Sri Anandpur Sahib: 20 ਕਨਾਲ ਖੇਤ ਅੱਗ ਦੀ ਲਪੇਟ 'ਚ ਆਏ; 400 ਪਾਪੂਲਰ ਦੇ ਬੂਟਿਆਂ ਨੂੰ ਲੱਗਿਆ ਸੇਕ
Advertisement
Article Detail0/zeephh/zeephh2234547

Sri Anandpur Sahib: 20 ਕਨਾਲ ਖੇਤ ਅੱਗ ਦੀ ਲਪੇਟ 'ਚ ਆਏ; 400 ਪਾਪੂਲਰ ਦੇ ਬੂਟਿਆਂ ਨੂੰ ਲੱਗਿਆ ਸੇਕ

Sri Anandpur Sahib:  ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਪਿੰਡ ਲੋਦੀਪੁਰ ਵਿੱਚ ਖੇਤਾਂ ਵਿੱਚ ਅਚਨਚੇਤ ਅੱਗ ਲੱਗਣ ਕਾਰਨ ਹੜਕੰਪ ਮਚ ਗਈ। ਜਿੱਥੇ  ਕਿਸਾਨਾਂ ਦੇ ਸਾਹ ਸੁੱਕ ਗਏ ਉੱਥੇ ਹੀ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ। 

Sri Anandpur Sahib: 20 ਕਨਾਲ ਖੇਤ ਅੱਗ ਦੀ ਲਪੇਟ 'ਚ ਆਏ;  400 ਪਾਪੂਲਰ ਦੇ ਬੂਟਿਆਂ ਨੂੰ ਲੱਗਿਆ ਸੇਕ

Sri Anandpur Sahib: ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਪਿੰਡ ਲੋਦੀਪੁਰ ਵਿੱਚ ਖੇਤਾਂ ਵਿੱਚ ਅਚਨਚੇਤ ਅੱਗ ਲੱਗਣ ਕਾਰਨ ਹੜਕੰਪ ਮਚ ਗਈ। ਜਿੱਥੇ  ਕਿਸਾਨਾਂ ਦੇ ਸਾਹ ਸੁੱਕ ਗਏ ਉੱਥੇ ਹੀ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ। ਲਗਭਗ 15 ਤੋਂ 20 ਕਨਾਲ ਖੇਤ ਅੱਗ ਦੀ ਲਪੇਟ ਵਿੱਚ ਗਏ ਪਰ ਗਨੀਮਤ ਇਹ ਰਹੀ ਕਿ ਇਨ੍ਹਾਂ ਖੇਤਾਂ ਵਿੱਚੋਂ ਕਣਕ ਦੀ ਫ਼ਸਲ ਘਰ ਪਹੁੰਚ ਗਈ ਸੀ।

ਖੇਤਾਂ ਵਿੱਚ ਪਈ ਤੂੜੀ ਤੇ ਕਿਸਾਨਾਂ ਦਾ ਲਗਭਗ 400 ਦੇ ਕਰੀਬ ਪਾਪੂਲਰ ਦਾ ਬੂਟਾ ਸੜ ਕੇ ਸੁਆਹ ਹੋ ਗਿਆ ਉੱਥੇ ਇੱਕ ਕਿਸਾਨ ਦੀ ਢਾਈ ਤੋਂ ਤਿੰਨ ਕਨਾਲ ਖੜ੍ਹੀ ਫ਼ਸਲ ਨੂੰ ਵੀ ਅੱਗ ਲੱਗਣ ਦੀ ਸੂਚਨਾ ਪ੍ਰਾਪਤ ਹੋਈ ਹੈ। ਕਿਸਾਨਾਂ ਨੇ ਪਹਿਲਾਂ ਆਪਣੇ ਤੌਰ ਉਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ ਤੇ ਨੰਗਲ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਖੇਤਾਂ ਵਿੱਚ ਪਹੁੰਚੀ ਤੇ ਅੱਗ ਉਤੇ ਕਾਬੂ ਪਾਇਆ ਗਿਆ। ਕਿਸਾਨਾਂ ਨੇ ਸੜਕ ਕਿਨਾਰੇ ਸਥਿਤ ਦਰਖਤਾਂ ਦੀਆਂ ਟਾਹਣੀਆਂ ਤੋੜੀਆਂ ਤੇ ਉਸ ਨਾਲ ਹੀ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। 

ਇਹ ਵੀ ਪੜ੍ਹੋ : Election Commission News: ਲੋਕ ਸਭਾ ਚੋਣਾਂ 2024 ਦੌਰਾਨ ਜ਼ਬਤੀ ਦੇ ਮਾਮਲੇ 'ਚ ਕੌਮੀ ਪੱਧਰ 'ਤੇ ਪੰਜਾਬ ਦਾ ਚੌਥਾ ਸਥਾਨ: ਸਿਬਿਨ ਸੀ

ਜਿੱਥੇ ਗਰਮੀਆਂ ਦੇ ਸੀਜ਼ਨ ਵਿੱਚ ਅੱਗ ਲੱਗਣ ਕਾਰਨ ਨੁਕਸਾਨ ਹੋ ਜਾਂਦਾ ਹੈ ਤੇ ਵਾਰ-ਵਾਰ ਅੱਗ ਲੱਗਣ ਦੀਆਂ ਘਟਨਾਵਾਂ ਵਧਦੀਆਂ ਜਾਂਦੀਆਂ ਹਨ ਉੱਥੇ ਹੀ ਸ੍ਰੀ ਅਨੰਦਪੁਰ ਸਾਹਿਬ ਇਤਿਹਾਸਕ ਨਗਰੀ ਹੋਣ ਦੇ ਕਾਰਨ ਇੱਥੇ ਫਾਇਰ ਬ੍ਰਿਗੇਡ ਦਾ ਦਫ਼ਤਰ ਹੋਣ ਦੀ ਮੰਗ ਵਾਰ-ਵਾਰ ਉੱਠਦੀ ਰਹਿੰਦੀ ਹੈ ਕਿਉਂਕਿ ਜਦੋਂ ਤੱਕ ਨੰਗਲ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਇਥੇ ਪਹੁੰਚਦੀ ਹੈ ਉਦੋਂ ਤੱਕ ਕਾਫੀ ਨੁਕਸਾਨ ਹੋ ਜਾਂਦਾ ਹੈ ਤੇ ਅੱਗ ਉਤੇ ਕਾਬੂ ਪਾਉਣ ਵਿੱਚ ਮੁਸ਼ਕਲਾਂ ਪੈਦਾ ਹੋ ਜਾਂਦੀਆਂ ਹਨ।

ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਵਿੱਚ ਅੱਗ ਲੱਗਣ ਦੀ ਘਟਨਾਵਾਂ ਸਾਹਮਣੇ ਆਈਆਂ ਹਨ। ਇਸ ਸੀਜ਼ਨ ਦੌਰਾਨ ਕਿਸਾਨਾਂ ਦੀ ਖੇਤਾਂ ਵਿੱਚ ਖੜ੍ਹੀ ਫਸਲ ਸੜ ਕੇ ਸੁਆਹ ਹੋ ਗਈ ਸੀ।

ਇਹ ਵੀ ਪੜ੍ਹੋ : Lok Sabha elections: ਆਮ ਆਦਮੀ ਪਾਰਟੀ ਨੇ ਦਿੱਲੀ ਲੋਕ ਸਭਾ ਚੋਣਾਂ ਲਈ ਸਟਾਰ ਪ੍ਰਚਾਰਕਾਂ ਲਈ ਸੂਚੀ ਕੀਤੀ ਜਾਰੀ

Trending news