Ludhiana News: ਜਾਨਵੀ ਬਹਿਲ ਸਭ ਤੋਂ ਘੱਟ ਉਮਰ ਦੀ ਹਾਈ ਕੋਰਟ ਬਾਰ ਕੌਂਸਲ ਤੋਂ ਇਨਰੋਲਮੈਂਟ ਸਰਟੀਫਿਕੇਟ ਹਾਸਲ ਕਰਨ ਵਾਲੀ ਵਕੀਲ ਬਣੀ
Advertisement
Article Detail0/zeephh/zeephh1842227

Ludhiana News: ਜਾਨਵੀ ਬਹਿਲ ਸਭ ਤੋਂ ਘੱਟ ਉਮਰ ਦੀ ਹਾਈ ਕੋਰਟ ਬਾਰ ਕੌਂਸਲ ਤੋਂ ਇਨਰੋਲਮੈਂਟ ਸਰਟੀਫਿਕੇਟ ਹਾਸਲ ਕਰਨ ਵਾਲੀ ਵਕੀਲ ਬਣੀ

Ludhiana News: ਜਾਨਵੀ ਬਹਿਲ ਸਭ ਤੋਂ ਘੱਟ ਉਮਰ ਦੀ ਪੰਜਾਬ-ਹਰਿਆਣਾ ਹਾਈ ਕੋਰਟ ਬਾਰ ਕੌਂਸਲ ਤੋਂ ਇਨਰੋਲਮੈਂਟ ਸਰਟੀਫਿਕੇਟ ਹਾਸਲ ਕਰਨ ਵਾਲੀ ਵਕੀਲ ਬਣ ਗਈ ਹੈ। ਸਕੂਲ ਪ੍ਰਿੰਸੀਪਲ ਨੇ ਕਿਹਾ ਕਿ ਜਾਨਵੀ ਸਮਾਜ ਲਈ ਰੋਲ ਮਾਡਲ ਹੈ।

Ludhiana News: ਜਾਨਵੀ ਬਹਿਲ ਸਭ ਤੋਂ ਘੱਟ ਉਮਰ ਦੀ ਹਾਈ ਕੋਰਟ ਬਾਰ ਕੌਂਸਲ ਤੋਂ ਇਨਰੋਲਮੈਂਟ ਸਰਟੀਫਿਕੇਟ ਹਾਸਲ ਕਰਨ ਵਾਲੀ ਵਕੀਲ ਬਣੀ

Ludhiana News: ਲੁਧਿਆਣਾ ਦੀ ਜਾਨਵੀ ਬਹਿਲ ਸਭ ਤੋਂ ਘੱਟ ਉਮਰ ਦੀ ਪੰਜਾਬ-ਹਰਿਆਣਾ ਹਾਈ ਕੋਰਟ ਬਾਰ ਕੌਂਸਲ ਤੋਂ ਇਨਰੋਲਮੈਂਟ ਸਰਟੀਫਿਕੇਟ ਹਾਸਲ ਕਰਨ ਵਾਲੀ ਵਕੀਲ ਬਣ ਗਈ ਹੈ। ਉਸ ਨੇ ਆਪਣਾ ਇਹ ਸਰਟੀਫਿਕੇਟ ਸਕੂਲ ਨੂੰ ਸਮਰਪਿਤ ਕਰ ਦਿੱਤਾ ਹੈ। ਸਕੂਲ ਪ੍ਰਿੰਸੀਪਲ ਨੇ ਕਿਹਾ ਕਿ ਜਾਨਵੀ ਸਮਾਜ ਲਈ ਰੋਲ ਮਾਡਲ ਹੈ।

ਲੁਧਿਆਣਾ ਦੀ ਸਮਾਜ ਸੇਵਿਕਾ ਤੇ ਲਾਲ ਚੌਕ ਉਤੇ ਸਭ ਤੋਂ ਘੱਟ ਉਮਰ ਵਿੱਚ ਤਿਰੰਗਾ ਲਹਿਰਾਉਣ ਵਾਲੇ ਜਾਨਵੀ ਬਹਿਲ ਨੇ ਸਭ ਤੋਂ ਘੱਟ ਉਮਰ ਵਿੱਚ ਪੰਜਾਬ ਹਰਿਆਣਾ ਬਾਰ ਕੌਂਸਲ ਤੋਂ ਇਨਰੋਲਮੈਂਟ ਸਰਟੀਫਿਕੇਟ ਹਾਸਲ ਕੀਤਾ ਹੈ। ਇਸ ਨੂੰ ਲੈ ਕੇ ਉਸ ਨੇ ਇਹ ਸਰਟੀਫਿਕੇਟ ਆਪਣੇ ਸਕੂਲ ਨੂੰ ਸਮਰਪਿਤ ਕੀਤਾ ਹੈ। ਅੱਜ ਸਕੂਲ ਵਿੱਚ ਕਰਵਾਏ ਜਾ ਰਹੇ ਵੇਦ ਪ੍ਰਚਾਰ ਹਫਤੇ ਅਤੇ ਚੰਦਰਯਾਨ-3 ਦੀ ਕਾਮਯਾਬੀ ਦੇ ਮੌਕੇ ਉਤੇ ਕਰਵਾਏ ਗਏ ਹਵਨ ਯੱਗ ਵਿੱਚ ਹਿੱਸਾ ਲਿਆ ਅਤੇ ਪ੍ਰਾਥਨਾ ਕੀਤੀ।

ਇਸ ਮੌਕੇ ਉਤੇ ਡੀਏਵੀ ਸਕੂਲ ਪੱਖੋਵਾਲ ਦੀ ਪ੍ਰਿੰਸੀਪਲ ਨੇ ਉਨ੍ਹਾਂ ਦਾ ਵਿਸ਼ੇਸ਼ ਰੂਪ ਨਾਲ ਸਨਮਾਨ ਕੀਤਾ। ਇਸ ਮੌਕੇ ਡੀਏਵੀ ਪਬਲਿਕ ਸਕੂਲ ਪੱਖੋਵਾਲ ਰੋਡ ਲੁਧਿਆਣਾ ਦੀ ਪ੍ਰਿੰਸੀਪਲ ਸਤਵੰਤ ਕੌਰ ਭੁੱਲਰ ਨੇ ਕਿਹਾ ਕਿ ਅਜਿਹੇ ਬੱਚੇ ਸਾਡੇ ਸਮਾਜ ਲਈ ਰੋਡ ਮਾਡਲ ਬਣਦੇ ਹਨ। ਉਨ੍ਹਾਂ ਨੇ ਕਿਹਾ ਕਿ ਜਾਨਵੀ ਨੇ ਅੱਜ ਸਿਰਫ਼ ਡੀਏਵੀ ਸਕੂਲ ਦਾ ਹੀ ਨਹੀਂ ਬਲਕਿ ਪੂਰੇ ਲੁਧਿਆਣਾ ਦਾ ਨਾਮ ਰੋਸ਼ਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਅਸੀਂ ਚੰਦਰਯਾਨ-3 ਦੀ ਕਾਮਯਾਬੀ ਨੂੰ ਲੈ ਕੇ ਵੀ ਵਿਸ਼ੇਸ਼ ਰੂਪ ਨਾਲ ਹਵਨ ਯੱਗ ਕਰਵਾਇਆ ਹੈ।

ਇਹ ਵੀ ਪੜ੍ਹੋ : Punjab News: ਸਰਬ ਸੰਮਤੀ ਨਾਲ ਚੁਣੀਆਂ ਜਾਣ ਵਾਲੀਆਂ ਪੰਚਾਇਤਾਂ ਨੂੰ ਮਾਨ ਸਰਕਾਰ ਦੇਵੇਗੀ ਲੱਖਾਂ ਰੁਪਏ ਦੀ ਰਾਸ਼ੀ

ਇਸ ਮੌਕੇ ਗੱਲਬਾਤ ਕਰਦੇ ਹੋਏ ਜਾਨਵੀ ਬਹਿਲ ਨੇ ਦੱਸਿਆ ਕਿ ਇਹ ਉਸ ਦਾ ਪਹਿਲਾ ਸਟੈਪ ਹੈ, ਉਹ ਜੱਜ ਬਣਨਾ ਚਾਹੁੰਦੀ ਹੈ, ਜਿਸ ਲਈ ਉਹ ਤਿਆਰੀ ਕਰ ਰਹੀ ਹੈ। ਉਸ ਨੇ ਕਿਹਾ ਕਿ ਇਹ ਪੰਜਾਬ ਹਰਿਆਣਾ ਬਾਰ ਕੌਂਸਲ ਦਾ ਸਰਟੀਫਿਕੇਟ ਉਹ ਆਪਣੇ ਸਕੂਲ ਆਪਣੀ ਪ੍ਰਿੰਸੀਪਲ ਤੇ ਅਧਿਆਪਕਾਂ ਨੂੰ ਸਮਰਪਿਤ ਕਰਦੀ ਹੈ ਕਿਉਂਕਿ ਉਨ੍ਹਾਂ ਦੀ ਬਦੌਲਤ ਅੱਜ ਉਹ ਇਸ ਮੁਕਾਮ ਉਤੇ ਪਹੁੰਚ ਪਾਈ ਹੈ।

ਇਹ ਵੀ ਪੜ੍ਹੋ : National Space Day: PM ਨਰਿੰਦਰ ਮੋਦੀ ਦਾ ਐਲਾਨ- ਹੁਣ ਹਰ ਸਾਲ 23 ਅਗਸਤ ਨੂੰ ਮਨਾਇਆ ਜਾਵੇਗਾ 'ਰਾਸ਼ਟਰੀ ਪੁਲਾੜ ਦਿਵਸ'

ਲੁਧਿਆਣਾ ਤੋਂ ਭਰਤ ਸ਼ਰਮਾ ਦੀ ਰਿਪੋਰਟ

Trending news