IT Raid Ludhiana: ਮਿਲੀ ਜਾਣਕਾਰੀ ਅਨੁਸਾਰ ਆਮਦਨ ਜਿਆਦਾ ਹੋਣ ਅਤੇ ਆਮਦਨ ਕਰ ਘੱਟ ਭਰਨ ਦੇ ਕਾਰਨ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਟਰਾਂਸਪੋਰਟ ਵੱਲੋਂ ਟੈਕਸ ਦਾ ਭੁਗਤਾਨ ਨਹੀਂ ਕੀਤਾ ਗਿਆ ਹੈ, ਫਿਲਹਾਲ ਇਸ ਬਾਰੇ ਕੋਈ ਅਧਿਕਾਰਤ ਤੌਰ 'ਤੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ।
Trending Photos
IT Raid Ludhiana: ਬੁੱਧਵਾਰ ਸਵੇਰ ਤੋਂ ਹੀ ਆਮਦਨ ਕਰ ਵਿਭਾਗ ਦੀਆਂ ਵੱਖ-ਵੱਖ ਟੀਮਾਂ ਨੇ ਲੁਧਿਆਣਾ 'ਚ 8 ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਹੈ । ਜਿਸ ਵਿੱਚ ਕੰਪਨੀ ਦਾ ਦਫ਼ਤਰ ਟਰਾਂਸਪੋਰਟ ਨਗਰ ਵਿੱਚ ਸਥਿਤ ਹੈ। ਅਗਰ ਨਗਰ ਵਿੱਚ ਸਥਿਤ ਮਕਾਨ ਅਤੇ ਕੰਪਨੀ ਦਾ ਕਈ ਦਫ਼ਤਰ ਸ਼ਾਮਲ ਹਨ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਆਮਦਨ ਜਿਆਦਾ ਹੋਣ ਅਤੇ ਆਮਦਨ ਕਰ ਘੱਟ ਭਰਨ ਦੇ ਕਾਰਨ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਟਰਾਂਸਪੋਰਟ ਵੱਲੋਂ ਟੈਕਸ ਦਾ ਭੁਗਤਾਨ ਨਹੀਂ ਕੀਤਾ ਗਿਆ ਹੈ, ਫਿਲਹਾਲ ਇਸ ਬਾਰੇ ਕੋਈ ਅਧਿਕਾਰਤ ਤੌਰ 'ਤੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ।
ਦੱਸ ਦਈਏ ਕਿ ਟਰਾਂਸਪੋਰਟ ਦੇ ਨਾਲ-ਨਾਲ ਕਾਰੋਬਾਰੀ ਰੀਅਲ ਅਸਟੇਟ ਅਤੇ ਸ਼ਰਾਬ ਦਾ ਕਾਰੋਬਾਰ ਵੀ ਹੈ। ਲੋਹਾਰਾ ਜੇਕੇ ਫਾਈਨਾਂਸ ਕੰਪਨੀ ਵੀ ਚਲਾ ਰਿਹਾ ਹੈ। ਵਿਭਾਗ ਨੂੰ ਸੂਚਨਾ ਸੀ ਕਿ ਟੈਕਸ ਵਿੱਚ ਬੇਨਿਯਮੀਆਂ ਹੋ ਰਹੀਆਂ ਹਨ, ਜਿਸ ਕਾਰਨ ਟੀਮਾਂ ਨੇ ਕੰਪਨੀ ਦੇ ਸਾਰੇ ਦਫ਼ਤਰਾਂ ਵਿੱਚ ਛਾਪੇਮਾਰੀ ਕੀਤੀ। ਵਿਭਾਗ ਨੇ ਟਰਾਂਸਪੋਰਟ ਨਗਰ ਸਥਿਤ ਦਫ਼ਤਰ ਨੂੰ ਸੀਲ ਕਰ ਦਿੱਤਾ ਹੈ।