ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਰਣਜੀਤ ਸਿੰਘ ਗੌਹਰ ਪੰਜ ਪਿਆਰਿਆਂ ਵੱਲੋਂ ਸੋਨਾ ਮਾਮਲੇ ਵਿੱਚ ਤਨਖਾਹੀਆਂ ਕਰਾਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਦਾਨਕਰਤਾ ਡਾ. ਗੁਰਵਿੰਦਰ ਸਿੰਘ ਸਮਰਾ ਨੂੰ ਵਿਵਾਦ ਮੀਡੀਆ ’ਚ ਪਹੁੰਚਾਉਣ ਲਈ ਦੋਸ਼ੀ ਠਹਿਰਾਇਆ ਗਿਆ ਹੈ।
Trending Photos
ਚੰਡੀਗੜ੍ਹ- ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ’ਚ ਸੋਨੇ-ਚਾਂਦੀ ਦਾ ਪੰਜ ਕਰੋੜ ਰੁਪਏ ਦਾ ਸਾਮਾਨ ਭੇਟ ਕਰਨ ਮਾਮਲੇ ’ਚ ਪੰਜ ਪਿਆਰਿਆਂ ਵੱਲੋਂ ਜਥੇਦਾਰ ਰਣਜੀਤ ਸਿੰਘ ਗੌਹਰ ਨੂੰ ਤਨਖਾਹੀਆਂ ਕਰਾਰ ਦਿੱਤਾ ਗਿਆ। ਪੰਜ ਪਿਆਰਿਆਂ ਨੇ ਦਾਨਕਰਤਾ ਤੇ ਜਥੇਦਾਰ ਤੋਂ ਸਬੂਤ ਲੈ ਕੇ ਕਰੀਬ ਅੱਠ ਘੰਟੇ ਵਿਚਾਰ ਚਰਚਾ ਕਰਕੇ ਇਹ ਫੈਸਲਾ ਲਿਆ। ਪੰਜ ਪਿਆਰਿਆਂ ਵੱਲੋਂ ਦਾਨਕਰਤਾ ਡਾ. ਗੁਰਵਿੰਦਰ ਸਿੰਘ ਸਮਰਾ ਨੂੰ ਵਿਵਾਦ ਮੀਡੀਆ ’ਚ ਪਹੁੰਚਾਉਣ ਲਈ ਦੋਸ਼ੀ ਠਹਿਰਾਉਂਦੇ ਹੋਏ ਤਖ਼ਤ ਸਾਹਿਬ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਖਡ ਪਾਠ ਕਰਵਾਉਣ, 1100 ਰੁਪਏ ਦਾ ਕੜਾਹ ਪ੍ਰਸ਼ਾਦ ਤੇ ਤਿੰਨ ਦਿਨਾਂ ਤੱਕ ਭਾਂਡੇ ਮਾਂਝਣ ਦੀ ਤੇ ਜੋੜਿਆਂ ਦੀ ਸੇਵਾ ਕਰਨ ਦਾ ਹੁਕਮ ਜਾਰੀ ਕੀਤਾ ਗਿਆ।
ਫ਼ੈਸਲੇ ’ਚ ਇਹ ਵੀ ਦੱਸਿਆ ਗਿਆ ਕਿ ਜਥੇਦਾਰ ਨੇ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ’ਤੇ ਦਬਾਅ ਬਣਾਇਆ ਸੀ ਕਿ ਪੰਜ ਪਿਆਰਿਆਂ ਨੂੰ ਇੱਥੋਂ ਹਟਾ ਕੇ ਦੂਜੀ ਥਾਂ ਭੇਜਿਆ ਜਾਵੇ। ਦਾਨ ਮਾਮਲਾ ਚਰਚਾ ’ਚ ਆਉਣ ਤੋਂ ਬਾਅਦ ਪ੍ਰਬੰਧਕ ਕਮੇਟੀ ਦੇ ਮੁਖੀ ਮਰਹੂਮ ਅਵਤਾਰ ਸਿੰਘ ਹਿੱਤ ਨੇ ਰਣਜੀਤ ਸਿੰਘ ਦੇ ਦੋਸ਼ ਮੁਕਤ ਹੋਣ ਤੱਕ ਉਨ੍ਹਾਂ ਤੋਂ ਅਹੁਦਾ ਤੇ ਸਹੂਲਤ ਵਾਪਸ ਲੈ ਲਏ ਸਨ। ਦਾਨਕਰਤਾ ਦੇ ਪੁੱਤਰ ਨੇ ਦੱਸਿਆ ਕਿ ਸੱਤ ਸਤੰਬਰ ਨੂੰ ਕਰਤਾਰਪੁਰ ’ਚ ਉਸ ਦੇ ਪਿਤਾ ’ਤੇ ਡੇਢ ਦਰਜਨ ਬਦਮਾਸ਼ਾਂ ਨੇ ਜਾਨਲੇਵਾ ਹਮਲਾ ਕੀਤਾ ਗਿਆ ਸੀ। ਹਮਲੇ ’ਚ ਉਨ੍ਹਾਂ ਦੇ ਪੈਰ ਤੇ ਸਰੀਰ ਦੇ ਹੋਰ ਹਿੱਸਿਆਂ ’ਚ ਸੱਟ ਲੱਗੀ ਸੀ।
ਕੀ ਸੀ ਮਾਮਲਾ
ਦਰਅਸਲ ਪੰਜਾਬ ਦੇ ਕਰਤਾਰਪੁਰ ਨਿਵਾਸੀ ਡਾ. ਗੁਰਵਿੰਦਰ ਸਿੰਘ ਸਮਰਾ ਵੱਲੋਂ 1 ਜਨਵਰੀ, 2022 ਨੂੰ 5 ਕਰੋੜ ਰੁਪਏ ਦਾ ਸਮਾਨ, ਸੋਨੇ ਦਾ ਹਾਰ, ਸੋਨੇ ਦੀ ਕਿਰਪਾਨ, ਸੋਨੇ ਦਾ ਬਣਿਆ ਛੋਟਾ ਪਲੰਗ ਅਤੇ ਕਲਗੀ ਗੁਰਦੁਆਰਾ ਸ੍ਰੀ ਪਟਨਾ ਸਾਹਿਬ ਭੇਟ ਕੀਤੀ ਗਈ ਸੀ। ਗਿਆਨੀ ਰਣਜੀਤ ਸਿੰਘ ਗੌਹਰ ਵੱਲੋਂ ਦਸਵੰਦ ਮਾਇਆ ਦੀ ਦੁਰਵਰਤੋ ਕੀਤੀ ਗਈ। ਦਾਨ ਆਏ ਸੋਨੇ ਬਾਰੇ ਵੀ ਗਲਤ ਜਾਣਕਾਰੀ ਦਿੱਤੀ ਗਈ ਜਿਸ ਦੀ ਬਾਅਦ ਵਿੱਚ ਸਿੱਖ ਸੰਗਤਾਂ ਦੀ ਮੰਗ ਤੇ ਇਨ੍ਹਾਂ ਵਸਤਾਂ ਦੀ ਜਾਂਚ ਕਰਵਾਉਂਣ ਤੇ ਪਤਾ ਲੱਗਿਆ ਸੀ ਕਿ ਸੋਨੇ ਦੀ ਸ਼ੁੱਧਤਾ ਬਹੁਤ ਘੱਟ ਸੀ। ਇਸ ਦੀ ਜਾਂਚ ਲਈ 5 ਮੈਂਬਰੀ ਕਮੇਟੀ ਬਣਾਈ ਗਈ ਸੀ।
WATCH LIVE TV