IAS Vini Mahajan: ਸ਼ੁੱਕਰਵਾਰ ਸਵੇਰੇ ਵਿੰਨੀ ਮਹਾਜਨ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ।
Trending Photos
IAS Vini Mahajan: ਪੰਜਾਬ ਦੀ ਪਹਿਲੀ ਮਹਿਲਾ ਮੁੱਖ ਸਕੱਤਰ ਅਤੇ ਸੀਨੀਅਰ ਆਈਏਐਸ ਵਿੰਨੀ ਮਹਾਜਨ ਸੇਵਾਮੁਕਤ ਹੋ ਗਈ ਹੈ। ਇਸ ਸਮੇਂ ਉਹ ਕੇਂਦਰ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਸਨ। ਉਹ ਵੀਰਵਾਰ ਨੂੰ ਸੇਵਾਮੁਕਤ ਹੋ ਗਏ। ਸ਼ੁੱਕਰਵਾਰ ਸਵੇਰੇ ਉਨ੍ਹਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਕੱਲ੍ਹ ਮੈਂ ਆਪਣੇ ਰਾਜ ਪੰਜਾਬ ਅਤੇ ਭਾਰਤ ਸਰਕਾਰ ਵਿੱਚ 37 ਸਾਲ ਤੋਂ ਵੱਧ ਦੇ ਬਹੁਤ ਤਸੱਲੀਬਖਸ਼ ਕਾਰਜਕਾਲ ਤੋਂ ਬਾਅਦ IAS ਤੋਂ ਸੇਵਾਮੁਕਤ ਹੋਈ ਹਾਂ। ਮੈਂ ਬਹੁਤ ਸਾਰੇ ਲੋਕਾਂ ਦੇ ਅਥਾਹ ਸਮਰਥਨ ਅਤੇ ਮੌਕਿਆਂ ਲਈ ਧੰਨਵਾਦੀ ਹਾਂ।