Garhshankar News: ਕੰਢੀ ਦੇ ਇਲਾਕੇ 'ਚ ਬੇਖੌਫ ਕੀਤਾ ਜਾ ਰਿਹੈ ਜੰਗਲੀ ਜਾਨਵਰਾਂ ਦਾ ਸ਼ਿਕਾਰ, ਵਿਭਾਗ ਬੇਖ਼ਬਰ
Advertisement
Article Detail0/zeephh/zeephh2029229

Garhshankar News: ਕੰਢੀ ਦੇ ਇਲਾਕੇ 'ਚ ਬੇਖੌਫ ਕੀਤਾ ਜਾ ਰਿਹੈ ਜੰਗਲੀ ਜਾਨਵਰਾਂ ਦਾ ਸ਼ਿਕਾਰ, ਵਿਭਾਗ ਬੇਖ਼ਬਰ

Garhshankar News: ਸ਼ਿਵਾਲਕ ਦੇ ਜੰਗਲਾਂ 'ਚ ਜੰਗਲੀ ਜਾਨਵਰਾਂ ਦੇ ਸ਼ਿਕਾਰ ਦੀਆਂ ਘਟਨਾਵਾਂ ਰੋਜ਼ਾਨਾ ਵਾਪਰ ਰਹੀਆਂ ਹਨ ਪਰ ਇਸ ਸਬੰਧੀ ਪੁਲਿਸ ਤੇ ਵਣ ਵਿਭਾਗ ਬੇਖ਼ਬਰ ਹੈ।

Garhshankar News: ਕੰਢੀ ਦੇ ਇਲਾਕੇ 'ਚ ਬੇਖੌਫ ਕੀਤਾ ਜਾ ਰਿਹੈ ਜੰਗਲੀ ਜਾਨਵਰਾਂ ਦਾ ਸ਼ਿਕਾਰ, ਵਿਭਾਗ ਬੇਖ਼ਬਰ

Garhshankar News: ਗੜ੍ਹਸ਼ੰਕਰ ਦੇ ਕੰਢੀ ਇਲਾਕੇ ਵਿੱਚ ਪੈਂਦੇ ਸ਼ਿਵਾਲਕ ਦੇ ਜੰਗਲਾਂ ਵਿੱਚ ਜੰਗਲੀ ਜਾਨਵਰਾਂ ਦੇ ਸ਼ਿਕਾਰ ਦੀਆਂ ਘਟਨਾਵਾਂ ਰੋਜ਼ਾਨਾ ਵਾਪਰ ਰਹੀਆਂ ਹਨ ਪਰ ਇਸ ਸਬੰਧੀ ਪੁਲਿਸ ਪ੍ਰਸ਼ਾਸਨ ਤੇ ਵਣ ਵਿਭਾਗ ਬੇਖ਼ਬਰ ਹੋ ਕੇ ਬੈਠਾ ਹੈ। ਪਿੰਡ ਹਾਜੀਪੁਰ ਅਤੇ ਰਾਮਪੁਰ ਬਿਲੜੋਂ ਦੇ ਰਕਬੇ ਵਿੱਚ ਲੰਘੀ ਰਾਤ ਸ਼ਿਕਾਰੀਆਂ ਨੇ ਸਾਂਬਰ ਅਤੇ ਹਿਰਨ ਦਾ ਸ਼ਿਕਾਰ ਕੀਤਾ ਤੇ ਫਰਾਰ ਹੋ ਗਏ।

ਇਸ ਦੌਰਾਨ ਸ਼ਿਕਾਰੀਆਂ ਵੱਲੋਂ ਜ਼ਖ਼ਮੀ ਕੀਤਾ ਇੱਕ ਸਾਂਬਰ ਪਿੰਡ ਹਾਜੀਪੁਰ ਦੇ ਬਾਹਰਵਾਰ ਇਕ ਧਾਰਮਿਕ ਸਥਾਨ ਨੇੜੇ ਆ ਗਿਆ ਜਿੱਥੇ ਉਸਨੇ ਦਮ ਤੋੜ ਦਿੱਤਾ ਜਿਸਦਾ ਪਤਾ ਸਵੇਰ ਵੇਲੇ ਪਿੰਡ ਵਾਸੀਆਂ ਨੂੰ ਲੱਗਾ। ਦੱਸਣਯੋਗ ਹੈ ਕਿ ਉਕਤ ਜ਼ਖ਼ਮੀ ਸਾਂਬਰ ਦਾ ਪਿੱਛਾ ਕਰਦਿਆ ਸ਼ਿਕਾਰੀਆਂ ਦਾ ਕੁੱਤਾ ਉਕਤ ਧਾਰਮਿਕ ਸਥਾਨ ਨੇੜੇ ਆ ਗਿਆ ਜਿਸਨੂੰ ਪਿੰਡ ਵਾਸੀਆਂ ਨੇ ਫੜ ਕੇ ਕਾਬੂ ਕਰ ਲਿਆ।

ਇਸ ਮੌਕੇ ਪਿੰਡ ਵਾਸੀਆਂ ਨੇ ਜੰਗਲਾਤ ਵਿਭਾਗ ਵੱਲੋਂ ਸ਼ਿਕਾਰ ਦੀਆਂ ਵਧਦੀਆਂ ਘਟਨਾਵਾਂ ਖ਼ਿਲਾਫ਼ ਕੋਈ ਕਾਰਵਾਈ ਨਾ ਕਰਨ ਦਾ ਰੋਸ ਜ਼ਾਹਿਰ ਕੀਤਾ। ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਉਨ੍ਹਾਂ ਵੱਲੋਂ ਕਈ ਵਾਰ ਇਸ ਇਲਾਕੇ ਵਿੱਚ ਜੰਗਲੀ ਜਾਨਵਰਾਂ ਦੇ ਸ਼ਿਕਾਰ ਸਬੰਧੀ ਵਣ ਵਿਭਾਗ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਸੂਚਿਤ ਕੀਤਾ ਗਿਆ ਹੈ ਪਰ ਕਦੇ ਵੀ ਉਕਤ ਮਹਿਕਮਿਆਂ ਦੇ ਅਧਿਕਾਰੀ ਨਾ ਮੌਕੇ ਉਪਰ ਪੁੱਜਦੇ ਹਨ ਅਤੇ ਨਾ ਹੀ ਪਿੰਡ ਵਾਸੀਆਂ ਨਾਲ ਸੰਪਰਕ ਕਰਦੇ ਹਨ।

ਇਹ ਵੀ ਪੜ੍ਹੋ : Earthquake In Leh: ਭਾਰਤ 'ਚ ਤੜਕੇ ਹੀ ਕੰਬ ਗਈ ਧਰਤੀ, ਕਸ਼ਮੀਰ ਤੋਂ ਲੈ ਕੇ ਲੱਦਾਖ ਤੱਕ ਆਇਆ ਭੂਚਾਲ

ਇਸ ਮੌਕੇ ਪਿੰਡ ਵਾਸੀਆਂ ਨੇ ਚਿਤਾਵਨੀ ਦਿੱਤੀ ਕਿ ਜੇ ਸ਼ਿਕਾਰ ਦੀਆਂ ਇਨ੍ਹਾਂ ਘਟਨਾਵਾਂ 'ਤੇ ਕਾਬੂ ਨਾ ਪਾਇਆ ਗਿਆ ਤਾਂ ਇਲਾਕਾ ਵਾਸੀਆਂ ਨੂੰ ਨਾਲ ਲੈ ਕੇ ਵਿਭਾਗ ਵਿਰੁੱਧ ਰੋਸ ਜ਼ਾਹਿਰ ਕੀਤਾ ਜਾਵੇਗਾ। ਇਸ ਮੌਕੇ ਪੱਤਰਕਾਰਾਂ ਵੱਲੋਂ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕਰਨ ਉਤੇ ਵਣ ਗਾਰਡ ਰਮਨਪ੍ਰੀਤ ਕੌਰ ਵਿਭਾਗ ਦੇ ਅਧਿਕਾਰੀਆਂ ਮੌਕੇ ਉਤੇ ਪੁੱਜੇ, ਜਿਨ੍ਹਾਂ ਵੱਲੋਂ ਮਰੇ ਹੋਏ ਸਾਂਬਰ ਨੂੰ ਕਬਜ਼ੇ ਲਿਆ ਗਿਆ। ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਗਾਰਡ ਰਮਨਪ੍ਰੀਤ ਕੌਰ ਕੌਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੋਸਟਮਾਰਟਮ ਕਰਵਾ ਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ : Delhi Flights News: ਦਿੱਲੀ-ਲਖਨਊ-ਅੰਮ੍ਰਿਤਸਰ ਹਵਾਈ ਅੱਡੇ 'ਤੇ 30 ਤੋਂ ਵੱਧ ਉਡਾਣਾਂ ਲੇਟ, ਧੁੰਦ ਕਾਰਨ ਵਿਜ਼ੀਬਿਲਟੀ ਘਟੀ

ਨਰਿੰਦਰ ਰਿੱਤੂ ਦੀ ਰਿਪੋਰਟ

Trending news