Punjab Kisan Andolan: ਕੇਂਦਰ ਸਰਕਾਰ 4 ਹੋਰ ਫ਼ਸਲਾਂ ਉਪਰ ਐਮਐਸਪੀ ਦੇਣ ਨੂੰ ਤਿਆਰ, ਪੰਜ ਸਾਲ ਲਈ ਕਰਨਾ ਹੋਵੇਗਾ ਕਰਾਰ
Advertisement
Article Detail0/zeephh/zeephh2117198

Punjab Kisan Andolan: ਕੇਂਦਰ ਸਰਕਾਰ 4 ਹੋਰ ਫ਼ਸਲਾਂ ਉਪਰ ਐਮਐਸਪੀ ਦੇਣ ਨੂੰ ਤਿਆਰ, ਪੰਜ ਸਾਲ ਲਈ ਕਰਨਾ ਹੋਵੇਗਾ ਕਰਾਰ

Punjab Kisan Andolan: ਕਿਸਾਨਾਂ ਅਤੇ ਕੇਂਦਰੀ ਮੰਤਰੀਆਂ ਵਿਚਾਲੇ ਚੌਥੇ ਗੇੜ ਦੀ ਮੀਟਿੰਗ ਕਾਫੀ ਸੁਖਾਵੇਂ ਮਾਹੌਲ ਵਿੱਚ ਦੇਰ ਰਾਤ ਤੱਕ ਹੋਈ।

Punjab Kisan Andolan: ਕੇਂਦਰ ਸਰਕਾਰ 4 ਹੋਰ ਫ਼ਸਲਾਂ ਉਪਰ ਐਮਐਸਪੀ ਦੇਣ ਨੂੰ ਤਿਆਰ, ਪੰਜ ਸਾਲ ਲਈ ਕਰਨਾ ਹੋਵੇਗਾ ਕਰਾਰ

Punjab Kisan Andolan: ਐਤਵਾਰ ਰਾਤ ਕਿਸਾਨਾਂ ਅਤੇ ਕੇਂਦਰੀ ਮੰਤਰੀਆਂ ਵਿਚਾਲੇ ਚੌਥੇ ਗੇੜ ਦੀ ਮੀਟਿੰਗ ਹੋਈ। ਇਹ ਮੀਟਿੰਗ ਕਾਫੀ ਸੁਖਾਵੇਂ ਮਾਹੌਲ ਵਿੱਚ ਦੇਰ ਰਾਤ ਤੱਕ ਹੋਈ। ਕਿਸਾਨ ਜਥੇਬੰਦੀਆਂ ਨੇ ਕਈ ਚੰਗੇ ਵਿਸ਼ੇ ਰੱਖੇ ਤੇ ਲੰਬੀ ਚਰਚਾ ਤੋਂ ਬਾਅਦ ਕਈ ਸੁਝਾਅ ਦਿੱਤੇ ਜਿਸ ਨਾਲ ਪੰਜਾਬ ਅਤੇ ਹਰਿਆਣਾ ਅਤੇ ਦੇਸ਼ ਦੇ ਕਿਸਾਨਾਂ ਨੂੰ ਫਾਇਦਾ ਹੋਵੇਗਾ।

ਝੋਨੇ ਕਾਰਨ ਜ਼ਮੀਨਾਂ ਬੰਜਰ ਹੋ ਰਹੀਆਂ ਹਨ ਤੇ ਨਰਮੇ ਦੀ ਪੈਦਾਵਰ ਪਹਿਲਾਂ ਨਾਲੋਂ ਘੱਟ ਹੈ। ਦਾਲਾਂ ਦੀ ਫਸਲ 'ਤੇ ਘੱਟੋ-ਘੱਟ ਸਮਰਥਨ ਮੁੱਲ ਦਿੱਤਾ ਜਾਵੇ। ਦੂਜੇ ਪਾਸੇ ਮੀਟਿੰਗ ਤੋਂ ਬਾਅਦ ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਨੇ ਕਿਹਾ ਕਿ ਅਸੀਂ ਸਰਕਾਰ ਦੇ ਪ੍ਰਸਤਾਵ 'ਤੇ ਚਰਚਾ ਕਰਾਂਗੇ। ਅਸੀਂ ਅੱਜ ਸਵੇਰੇ ਜਾਂ ਸ਼ਾਮ ਜਾਂ ਕੱਲ੍ਹ ਤੱਕ ਇਸ ਬਾਰੇ ਫੈਸਲਾ ਲਵਾਂਗੇ। 

ਸਰਕਾਰ ਅਤੇ ਕਿਸਾਨਾਂ ਦੀ ਬੈਠਕ 'ਚ ਕੇਂਦਰ ਦੇ ਤਿੰਨ ਮੰਤਰੀ ਅਰਜੁਨ ਮੁੰਡਾ, ਪੀਯੂਸ਼ ਗੋਇਲ ਅਤੇ ਨਿਤਿਆਨੰਦ ਰਾਏ ਮੌਜੂਦ ਸਨ। ਇਸ ਵਿੱਚ ਸਰਵਨ ਪੰਧੇਰ ਅਤੇ ਜਗਜੀਤ ਡੱਲੇਵਾਲ ਸਮੇਤ 14 ਕਿਸਾਨ ਆਗੂ ਵੀ ਸ਼ਾਮਲ ਸਨ। ਇਸ ਦੌਰਾਨ ਪੰਜਾਬ ਵਾਲੇ ਪਾਸੇ ਤੋਂ ਸੀਐਮ ਭਗਵੰਤ ਮਾਨ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਮੀਟਿੰਗ ਵਿੱਚ ਪੁੱਜੇ ਸਨ।

ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ ਉਨ੍ਹਾਂ ਦੀ ਗੱਲਬਾਤ ਸਕਾਰਾਤਮਕ ਰਹੀ। ਅਸੀਂ ਕਿਸਾਨਾਂ ਨੂੰ ਦਾਲਾਂ, ਕਪਾਹ ਅਤੇ ਮੱਕੀ ਉਤੇ 5 ਸਾਲਾਂ ਲਈ ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦਣ ਦਾ ਪ੍ਰਸਤਾਵ ਦਿੱਤਾ ਹੈ। ਕਿਸਾਨਾਂ ਨੂੰ ਨੈਸ਼ਨਲ ਐਗਰੀਕਲਚਰਲ ਕੋਆਪ੍ਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ ਇੰਡੀਆ (ਨੈਫੇਡ) ਤੇ ਕਾਟਨ ਕਾਰਪੋਰੇਸ਼ਨ ਆਫ ਇੰਡੀਆ (ਸੀਸੀਆਈ) ਨਾਲ ਪੰਜ ਸਾਲਾਂ ਲਈ ਸਮਝੌਤਾ ਕਰਨਾ ਪਵੇਗਾ। ਇਸ 'ਤੇ ਕਿਸਾਨਾਂ ਨੇ ਕਿਹਾ ਕਿ ਉਹ ਅੱਜ (19 ਫਰਵਰੀ ਨੂੰ) ਇਸ 'ਤੇ ਵਿਚਾਰ ਕਰਨਗੇ।

ਚੰਡੀਗੜ੍ਹ ਮੀਟਿੰਗ ਤੋਂ ਬਾਅਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕਿਸਾਨਾਂ ਦੀਆਂ ਕਈ ਮੰਗਾਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਦੇਸ਼ 'ਚ ਪੈਦਾ ਹੋਣ ਵਾਲੇ ਦਾਲਾਂ, ਮੱਕੀ ਅਤੇ ਕਪਾਹ ਦੀ ਮਾਤਰਾ ਬਾਰੇ ਸਰਕਾਰ ਤੋਂ ਚੰਗਾ ਸੁਝਾਅ ਆਇਆ ਹੈ। ਉਹ ਦੋ ਕੇਂਦਰੀ ਏਜੰਸੀਆਂ ਦੇਖਦੀਆਂ ਹਨ ਅਤੇ ਉਨ੍ਹਾਂ ਦਾ ਕੰਪਨੀਆਂ ਨਾਲ ਸਿੱਧਾ ਇਕਰਾਰਨਾਮਾ ਹੋਵੇਗਾ।

ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਹੋਰ ਵੀ ਕਈ ਮੰਗਾਂ ਹਨ ਜਿਨ੍ਹਾਂ ’ਤੇ ਸਹਿਮਤੀ ਨਹੀਂ ਬਣ ਸਕੀ। ਅਸੀਂ ਅੱਜ ਦੇ ਸੁਝਾਵਾਂ ਬਾਰੇ ਆਪਣੇ ਸਾਥੀਆਂ ਨਾਲ ਚਰਚਾ ਕਰਾਂਗੇ। ਸਾਡਾ ਪ੍ਰੋਗਰਾਮ 21 ਫਰਵਰੀ ਨੂੰ ਸਵੇਰੇ 11 ਵਜੇ ਦਿੱਲੀ ਮਾਰਚ ਲਈ ਸਟੈਂਡਬਾਏ 'ਤੇ ਹੋਵੇਗਾ। ਜੇਕਰ ਕੋਈ ਸਮਝੌਤਾ ਨਾ ਹੋ ਸਕਿਆ ਤਾਂ ਅਸੀਂ ਸਰਕਾਰ ਨੂੰ ਅਪੀਲ ਕਰਾਂਗੇ ਕਿ ਸਾਨੂੰ ਸ਼ਾਂਤੀਪੂਰਵਕ ਦਿੱਲੀ ਜਾਣ ਦਿੱਤਾ ਜਾਵੇ।

ਇਹ ਵੀ ਪੜ੍ਹੋ : Chandigarh Mayor News: ਬੀਜੇਪੀ ਮੇਅਰ ਮਨੋਜ ਸਨੋਕਰ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ, 3 'ਆਪ' ਕੌਸਲਰ ਨੇ ਪਾਰਟੀ ਛੱਡੀ

 

Trending news