ਹੁਣ ਟੈਂਟ ਸਿਟੀ ਬਣਿਆ ਲਤੀਫਪੁਰਾ; ਬੇਘਰ ਲੋਕਾਂ ਦਾ ਸਹਾਰਾ ਬਣਿਆ ਖ਼ਾਲਸਾ ਏਡ
Advertisement
Article Detail0/zeephh/zeephh1484789

ਹੁਣ ਟੈਂਟ ਸਿਟੀ ਬਣਿਆ ਲਤੀਫਪੁਰਾ; ਬੇਘਰ ਲੋਕਾਂ ਦਾ ਸਹਾਰਾ ਬਣਿਆ ਖ਼ਾਲਸਾ ਏਡ

Kalsa Aid help Latifpura Famlies: ਖ਼ਾਲਸਾ ਏਡ ਨੇ ਨਾ ਸਿਰਫ਼ ਸਿਰ ਢੱਕਣ ਲਈ ਟੈਂਟ ਮੁਹੱਈਆ ਕਰਵਾਏ ਹਨ, ਸਗੋਂ ਟੈਂਟਾਂ ਦੇ ਅੰਦਰ ਵੀ ਇਹ ਯਕੀਨੀ ਬਣਾਉਣ ਲਈ (Kalsa Aid Provide Tents) ਪ੍ਰਬੰਧ ਕੀਤੇ ਹਨ ਕਿ ਲੋਕਾਂ ਨੂੰ ਠੰਢੀਆਂ ਰਾਤਾਂ ਦੌਰਾਨ ਠੰਢ ਮਹਿਸੂਸ ਨਾ ਹੋਵੇ। ਖਾਲਸਾ ਏਡ ਨੇ ਟੈਂਟਾਂ ਦੇ ਅੰਦਰ ਲੇਟਣ ਲਈ ਗੱਦੇ ਵੀ ਦਿੱਤੇ ਹਨ। 

ਹੁਣ ਟੈਂਟ ਸਿਟੀ ਬਣਿਆ ਲਤੀਫਪੁਰਾ; ਬੇਘਰ ਲੋਕਾਂ ਦਾ ਸਹਾਰਾ ਬਣਿਆ ਖ਼ਾਲਸਾ ਏਡ

ਜਲੰਧਰ: ਦੁਨੀਆਂ ਵਿਚ ਲੋਕਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿਣ ਵਾਲੀ, ਸਮਾਜ ਸੇਵਾ ਦੇ ਖੇਤਰ ਵਿੱਚ ਮੋਹਰੀ ਰੋਲ ਅਦਾ ਕਰਨ ਵਾਲੀ ਸੰਸਥਾ 'ਖਾਲਸਾ ਏਡ' (Kalsa Aid) ਹੁਣ ਲਤੀਫਪੁਰਾ ਦੇ ਲੋਕਾਂ ਦੇ ਨਾਲ ਖੜ੍ਹ ਕੇ ਬੇਘਰੇ ਲੋਕਾਂ ਦਾ ਸਹਾਰਾ ਬਣਨ ਲਈ ਅੱਗੇ ਆਈ ਹੈ। ਦੱਸ ਦੇਈਏ ਕਿ ਖਾਲਸਾ ਏਡ ਨੇ ਬੇਘਰੇ ਹੋਏ ਲੋਕਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਟੈਂਟ ਲਗਾ ਦਿੱਤੇ ਹਨ। ਇੱਥੋਂ ਤੱਕ ਕਿ ਉਨ੍ਹਾਂ ਲੋਕਾਂ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ।

ਦਰਅਸਲ ਬੇਘਰੇ ਲੋਕਾਂ ਨੂੰ ਖਾਲਸਾ ਏਡ ਹਰ ਤਰ੍ਹਾਂ ਦੀ (Kalsa Aid Provide Tents) ਮਦਦ ਕਰ ਰਹੀ ਹੈ ਅਤੇ ਉਨ੍ਹਾਂ ਲਈ ਖਾਣ ਪਿੰਨ ਰਹਿਣ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ। ਦੂਜੇ ਪਾਸੇ ਬੀਤੀ ਰਾਤ ਹੀ ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਨੇ ਸਿੱਖ ਜਥੇਬੰਦੀਆਂ ਨੂੰ ਬੇਘਰੇ ਲੋਕਾਂ ਲਈ ਟੈਂਟਾਂ ਦਾ ਪ੍ਰਬੰਧ ਕਰਨ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ ਰਾਤੋ ਰਾਤ ਖਾਲਸਾ ਏਡ ਸੰਸਥਾ ਨੇ ਸਾਰੇ ਬੇਘਰੇ ਲੋਕਾਂ ਲਈ ਟੈਂਟ ਲਗਾ ਕੇ ਛੱਤ ਬਣਾ ਦਿੱਤੀ ਹੈ। ਖਾਲਸਾ ਏਡ ਨੇ ਕਿਹਾ ਕਿ ਉਹ ਜਲਦੀ ਹੀ ਬੇਘਰਿਆਂ ਨੂੰ ਪੱਕੀਆਂ ਛੱਤਾਂ ਮੁਹੱਈਆ ਕਰਵਾਏਗੀ।

ਇਹ ਵੀ ਪੜ੍ਹੋ: ਇੱਕ ਘੰਟੇ ਤੱਕ ਆਉਂਦੀਆਂ ਰਹੀਆਂ ਅਣਜਾਣ ਨੰਬਰਾਂ ਤੋਂ Miss Calls ... ਫਿਰ ਅਚਾਨਕ ਖਾਤੇ 'ਚੋਂ ਕੱਢੇ ਲਏ ਗਏ 50 ਲੱਖ

ਗੌਰਤਲਬ ਹੈ ਕਿ 9 ਦਸੰਬਰ ਨੂੰ ਇੰਪਰੂਵਮੈਂਟ ਟਰੱਸਟ ਦੀ ਟੀਮ ਨੇ ਕਰੀਬ 600 ਪੁਲਿਸ ਮੁਲਾਜ਼ਮਾਂ ਦੇ ਨਾਲ ਮਸ਼ੀਨਾਂ ਲੈ ਕੇ ਜਲੰਧਰ ਪਹੁੰਚੀ ਸੀ ਅਤੇ ਉਨ੍ਹਾਂ ਦੇ ਨਾਜਾਇਜ਼ ਮਕਾਨਾਂ ਨੂੰ ਢਾਹ ਦਿੱਤਾ ਸੀ ਜਿਸ ਤੋਂ ਬਾਅਦ ਇਹ ਲੋਕ ਸੜਕਾਂ 'ਤੇ ਆ ਗਏ ਸਨ ਅਤੇ ਹੁਣ ਅੱਜ ਖ਼ਾਲਸਾ ਏਡ ਨੇ ਇਨ੍ਹਾਂ ਨੂੰ ਟੈਂਟ ਮੁਹਈਆ ਕਰਵਾਏ ਹਨ ਅਤੇ ਖਾਣ ਦਾ ਪੂਰਾ ਪ੍ਰਬੰਧ ਕੀਤਾ ਹੈ।  ਇਸ ਪੂਰੇ ਮਾਮਲੇ ਲਈ ਹੁਣ ਹਾਈਕੋਰਟ ਵੱਲੋਂ 12 ਦਸੰਬਰ ਨੂੰ ਕਾਰਵਾਈ ਰਿਪੋਰਟ ਮੰਗੀ ਗਈ ਸੀ। ਲੋਕਾਂ ਵੱਲੋਂ (Latifpura Famlies) ਬੇਘਰ ਹੋਣ ਮਗਰੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਲੋਕ ਆਪਣੇ ਟੁੱਟੇ ਘਰਾਂ ਨੂੰ ਵੇਖ ਰੋ ਰਹੇ ਹਨ ਅਤੇ ਉਨ੍ਹਾਂ ਦੀ ਹਾਲਤ ਬਹੁਤ ਖ਼ਰਾਬ ਹੋ ਗਈ ਹੈ।  ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਬਿਨਾਂ ਕੋਈ ਬਦਲਵੇਂ ਪ੍ਰਬੰਧ ਕੀਤੇ 50 ਤੋਂ ਵੱਧ  (Latifpura Famlies) ਪਰਿਵਾਰਾਂ ਨੂੰ ਬੇਘਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਕੜਾਕੇ ਦੀ ਠੰਢ ਵਿੱਚ ਉਹ ਖੁੱਲ੍ਹੇ ਅਸਮਾਨ  (Latifpura Famlies) ਹੇਠ ਸੌਂ ਰਹੇ ਹਨ, ਉਨ੍ਹਾਂ ਕੋਲ ਖਾਣਾ ਨਹੀਂ ਹੈ, ਬੱਚੇ ਆਪਣੇ ਸਕੂਲ ਨਹੀਂ ਜਾ ਸਕਦੇ ਅਤੇ ਬਜ਼ੁਰਗ ਦੁਖੀ ਹਨ। 

Trending news