦੇ ਮਾਮਲੇ 'ਚ ਕੀ ਹੋਈ ਕਾਰਵਾਈ? ਪੰਧੇਰ ਨੇ ਲਾਏ ਗੰਭੀਰ ਦੋਸ਼

Kisan Andolan Update: ਪੰਜਾਬ-ਹਰਿਆਣਾ ਬਾਰਡਰ 'ਤੇ ਕਿਸਾਨ ਦੀ ਮੌਤ ਤੋਂ ਬਾਅਦ ਰੋਸ ਹੋਰ ਵਧਣਾ ਸ਼ੁਰੂ ਹੋ ਗਿਆ ਹੈ। ਦਰਅਸ਼ਲ ਹਾਲ ਹੀ ਵਿੱਚ ਬੀਤੇ ਦਿਨੀ ਕਿਸਾਨ ਦੀ ਮੌਤ ਨੇ ਕਈ ਕਿਸਾਨ ਜਥੇਬੰਦੀਆਂ ਨੂੰ ਇਕਜੁੱਟ ਕਰ ਦਿੱਤਾ ਹੈ। ਅੱਜ ਯਾਨੀ ਸ਼ੁੱਕਰਵਾਰ ਨੂੰ ਬਲੈਕ ਫ੍ਰਾਈਡੇ ਐਲਾਨ ਕੇ ਨੈਸ਼ਨਲ ਹਾਈਵੇ 'ਤੇ ਟਰੈਕਟਰ ਰੈਲੀ ਕੱਢਣ ਦੀ ਗੱਲ ਕਹੀ ਗਈ ਹੈ। ਇਸ ਤੋਂ ਇਲਾਵਾ 21 ਸਾਲਾ ਕਿਸਾਨ ਦੀ ਮੌਤ 'ਤੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਵੱਡਾ ਬਿਆਨ ਆਇਆ ਹੈ। ਉਨ੍ਹਾਂ ਕਿਹਾ ਕਿ ਸ਼ੁਭਕਰਨ ਸਿੰਘ ਦੀ ਲਾਸ਼ ਹਸਪਤਾਲ ਵਿੱਚ ਪਈ ਹੈ ਅਤੇ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਆਇਆ।

ਸਰਵਣ ਸਿੰਘ ਪੰਧੇਰ ਦਾ ਬਿਆਨ
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ, "ਸੁਭਕਰਨ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਸਰਕਾਰ ਨਾਲ ਗੱਲਬਾਤ ਚੱਲ ਰਹੀ ਸੀ, ਸਾਡੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ, ਹਮਲਾਵਰਾਂ ਖ਼ਿਲਾਫ਼ ਧਾਰਾ 302 (ਕਤਲ) ਤਹਿਤ ਕੇਸ ਦਰਜ ਕੀਤਾ ਜਾਵੇ। ਸ਼ੁਭਕਰਨ ਸਿੰਘ ਨੂੰ ਸਰਕਾਰ 'ਸ਼ਹੀਦ' ਦਾ ਦਰਜਾ ਦੇਵੇ, ਉਸ ਦੇ ਪਰਿਵਾਰ ਨਾਲ ਮੁਆਵਜ਼ੇ ਦੀ ਗੱਲ ਹੋਈ, ਉਸ ਦੇ ਪੋਸਟਮਾਰਟਮ ਲਈ ਬੋਰਡ ਗਠਿਤ ਕਰਕੇ ਇਸ ਦੀ ਵੀਡੀਓਗ੍ਰਾਫੀ ਕੀਤੀ ਜਾਵੇਗੀ... ਹੁਣ 14 ਘੰਟੇ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਪੰਜਾਬ ਸਰਕਾਰ ਕੋਈ ਜਵਾਬ ਨਹੀਂ ਦੇ ਰਹੀ। 

ਇਹ ਵੀ ਪੜ੍ਹੋ: Farmers Protest: ਕਿਸਾਨਾਂ 'ਤੇ ਵੱਡੇ ਐਕਸ਼ਨ ਦੀ ਤਿਆਰੀ ਵਿੱਚ ਹਰਿਆਣਾ ਪੁਲਿਸ!

ਉਨ੍ਹਾਂ ਅੱਗੇ ਦੱਸਿਆ ਕਿ ਸ਼ੁਭਕਰਨ ਸਿੰਘ ਦੀ ਲਾਸ਼ ਹਸਪਤਾਲ ਵਿੱਚ ਪਈ ਹੈ। ਪੰਜਾਬ ਸਰਕਾਰ ਸਾਡੇ ਸ਼ਹੀਦਾਂ ਦੀ ਸ਼ਹਾਦਤ ਦਾ ਅਪਮਾਨ ਕਰ ਰਹੀ ਹੈ, ਇਹ ਨਿੰਦਣਯੋਗ ਹੈ। ਉਹ ਕਹਿ ਰਹੇ ਹਨ ਕਿ ਘਟਨਾ ਵਾਲੀ ਥਾਂ ਦੀ ਜਾਂਚ ਕਰਨੀ ਪਵੇਗੀ - ਜੋ ਵੀ ਹੋਵੇ। ਪੰਜਾਬ ਜਾਂ ਹਰਿਆਣਾ ਵਿੱਚ ਸਥਿਤ ... ਮੈਨੂੰ ਨਹੀਂ ਲੱਗਦਾ ਕਿ ਅਸੀਂ ਹੁਣੇ ਸ਼ੁਭਕਰਨ ਸਿੰਘ ਦਾ ਅੰਤਿਮ ਸੰਸਕਾਰ ਕਰਨ ਦੇ ਯੋਗ ਹੋਵਾਂਗੇ। ਪੰਜਾਬ ਸਰਕਾਰ ਨਾਲ ਗੱਲਬਾਤ ਅਜੇ ਪੂਰੀ ਨਹੀਂ ਹੋਈ ਹੈ।

ਸੁਣੋ ਵੀਡੀਓ--Sarwan Pandher Video: ਕਿਸਾਨ ਦੀ ਮੌਤ 'ਤੇ ਪੰਧੇਰ ਨੇ ਪੰਜਾਬ ਸਰਕਾਰ ਨੂੰ ਕਹੀ ਵੱਡੀ ਗੱਲ, ਸੁਣ ਵੀਡੀਓ 'ਚ ਕੀ ਕੁਝ ਕਿਹਾ?

ਪੰਧੇਰ ਨੇ ਕਿਹਾ ਕਿ ਹਰਿਆਣਾ ਦੇ ਨੀਮ ਫੌਜੀ ਬਲਾਂ ਨੇ ਜਿਸ ਤਰ੍ਹਾਂ ਕਿਸਾਨਾਂ 'ਤੇ ਗੋਲੀਆਂ ਚਲਾਈਆਂ ਅਤੇ ਰਬੜ ਦੀਆਂ ਗੋਲੀਆਂ ਚਲਾਈਆਂ, ਉਸ ਵਿਰੁੱਧ ਕੋਈ ਕਾਰਵਾਈ ਕਰਨ ਲਈ ਤਿਆਰ ਨਹੀਂ ਹੈ। ਜਿੱਥੇ ਬੈਰੀਕੇਡਿੰਗ ਕੀਤੀ ਗਈ ਹੈ, ਅਸੀਂ ਫਰਦ ਕੱਢ ਕੇ ਤੁਹਾਨੂੰ ਦਿਖਾਵਾਂਗੇ। ਉਹ ਪੁਲ ਪੰਜਾਬ ਦੇ ਇਲਾਕੇ ਵਿੱਚ ਪੈਂਦਾ ਹੈ। ਜੇਕਰ ਅਜਿਹਾ ਹੋ ਰਿਹਾ ਹੈ ਤਾਂ ਕੀ ਇਹ ਸਾਂਝੀ ਕਾਰਵਾਈ ਹੈ?

ਇਹ ਵੀ ਪੜ੍ਹੋ: Kisan Andolan: ਕਿਸਾਨ ਮਨਾਉਣਗੇ ਅੱਜ ਕਾਲਾ ਦਿਵਸ,  26 ਫਰਵਰੀ ਨੂੰ ਰੋਸ ਰੈਲੀ ਕਰਨ ਦਾ ਐਲਾਨ

Trending news