Kapurthala News: ਨਸ਼ੇ 'ਚ ਰੁਲ ਗਈ ਪੰਜਾਬ ਦੀ ਜਵਾਨੀ, ਕਪੂਰਥਲਾ ਤੋਂ ਆਈ ਇੱਕ ਨਵੀਂ ਵੀਡਿਓ ਸਾਹਮਣੇ
Advertisement

Kapurthala News: ਨਸ਼ੇ 'ਚ ਰੁਲ ਗਈ ਪੰਜਾਬ ਦੀ ਜਵਾਨੀ, ਕਪੂਰਥਲਾ ਤੋਂ ਆਈ ਇੱਕ ਨਵੀਂ ਵੀਡਿਓ ਸਾਹਮਣੇ

Kapurthala News: ਇਸ ਵੀਡੀਓ ਦੇ ਵਿੱਚ ਸਾਫ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਨੌਜਵਾਨ ਕਿਸੇ ਨਸ਼ੀਲੀ ਚੀਜ਼ ਦਾ ਸੇਵਨ ਕਰ ਰਿਹਾ ਹੈ।ਜਿਸ ਦੌਰਾਨ ਉਸ ਨੌਜਵਾਨ ਕੋਲੋਂ ਢੰਗ ਦੇ ਨਾਲ ਖੜ੍ਹੇ ਵੀ ਨਹੀਂ ਹੋਇਆ ਜਾ ਰਿਹਾ ਤੇ ਉਸਦੇ ਹੱਥ ਪੈਰ ਕੰਬਦੇ ਵਿਖਾਈ ਦੇ ਰਹੇ ਹਨ।

 

Kapurthala News: ਨਸ਼ੇ 'ਚ ਰੁਲ ਗਈ ਪੰਜਾਬ ਦੀ ਜਵਾਨੀ, ਕਪੂਰਥਲਾ ਤੋਂ ਆਈ ਇੱਕ ਨਵੀਂ ਵੀਡਿਓ ਸਾਹਮਣੇ

Kapurthala News: ਸੂਬੇ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਨਸ਼ੇ ਦੇ ਨਾਲ ਸੰਬੰਧਿਤ ਕਈ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੁੰਦੀਆਂ ਦਿਖਾਈ ਦੇ ਰਹੀਆਂ ਹਨ ਜਿਨਾਂ ਵਿੱਚ ਕਈ ਵਾਰ ਤਾਂ ਨਸ਼ੇ ਦੇ ਵਿੱਚ ਧੁੱਤ ਨੌਜਵਾਨ ਲੜਕੇ ਲੜਕੀਆਂ ਆਪਣੀ ਜਵਾਨੀ ਨੂੰ ਬਰਬਾਦ ਕਰਦੇ ਹੋਏ ਦਿਖਾਈ ਦਿੰਦੇ ਹਨ।  ਪੰਜਾਬ ਵਿੱਚ ਆਏ ਦਿਨ ਨਸ਼ੇ ਨਾਲ ਜੁੜੀਆਂ ਵੀਡੀਓ ਵਾਇਰਲ ਹੋ ਰਹੀਆਂ ਹਨ। ਅੱਜ ਤਾਜਾ ਕਪੂਰਥਲਾ ਤੋਂ ਸਾਹਮਣੇ ਆਇਆ ਹੈ।

ਇਸੇ ਤਰ੍ਹਾਂ ਹੀ ਇੱਕ ਵੀਡੀਓ ਕਪੂਰਥਲਾ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਨੂੰ ਨਸ਼ੇ ਦੀ ਹਾਲਤ ਵਿੱਚ ਦੇਖਿਆ ਜਾ ਸਕਦਾ ਹੈ।ਹਾਲਾਂਕਿ ਕਿ ਨੌਜਵਾਨ ਦੀ ਪਹਿਚਾਣ ਹੋਣੀ ਅਜੇ ਬਾਕੀ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਕਪੂਰਥਲਾ ਦੇ ਹਮੀਰਾ ਇਲਾਕੇ ਦੀ ਹੈ।

ਇਹ ਵੀ ਪੜ੍ਹੋ: Ludhiana News: ਬੈਨ ਪਲਾਸਟਿਕ ਦੇ ਨਾਂ 'ਤੇ ਛਾਪੇਮਾਰੀ ਕਰਕੇ ਕਾਰੋਬਾਰੀਆਂ ਨੂੰ ਡਰਾਇਆ ਜਾ ਰਿਹੈ; ਵਪਾਰੀਆਂ ਨੇ MSME ਡਾਇਰੈਕਟਰ ਨੂੰ ਦੱਸੇ ਦੁਖੜੇ

ਇਸ ਵੀਡੀਓ ਦੇ ਵਿੱਚ ਸਾਫ ਤੌਰ 'ਤੇ ਦੇਖਿਆ ਜਾ ਸਕਦਾ ਹੈ ਕਿ ਨੌਜਵਾਨ ਕਿਸੇ ਨਸ਼ੀਲੀ ਚੀਜ਼ ਦਾ ਸੇਵਨ ਕਰ ਰਿਹਾ ਹੈ ਜਿਸ ਦੌਰਾਨ ਉਸ ਨੌਜਵਾਨ ਕੋਲੋਂ ਢੰਗ ਦੇ ਨਾਲ ਖੜ੍ਹੇ ਵੀ ਨਹੀਂ ਹੋਇਆ ਜਾ ਰਿਹਾ ਤੇ ਉਸਦੇ ਹੱਥ ਪੈਰ ਕੰਬਦੇ ਵਿਖਾਈ ਦੇ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਅੱਗ ਵਾਂਗ ਵਾਇਰਲ ਹੋ ਰਹੀ ਹੈ। ਹਾਲਾਂਕਿ ਇਸ ਵੀਡੀਓ ਦੇ ਵਾਇਰਲ ਹੋਣ ਮਗਰੋਂ ਅਜੇ ਤੱਕ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਦਾ ਕੋਈ ਵੀ ਪੱਖ ਸਾਹਮਣੇ ਨਹੀਂ ਆਇਆ।

(ਚੰਦਰ ਮੜੀਆਂ ਦੀ ਰਿਪੋਰਟ)

Trending news