Canada Study Visa: ਕੈਨੇਡੀਅਨ ਸਰਕਾਰ ਦਾ ਵਿਦਿਆਰਥੀਆਂ ਨੂੰ ਵੱਡਾ ਝਟਕਾ, ਸਟੱਡੀ ਵੀਜ਼ੇ ’ਚ ਕਟੌਤੀ ਦਾ ਐਲਾਨ!
Advertisement
Article Detail0/zeephh/zeephh2436698

Canada Study Visa: ਕੈਨੇਡੀਅਨ ਸਰਕਾਰ ਦਾ ਵਿਦਿਆਰਥੀਆਂ ਨੂੰ ਵੱਡਾ ਝਟਕਾ, ਸਟੱਡੀ ਵੀਜ਼ੇ ’ਚ ਕਟੌਤੀ ਦਾ ਐਲਾਨ!

Canada Study Visa: ਇਸ ਤੋਂ ਪਹਿਲਾਂ ਅਗਸਤ ਮਹੀਨੇ ਦੇ ਆਖੀਰ ਵਿੱਚ ਕੈਨੇਡੀਅਨ ਸਰਕਾਰ ਨੇ ਵਿਜ਼ਟਰ ਵੀਜ਼ਾ 'ਤੇ ਵਰਕ ਪਰਮਿਟ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

Canada Study Visa: ਕੈਨੇਡੀਅਨ ਸਰਕਾਰ ਦਾ ਵਿਦਿਆਰਥੀਆਂ ਨੂੰ ਵੱਡਾ ਝਟਕਾ, ਸਟੱਡੀ ਵੀਜ਼ੇ ’ਚ ਕਟੌਤੀ ਦਾ ਐਲਾਨ!

Canada Study Visa: ਕੈਨੇਡੀਅਨ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੰਦੇ ਹੋਏ ਪਿਛਲੇ ਸਾਲ ਨਾਲ 35% ਘੱਟ ਅੰਤਰਰਾਸ਼ਟਰੀ ਵਿਦਿਆਰਥੀ ਪਰਮਿਟ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਸਰਕਾਰ ਨੇ ਇਹ ਵੀ ਐਲਾਨ ਕੀਤਾ ਹੈ ਕਿ ਅਗਲੇ ਸਾਲ, ਇਹ ਸੰਖਿਆ ਹੋਰ 10% ਘੱਟ ਜਾਵੇਗੀ।  ਇਸ ਸਬੰਧੀ ਜਾਣਕਾਰੀ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਐਕਸ ਅਕਾਊਂਟ 'ਤੇ ਪੋਸਟ ਕਰ ਦਿੱਤੀ ਹੈ।

ਪ੍ਰਧਾਨ ਮੰਤਰੀ ਟਰੂਡੋ ਨੇ ਲਿਖਿਆ ਕਿ ਅਸੀਂ ਇਸ ਸਾਲ 35% ਘੱਟ ਅੰਤਰਰਾਸ਼ਟਰੀ ਵਿਦਿਆਰਥੀ ਪਰਮਿਟ ਦੀ ਪੇਸ਼ਕਸ਼ ਕਰ ਰਹੇ ਹਾਂ। ਅਤੇ ਅਗਲੇ ਸਾਲ, ਇਹ ਸੰਖਿਆ ਹੋਰ 10% ਘਟ ਜਾਵੇਗੀ। ਇਮੀਗ੍ਰੇਸ਼ਨ ਸਾਡੀ ਆਰਥਿਕਤਾ ਲਈ ਇੱਕ ਲਾਭ ਹੈ - ਪਰ ਜਦੋਂ ਮਾੜੇ ਲੋਕ ਸਿਸਟਮ ਦੀ ਦੁਰਵਰਤੋਂ ਕਰਦੇ ਹਨ ਅਤੇ ਵਿਦਿਆਰਥੀਆਂ ਦਾ ਫਾਇਦਾ ਉਠਾਉਂਦੇ ਹਨ, ਤਾਂ ਅਸੀਂ ਉਹਨਾਂ 'ਤੇ ਕਾਰਵਾਈ ਕਰਦੇ ਹਾਂ।

Trending news