ਚਾਈਨਾ ਡੋਰ ਦੀ ਲਪੇਟ 'ਚ ਆਇਆ 58 ਸਾਲਾ ਵਿਅਕਤੀ; ਗਰਦਨ 'ਤੇ ਲੱਗੇ 16 ਟਾਂਕੇ
Advertisement
Article Detail0/zeephh/zeephh1530747

ਚਾਈਨਾ ਡੋਰ ਦੀ ਲਪੇਟ 'ਚ ਆਇਆ 58 ਸਾਲਾ ਵਿਅਕਤੀ; ਗਰਦਨ 'ਤੇ ਲੱਗੇ 16 ਟਾਂਕੇ

China Dor In Khanna: ਖੰਨਾ 'ਚ ਦਰਦਨਾਕ ਹਾਦਸਾ ਵਾਪਰਿਆ ਹੈ। ਚਾਈਨਾ ਡੋਰ ਦੀ ਲਪੇਟ 'ਚ ਆਉਣ ਕਰਕੇ ਬਜ਼ੁਰਗ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਹੈ। 

 

ਚਾਈਨਾ ਡੋਰ ਦੀ ਲਪੇਟ 'ਚ ਆਇਆ 58 ਸਾਲਾ ਵਿਅਕਤੀ; ਗਰਦਨ 'ਤੇ ਲੱਗੇ 16 ਟਾਂਕੇ

China Dor In Khanna: ਖੰਨਾ 'ਚ ਚਾਈਨਾ ਡੋਰ ਦੀ ਲਪੇਟ 'ਚ ਆਉਣ ਕਾਰਨ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ 58 ਸਾਲਾ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਹੈ। ਬਜ਼ੁਰਗ ਦੀ ਗਰਦਨ 'ਤੇ ਕੱਟ ਸੀ, ਜਿਸ ਦੇ ਡਾਕਟਰਾਂ ਨੇ 16 ਟਾਂਕੇ ਲਗਾ ਕੇ ਉਸ ਦੀ ਜਾਨ ਬਚਾਈ। ਬਜ਼ੁਰਗ ਹਰਬੰਸ ਲਾਲ ਸ਼ਰਮਾ ਨੇ ਦੱਸਿਆ ਕਿ ਉਹ ਕੰਮ ਦੇ ਸਿਲਸਿਲੇ ਵਿੱਚ ਮੋਟਰਸਾਈਕਲ ’ਤੇ ਮੰਡੀ ਗੋਬਿੰਦਗੜ੍ਹ ਜਾ ਰਿਹਾ ਸੀ ਤਾਂ ਫਲਾਈਓਵਰ ’ਤੇ ਅਚਾਨਕ ਇੱਕ ਚਾਈਨਾ ਡੋਰ ਉਸ ਦੇ ਗਲ ਵਿੱਚ ਫਸ ਗਈ ਜਿਸ ਕਰਕੇ ਉਹ ਡਿੱਗ ਗਿਆ ਤਾਂ ਲੋਕਾਂ ਨੇ ਉਸਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸਦੀ ਜਾਨ ਬਚਾਈ। ਉਸ ਨੇ ਇਹ ਵੀ ਕਿਹਾ ਕਿ ਜੇਕਰ ਮੈਨੂੰ ਸਮੇਂ ਸਿਰ ਹਸਪਤਾਲ ਨਾ ਪਹੁੰਚਾਇਆ ਗਿਆ ਹੁੰਦਾ ਤਾਂ ਸ਼ਾਇਦ ਮੇਰੀ ਜਾਨ ਜਾ ਸਕਦੀ ਸੀ।

ਦੂਜੇ ਪਾਸੇ ਚਾਈਨਾ ਡੋਰ ਦੀ ਵਿਕਰੀ ਸਬੰਧੀ ਮੁਹੰਮਦ ਆਕਿਬ ਨੇ ਕਿਹਾ ਕਿ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਚਾਈਨਾ ਡੋਰ ਦੀ ਵਿਕਰੀ ’ਤੇ ਰੋਕ ਨਹੀਂ ਲਾਈ ਜਾ ਰਹੀ। ਕੁਝ ਲਾਲਚੀ ਲੋਕ ਕਿਸੇ ਨਾ ਕਿਸੇ ਮੁਨਾਫ਼ੇ ਲਈ ਲੋਕਾਂ ਦੀਆਂ ਜਾਨਾਂ ਨਾਲ ਖੇਡ ਰਹੇ ਹਨ। ਪੁਲਿਸ ਨੂੰ ਅਜਿਹੇ ਲੋਕਾਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ: ਬ੍ਰਿਟਿਸ਼ ਕੋਲੰਬੀਆ 'ਚ 17 ਸਾਲਾ ਸਿੱਖ ਨੌਜਵਾਨ ਨਾਲ ਵਾਪਰਿਆ ਭਿਆਨਕ ਹਾਦਸਾ, ਮੌਕੇ 'ਤੇ ਮੌਤ  

ਗੌਰਤਲਬ ਹੈ ਕਿ ਬੀਤੇ ਦਿਨੀ ਖੰਨਾ 'ਚ ਵਾਪਰੇ ਦਰਦਨਾਕ ਹਾਦਸੇ 'ਚ ਚਾਈਨਾ ਡੋਰ ਦੀ (China Dor In Khanna) ਲਪੇਟ 'ਚ ਆਉਣ ਨਾਲ ਚਾਰ ਸਾਲਾ ਬੱਚੇ ਦਾ ਮੂੰਹ ਵੱਢ ਗਿਆ ਸੀ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਚਾਰ ਸਾਲਾ ਜੁਝਾਰ ਸਿੰਘ ਆਪਣੇ ਪਰਿਵਾਰ ਸਮੇਤ ਸਮਰਾਲਾ ਇਲਾਕੇ ਦੇ ਗੁਰਦੁਆਰਾ ਕਟਾਣਾ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਕਾਰ ਵਿੱਚ ਸਵਾਰ ਹੋ ਕੇ ਘਰ ਪਰਤ ਰਿਹਾ ਸੀ। ਚਾਈਨਾ ਡੋਰ ਦੀ ਲਪੇਟ 'ਚ ਆਉਣ ਤੋਂ ਬਾਅਦ ਬੱਚੇ ਦੇ ਚਿਹਰੇ 'ਤੇ ਇੰਨੇ ਡੂੰਘੇ ਕੱਟ ਲੱਗ ਗਏ ਹਨ। ਡਾਕਟਰਾਂ ਨੂੰ ਉਸ ਦੇ ਮੂੰਹ 'ਤੇ 120 ਟਾਂਕੇ ਲਗਾਉਣੇ ਪਏ। ਫਿਰ ਵੀ ਬੱਚੇ ਦੀ ਹਾਲਤ ਵਿਚ ਸੁਧਾਰ ਨਹੀਂ ਹੋਇਆ ਅਤੇ ਉਸ ਦਾ ਆਪਰੇਸ਼ਨ ਕਰਨਾ ਪਿਆ।

ਪੰਜਾਬ ਵਿਚ ਆਏ ਦਿਨ ਚਾਈਨਾ ਡੋਰ ਕਾਰਨ ਕਈ ਘਟਨਾਵਾਂ  (China Dor In Khanna) ਵਾਪਰ ਚੁੱਕੀਆਂ ਹਨ। ਤਿੰਨ ਸਾਲ ਪਹਿਲਾਂ ਸਮਰਾਲਾ ਦੇ ਪਿੰਡ ਉਟਾਲਾ ਦੀ ਇੱਕ ਛੋਟੀ ਬੱਚੀ ਨੂੰ ਚਾਈਨਾ ਡੋਰ ਕਾਰਨ ਆਪਣੀ ਜਾਨ ਗਵਾਉਣੀ ਪਈ ਸੀ। ਇਸ ਤੋਂ ਬਾਅਦ ਇੱਕ ਹੋਰ ਘਟਨਾ ਪਿੰਡ ਮਾਣਕੀ ਵਿੱਚ ਇੱਕ ਛੋਟੀ ਬੱਚੀ ਨਾਲ ਵਾਪਰੀ, ਜਿਸ ਦੀ ਗਰਦਨ 'ਤੇ ਚੀਨੀ ਦੇ ਧਾਗੇ ਨਾਲ ਡੂੰਘਾ ਜ਼ਖ਼ਮ ਹੋ ਗਿਆ ਸੀ।  ਸਮਰਾਲਾ ਪੁਲਿਸ ਅਤੇ ਸਮਰਾਲਾ ਦੇ ਵਿਧਾਇਕ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਚਾਈਨਾ ਡੋਰ ਵੇਚਣ ਵਾਲਿਆਂ ਅਤੇ ਖਰੀਦਦਾਰਾਂ ਨੂੰ ਚੇਤਾਵਨੀ ਵੀ ਦਿੱਤੀ ਹੈ। ਪੁਲੀਸ ਨੇ ਕਈ ਦੁਕਾਨਦਾਰਾਂ ਖ਼ਿਲਾਫ਼ ਕਾਰਵਾਈ ਵੀ ਕੀਤੀ ਹੈ। 

Trending news