Khanna Accident: ਖੰਨਾ 'ਚ ਮਿਰਚਾਂ ਨਾਲ ਭਰੇ ਟਰੱਕ ਸਮੇਤ 5 ਵਾਹਨ ਆਪਸ 'ਚ ਟਕਰਾਏ ਅਤੇ ਇਸ ਹਾਦਸੇ ਵਿੱਚ 2 ਗੰਭੀਰ ਜ਼ਖਮੀ ਹੋਏ ਹਨ।
Trending Photos
Khanna Accident: ਪੰਜਾਬ ਵਿੱਚ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਅੱਜ ਤਾਜਾ ਮਾਮਲਾ ਪੰਜਾਬ ਦੇ ਖੰਨਾ ਤੋਂ ਸਾਹਮਣੇ ਆਇਆ ਹੈ ਜਿੱਥੇ ਮਿਰਚਾਂ ਨਾਲ ਭਰੇ ਟਰੱਕ ਸਮੇਤ 5 ਵਾਹਨ ਆਪਸ 'ਚ ਟਕਰਾ ਗਏ। ਇਸ ਹਾਦਸੇ ਵਿੱਚ 2 ਗੰਭੀਰ ਜ਼ਖਮੀ ਹੋਏ ਹਨ ਅਤੇ 1 ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਹ ਹਾਦਸਾ ਖੰਨਾ ਜੀ.ਟੀ.ਰੋਡ 'ਤੇ ਵਾਪਰਿਆ ਹੈ। ਐੱਸ.ਐੱਸ.ਐੱਫ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਅਤੇ ਸੜਕ ਨੂੰ ਸਾਫ ਕਰਵਾਇਆ ਹੈ। ਨੈਸ਼ਨਲ ਹਾਈਵੇ ਦੀਆਂ ਲਾਈਟਾਂ ਵੀ ਕਾਫੀ ਸਮੇਂ ਤੋਂ ਬੰਦ ਪਈਆਂ ਹਨ।
ਨੈਸ਼ਨਲ ਹਾਈਵੇਅ ਟੀਮ ਦੀ ਵੱਡੀ ਲਾਪਰਵਾਹੀ ਅੰਮ੍ਰਿਤਸਰ-ਦਿੱਲੀ ਰੂਟ 'ਤੇ ਖੰਨਾ 'ਚ ਦੇਖਣ ਨੂੰ ਮਿਲ ਰਹੀ ਹੈ, ਜਿੱਥੇ ਧੁੰਦ ਦਾ ਮੌਸਮ ਸ਼ੁਰੂ ਹੋ ਰਿਹਾ ਹੈ ਅਤੇ ਨੈਸ਼ਨਲ ਹਾਈਵੇ ਦੀਆਂ ਲਾਈਟਾਂ ਪਿਛਲੇ ਕਾਫੀ ਸਮੇਂ ਤੋਂ ਬੰਦ ਪਈਆਂ ਹਨ, ਜਿਸ ਕਾਰਨ ਅੱਜ ਕਈ ਹਾਦਸੇ ਵਾਪਰ ਰਹੇ ਹਨ।
ਇਹ ਵੀ ਪੜ੍ਹੋ: Farmers Delhi March: ਸ਼ੰਭੂ ਬਾਰਡਰ 'ਤੇ ਹਰਿਆਣਾ ਪੁਲਿਸ ਨੇ ਲਾਗੂ ਕੀਤੀ ਧਾਰਾ 144, ਬੈਰੀਕੇਡਿੰਗ 'ਚ ਵੀ ਕੀਤਾ ਵਾਧਾ
ਅੱਜ ਸਵੇਰੇ ਵੀ ਖੰਨਾ 'ਚ ਨੈਸ਼ਨਲ ਹਾਈਵੇ 'ਤੇ ਇਕ ਤੋਂ ਬਾਅਦ ਇਕ 5 ਵਾਹਨ ਹਾਦਸੇ ਦਾ ਸ਼ਿਕਾਰ ਹੋ ਗਏ, ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸ ਹਾਦਸੇ 'ਚ ਜਿੱਥੇ 3 ਲੋਕ ਜ਼ਖਮੀ ਹੋ ਗਏ, ਉੱਥੇ ਹੀ 5 ਵਾਹਨ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਐਸਐਸਐਫ ਦੀ ਟੀਮ ਮੌਕੇ ’ਤੇ ਪੁੱਜੀ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਅਤੇ ਸੜਕ ਨੂੰ ਸਾਫ਼ ਕਰਵਾਇਆ।