Operation Blue Star ਦੀ ਬਰਸੀ ਮੌਕੇ ਜਥੇਦਾਰ ਦਾ ਕੌਮ ਦੇ ਨਾਂ ਸੰਦੇਸ਼- ਸਿੱਖੀ ਦੇ ਪ੍ਰਚਾਰ ਲਈ ਇਕਜੁੱਟ ਹੋ ਕੇ ਮੈਦਾਨ 'ਚ ਆਉਣ ਦੀ ਲੋੜ
Advertisement
Article Detail0/zeephh/zeephh1209683

Operation Blue Star ਦੀ ਬਰਸੀ ਮੌਕੇ ਜਥੇਦਾਰ ਦਾ ਕੌਮ ਦੇ ਨਾਂ ਸੰਦੇਸ਼- ਸਿੱਖੀ ਦੇ ਪ੍ਰਚਾਰ ਲਈ ਇਕਜੁੱਟ ਹੋ ਕੇ ਮੈਦਾਨ 'ਚ ਆਉਣ ਦੀ ਲੋੜ

ਕੌਮ ਦੇ ਨਾਂ ਸੰਦੇਸ਼ ਦਿੰਦੇ ਹੋਏ ਜਥੇਦਾਰ ਹਰਪ੍ਰੀਤ ਸਿੰਘ ਨੇ ਮੁੜ ਆਧੁਨਿਕ ਹਥਿਆਰਾਂ ਦੀ ਗੱਲ ਕੀਤੀ ਹੈ। ਜਥੇਦਾਰ ਸਾਹਿਬ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਹਰ ਸਿੱਖ ਨੂੰ ਗਤਕਾ ਅਤੇ ਸ਼ਸਤਰ ਵਿਦਿਆ ਹਾਸਲ ਕਰਨ ਦੀ ਲੋੜ ਹੈ। ਸਾਰੇ ਲੋਕਾਂ ਨੂੰ ਆਪਣੀ ਸੁਰੱਖਿਆ ਲਈ ਹਥਿਆਰ ਲੈਣੇ ਚਾਹੀਦੇ ਹਨ।

Operation Blue Star ਦੀ ਬਰਸੀ ਮੌਕੇ ਜਥੇਦਾਰ ਦਾ ਕੌਮ ਦੇ ਨਾਂ ਸੰਦੇਸ਼- ਸਿੱਖੀ ਦੇ ਪ੍ਰਚਾਰ ਲਈ ਇਕਜੁੱਟ ਹੋ ਕੇ ਮੈਦਾਨ 'ਚ ਆਉਣ ਦੀ ਲੋੜ

ਚੰਡੀਗੜ- ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ Operation Blue Star ਦੀ ਬਰਸੀ ਮੌਕੇ ਕੌਮ ਦੇ ਨਾਂ ਸੰਦੇਸ਼ ਦਿੱਤਾ। ਇਸ ਮੌਕੇ ਆਈਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਜਥੇਦਾਰ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਧਾਰਮਿਕ ਤੌਰ 'ਤੇ ਮਜ਼ਬੂਤ ​​ਹੋਣਾ ਪਵੇਗਾ, 1947 ਤੋਂ ਸਿੱਖਾਂ ਨੂੰ ਦਬਾਉਣ ਦੇ ਯਤਨ ਕੀਤੇ ਜਾ ਰਹੇ ਹਨ।

 

ਜਥੇਦਾਰ ਨੇ ਇਸ ਮੌਕੇ ਪੰਥਕ ਧੜੇ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਏ.ਸੀ. ਕਮਰਿਆਂ ਤੋਂ ਬਾਹਰ ਆ ਕੇ ਪ੍ਰਚਾਰ ਦੀ ਲਹਿਰ ਨੂੰ ਤੇਜ਼ ਕਰਨ ਦੀ ਲੋੜ ਹੈ। ਜਥੇਦਾਰ ਨੇ ਕਿਹਾ ਕਿ ਪੰਜਾਬ ਵਿੱਚ ਇਸਾਈ ਧਰਮ ਦਾ ਪ੍ਰਚਾਰ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ ਜੋ ਕਿ ਸਾਡੇ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਹੈ। 6 ਜੂਨ 1984 ਨੂੰ ਸਿੱਖਾਂ ਦੇ ਪਵਿੱਤਰ ਧਾਰਮਿਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ 'ਤੇ ਹੋਏ ਹਮਲੇ ਨੂੰ ਯਾਦ ਕਰਕੇ ਲੋਕ ਅੱਜ ਵੀ ਕੰਬਦੇ ਹਨ।

 

ਕੌਮ ਦੇ ਨਾਂ ਸੰਦੇਸ਼ ਦਿੰਦੇ ਹੋਏ ਜਥੇਦਾਰ ਹਰਪ੍ਰੀਤ ਸਿੰਘ ਨੇ ਮੁੜ ਆਧੁਨਿਕ ਹਥਿਆਰਾਂ ਦੀ ਗੱਲ ਕੀਤੀ ਹੈ। ਜਥੇਦਾਰ ਸਾਹਿਬ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਹਰ ਸਿੱਖ ਨੂੰ ਗਤਕਾ ਅਤੇ ਸ਼ਸਤਰ ਵਿਦਿਆ ਹਾਸਲ ਕਰਨ ਦੀ ਲੋੜ ਹੈ। ਸਾਰੇ ਲੋਕਾਂ ਨੂੰ ਆਪਣੀ ਸੁਰੱਖਿਆ ਲਈ ਹਥਿਆਰ ਲੈਣੇ ਚਾਹੀਦੇ ਹਨ। ਜਥੇਦਾਰ ਨੇ ਇਸ ਮੌਕੇ ਸ਼ੂਟਿੰਗ ਰੇਂਜ ਬਣਾਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਸਿੱਖ ਨੌਜਵਾਨਾਂ ਨੂੰ ਹਥਿਆਰ ਵਰਤਣ ਦੀ ਸਿਖਲਾਈ ਦਿੱਤੀ ਜਾਵੇਗੀ।

 

ਦੱਸ ਦੇਈਏ ਕਿ ਜੂਨ 1984 ਦੇ ਘੱਲੂਘਾਰਾ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਹੀਦੀ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਅਕਾਲੀ ਆਗੂ ਸਿਮਰਨਜੀਤ ਸਿੰਘ ਮਾਨ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸੰਗਤਾਂ ਨੇ ਸ਼ਿਰਕਤ ਕੀਤੀ। ਫਿਲਹਾਲ ਅੰਮ੍ਰਿਤਸਰ 'ਚ ਪੁਲਸ ਵਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਅੰਮ੍ਰਿਤਸਰ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।

Trending news