Khanna News: ਖੰਨਾ 'ਚ 8 ਆਂਗਨਵਾੜੀ ਵਰਕਰਾਂ ਤੇ 31 ਹੈਲਪਰਾਂ ਨੂੰ ਦਿੱਤੇ ਨਿਯੁਕਤੀ ਪੱਤਰ, ਪੰਜਾਬ ਸਰਕਾਰ ਦਾ ਕੀਤਾ ਧੰਨਵਾਦ
Advertisement
Article Detail0/zeephh/zeephh1934214

Khanna News: ਖੰਨਾ 'ਚ 8 ਆਂਗਨਵਾੜੀ ਵਰਕਰਾਂ ਤੇ 31 ਹੈਲਪਰਾਂ ਨੂੰ ਦਿੱਤੇ ਨਿਯੁਕਤੀ ਪੱਤਰ, ਪੰਜਾਬ ਸਰਕਾਰ ਦਾ ਕੀਤਾ ਧੰਨਵਾਦ

Khanna News: ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਰੁਜ਼ਗਾਰ ਦੇਣ ਦਾ ਦਾਅਵੇ ਕੀਤੇ ਜਾ ਰਹੇ ਹਨ। ਜਿਸਦੇ ਤਹਿਤ ਹੁਣ ਖੰਨਾ ਤੇ ਦੋਰਾਹਾ ਬਲਾਕ ਨਾਲ ਸਬੰਧਤ 39 ਔਰਤਾਂ ਨੂੰ ਸਰਕਾਰੀ ਨੌਕਰੀ ਦਿੱਤੀ ਗਈ ਹੈ।

 

Khanna News: ਖੰਨਾ 'ਚ 8 ਆਂਗਨਵਾੜੀ ਵਰਕਰਾਂ ਤੇ 31 ਹੈਲਪਰਾਂ ਨੂੰ ਦਿੱਤੇ ਨਿਯੁਕਤੀ ਪੱਤਰ, ਪੰਜਾਬ ਸਰਕਾਰ ਦਾ ਕੀਤਾ ਧੰਨਵਾਦ

Khanna News: ਖੰਨਾ ਦੇ ਦੋਰਾਹਾ ਬਲਾਕ ਵਿਖੇ 8 ਆਂਗਨਵਾੜੀ ਵਰਕਰਾਂ ਅਤੇ 31 ਹੈਲਪਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਨੌਕਰੀ ਮਿਲਣ ਮਗਰੋਂ ਸਾਰੇ ਖੁਸ਼ ਦਿਖਾਈ ਦਿੱਤੇ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਨਿਯੁਕਤੀ ਪੱਤਰ ਵੰਡਦੇ ਹੋਏ ਕਿਹਾ ਕਿ ਮਾਨ ਸਰਕਾਰ ਅੰਦਰ ਬਿਨ੍ਹਾਂ ਕਿਸੇ ਰਿਸ਼ਵਤ ਅਤੇ ਸਿਫਾਰਿਸ਼ ਦੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ।

ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਰੁਜ਼ਗਾਰ ਦੇਣ ਦਾ ਦਾਅਵੇ ਕੀਤੇ ਜਾ ਰਹੇ ਹਨ। ਜਿਸਦੇ ਤਹਿਤ ਹੁਣ ਖੰਨਾ ਤੇ ਦੋਰਾਹਾ ਬਲਾਕ ਨਾਲ ਸਬੰਧਤ 39 ਔਰਤਾਂ ਨੂੰ ਸਰਕਾਰੀ ਨੌਕਰੀ ਦਿੱਤੀ ਗਈ ਹੈ। ਇਹਨਾਂ ਚੋਂ 31 ਔਰਤਾਂ ਆਂਗਨਵਾੜੀ ਹੈਲਪਰ ਬਣੀਆਂ ਅਤੇ 8 ਆਂਗਨਵਾੜੀ ਵਰਕਰ ਬਣੀਆਂ ਹਨ। ਇਹਨਾਂ ਨੂੰ ਨਿਯੁਕਤੀ ਪੱਤਰ ਆਪ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਵੰਡੇ। 

ਗਿਆਸਪੁਰਾ ਨੇ ਕਿਹਾ ਕਿ ਮਾਨ ਸਰਕਾਰ ਵਿੱਚ ਇੱਕ ਵੀ ਨੌਕਰੀ ਰਿਸ਼ਵਤ ਤੇ ਸਿਫਾਰਿਸ਼ ਨਾਲ ਨਹੀਂ ਦਿੱਤੀ ਗਈ। ਹੁਣ ਤੱਕ ਜਿੰਨੀਆਂ ਨੌਕਰੀਆਂ ਦਿੱਤੀਆਂ ਗਈਆਂ ਹਨ ਉਹ ਯੋਗਤਾ ਦੇ ਆਧਾਰ ''ਤੇ ਦਿੱਤੀਆਂ ਗਈਆਂ। ਵਿਧਾਇਕ ਨੇ ਕਿਹਾ ਕਿ ਸੂਬੇ ਭਰ ਅੰਦਰ ਆਂਗਨਵਾੜੀ ਕੇਂਦਰਾਂ ''ਚ ਸਟਾਫ ਦੀ ਘਾਟ ਕਰਕੇ ਕਾਫੀ ਮੁਸ਼ਕਲਾਂ ਆ ਰਹੀਆਂ ਸਨ ਜਿਸਨੂੰ ਦੇਖਦੇ ਹੋਏ ਨਵੀਂ ਭਰਤੀ ਕੀਤੀ ਗਈ। ਹੁਣ ਬੱਚਿਆਂ ਦਾ ਸਰਵਪੱਖੀ ਵਿਕਾਸ ਤੇਜ਼ ਹੋਵੇਗਾ। 

ਇਹ ਵੀ ਪੜ੍ਹੋ:  Punjab News: ਕੋਟਕਪੂਰਾ 'ਚ ਗੁੰਡਾਗਰਦੀ ਦਾ ਨੰਗਾ ਨਾਚ! ਮੰਡੀ 'ਚ ਵੜ ਕੇ ਕੀਤੀ ਲੜਾਈ, ਘਟਨਾ CCTV ਕੈਮਰੇ 'ਚ ਕੈਦ

ਉਥੇ ਹੀ ਬਾਲ ਵਿਕਾਸ ਪ੍ਰੋਜੈਕਟ ਅਧਿਕਾਰੀ (ਸੀਡੀਪੀਓ) ਸਰਬਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦੋ ਬਲਾਕਾਂ ਅੰਦਰ ਜੋ ਨਵੀਂ ਭਰਤੀ ਕੀਤੀ ਗਈ ਹੈ ਉਹਨਾਂ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਉਥੇ ਹੀ ਨੌਕਰੀ ਹਾਸਲ ਕਰਨ ਵਾਲੀਆਂ ਔਰਤਾਂ ਨੇ ਖੁਸ਼ੀ ਜਾਹਿਰ ਕਰਦੇ ਹੋਏ ਕਿਹਾ ਕਿ ਸਰਕਾਰ ਨੇ ਉਹਨਾਂ ਨੂੰ ਦਿਵਾਲੀ ਤੋਹਫਾ ਦਿੱਤਾ ਹੈ। ਉਹ ਆਪਣੀ ਡਿਉਟੀ ਨੂੰ ਈਮਾਨਦਾਰੀ ਤੇ ਮਿਹਨਤ ਨਾਲ ਕਰਨਗੇ।

Trending news