ਹੁਣ ‘ਬਿਨ੍ਹਾਂ ਇੰਟਰਨੈੱਟ’ ਦੇ ਵੀ ਚਲਾ ਸਕੋਗੇ 'WhatsApp', ਜਾਣੋ ਕਿਵੇਂ ਕਰ ਸਕਦੇ ਹੋ ਇਸਤੇਮਾਲ
Advertisement
Article Detail0/zeephh/zeephh1517051

ਹੁਣ ‘ਬਿਨ੍ਹਾਂ ਇੰਟਰਨੈੱਟ’ ਦੇ ਵੀ ਚਲਾ ਸਕੋਗੇ 'WhatsApp', ਜਾਣੋ ਕਿਵੇਂ ਕਰ ਸਕਦੇ ਹੋ ਇਸਤੇਮਾਲ

How to use Whatsapp offline without internet?

ਹੁਣ ‘ਬਿਨ੍ਹਾਂ ਇੰਟਰਨੈੱਟ’ ਦੇ ਵੀ ਚਲਾ ਸਕੋਗੇ 'WhatsApp', ਜਾਣੋ ਕਿਵੇਂ ਕਰ ਸਕਦੇ ਹੋ ਇਸਤੇਮਾਲ

How to use Whatsapp offline without internet? ਨਵੇਂ ਸਾਲ ਦੇ ਮੌਕੇ ਵਟਸਐਪ ਵੱਲੋਂ ਆਪਣੇ ਯੂਜ਼ਰਸ ਨੂੰ ਨਵਾਂ ਤੋਹਫ਼ਾ ਦਿੰਦਿਆਂ ਇੱਕ ਨਵੇਂ ਫੀਚਰ ਦਾ ਐਲਾਨ ਕੀਤਾ ਗਿਆ ਹੈ, ਜਿਸ ਤੋਂ ਬਾਅਦ ਯੂਜ਼ਰਸ ਬਗੈਰ ਇੰਟਰਨੈੱਟ ਸੇਵਾ ਜਾਂ ਬਿਨ੍ਹਾਂ ਨੈੱਟਵਰਕ ਦੇ ਵੀ ਚੈਟ ਕਰ ਸਕਣਗੇ।  

ਦੱਸ ਦਈਏ ਕਿ WhatsApp ਦੁਨੀਆ ਭਰ ਦੇ ਆਪਣੇ ਉਪਭੋਗਤਾਵਾਂ ਲਈ proxy support ਪ੍ਰਦਾਨ ਕਰ ਰਹੀ ਹੈ ਜਿਸ ਦੇ ਤਹਿਤ ਯੂਜ਼ਰਸ ਨੂੰ ਵਟਸਐਪ ਤੱਕ ਪਹੁੰਚ ਬਰਕਰਾਰ ਰੱਖਣ ਦੀ ਇਜਾਜ਼ਤ ਦਿੱਤੀ ਜਾਵੇਗੀ ਭਾਵੇਂ ਉਨ੍ਹਾਂ ਦਾ ਕਨੈਕਸ਼ਨ ਬਲੌਕ ਜਾਂ ਖ਼ਰਾਬ ਹੋਵੇ। 

Proxy support ਦੀ ਚੋਣ ਕਰਨ ਤੋਂ ਬਾਅਦ ਵਟਸਐਪ ਯੂਜ਼ਰਸ ਨੂੰ ਦੁਨੀਆ ਭਰ ਦੇ ਵਾਲੰਟੀਅਰਾਂ ਅਤੇ ਸੰਸਥਾਵਾਂ ਵੱਲੋਂ ਸਥਾਪਤ ਸਰਵਰਾਂ ਰਾਹੀਂ WhatsApp ਨਾਲ ਜੁੜਨ ਦੀ ਇਜਾਜ਼ਤ ਮਿਲੇਗੀ। 

WhatsApp ਨੇ ਦੱਸਿਆ ਕਿ ਪ੍ਰੌਕਸੀ ਰਾਹੀਂ ਜੁੜਨ ਨਾਲ ਐਪ ਰਾਹੀਂ ਪ੍ਰਦਾਨ ਕੀਤੀ ਗਈ ਗੋਪਨੀਯਤਾ ਅਤੇ ਸੁਰੱਖਿਆ ਦੇ ਸਮਾਨ ਪੱਧਰ ਬਰਕਰਾਰ ਰਹਿਣਗੇ। ਇਸ ਦੇ ਨਾਲ ਹੀ ਹਰ ਨਿੱਜੀ ਸੁਨੇਹਿਆਂ ਨੂੰ ਐਂਡ-ਟੂ-ਐਂਡ ਐਨਕ੍ਰਿਪਸ਼ਨ ਰਾਹੀਂ ਸੁਰੱਖਿਅਤ ਕੀਤਾ ਜਾਵੇਗਾ ਅਤੇ ਮੈਸੇਜ ਮੱਧ ਵਿੱਚ ਕਿਸੇ ਨੂੰ ਵੀ ਦਿਖਾਈ ਨਹੀਂ ਦੇਣਗੇ, ਭਾਵੇਂ ਉਹ ਪ੍ਰੌਕਸੀ ਸਰਵਰ ਹੋਣ, ਵਟਸਐਪ ਜਾਂ ਮੈਟਾ।

How to use Whatsapp offline without internet?

ਮਿਲੀ ਜਾਣਕਾਰੀ ਮੁਤਾਬਕ ਇਹ ਨਵੀਂ ਆਪਸ਼ਨ ਵ੍ਹੱਟਸਐਪ ਦੇ ਸੈਟਿੰਗ ਮੈਨਿਊ ‘ਚ ਮਿਲੇਗੀ। ਤੁਹਾਨੂੰ ਆਪਣੇ ਫ਼ੋਨ ਵਿੱਚ WhatsApp ਦਾ ਨਵਾਂ ਵਰਜਨ ਡਾਊਨਲੋਡ ਕਰਨਾ ਪੈਣਾ ਹੈ। ਜੇਕਰ ਤੁਹਾਡੇ ਕੋਲ ਇੰਟਰਨੈੱਟ ਹੈ, ਤਾਂ ਤੁਸੀਂ ਸੋਸ਼ਲ ਮੀਡੀਆ ਜਾਂ ਇੰਟਰਨੈਟ ‘ਤੇ ਭਰੋਸੇਯੋਗ ਪ੍ਰੌਕਸੀ ਸਰੋਤਾਂ ਦੀ ਖੋਜ ਕਰ ਸਕਦੇ ਹੋ।

ਕਿਸੇ ਵੀ ਪ੍ਰੌਕਸੀ ਨੈੱਟਵਰਕ ਨਾਲ ਜੁੜਨ ਲਈ, ਤੁਹਾਨੂੰ WhatsApp Setting ‘ਤੇ ਜਾਣਾ ਹੋਵੇਗਾ ਇੱਥੇ ਤੁਹਾਨੂੰ ਸਟੋਰੇਜ ਅਤੇ ਡੇਟਾ ਦਾ ਵਿਕਲਪ ਮਿਲੇਗਾ। Proxy ਦੇ ਵਿਕਲਪ ‘ਤੇ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਯੂਜ਼ ਪ੍ਰੌਕਸੀ ਦੇ ਵਿਕਲਪ ‘ਤੇ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ ਪ੍ਰੌਕਸੀ ਐਡਰੈੱਸ ਐਂਟਰ ਕਰਨਾ ਹੋਵੇਗਾ ਅਤੇ ਸੇਵ ਕਰਨਾ ਹੋਵੇਗਾ।

 

 

ਇਹ ਵੀ ਪੜ੍ਹੋ: ਪੰਜਾਬ ਕੈਬਨਿਟ ਮੀਟਿੰਗ 'ਚ ਲਏ ਗਏ ਅਹਿਮ ਫ਼ੈਸਲੇ, ਖ਼ਾਲੀ ਅਸਾਮੀਆਂ ਭਰਨ ਬਾਰੇ ਕੀਤਾ ਵੱਡਾ ਐਲਾਨ

ਇਸ ਦੇ ਨਾਲ ਹੀ ਤੁਸੀਂ ਇਸ ਨੈੱਟਵਰਕ ਦੀ ਵਰਤੋਂ ਕਰ ਸਕੋਗੇ ਅਤੇ ਜੇਕਰ ਕੁਨੈਕਸ਼ਨ ਸਫਲ ਰਿਹਾ ਤਾਂ ਇੱਕ ਚੈਕਮਾਰਕ ਦੇਖਣ ਨੂੰ ਮਿਲੇਗਾ। ਜੇਕਰ ਤੁਸੀਂ ਪ੍ਰੌਕਸੀ ਕਨੈਕਸ਼ਨ ਕਨੈਕਟ ਕਰਨ ਤੋਂ ਬਾਅਦ ਵੀ ਸੁਨੇਹੇ ਭੇਜਣ ਦੇ ਯੋਗ ਨਹੀਂ ਹੋ, ਤਾਂ ਹੋ ਸਕਦਾ ਹੈ ਕਿ ਉਸ ਨੂੰ ਬਲੌਕ ਕੀਤਾ ਗਿਆ ਹੋਵੇ ਅਤੇ ਅਜਿਹੇ ਵਿੱਚ ਤੁਸੀਂ ਇੱਕ ਹੋਰ ਪ੍ਰੌਕਸੀ ਨੈਟਵਰਕ ਦੀ ਵਰਤੋਂ ਕਰ ਸਕਦੇ ਹੋ।

ਇਹ ਵੀ ਪੜ੍ਹੋ: ਰਸਾਇਣਕ ਖਾਦ ਦੇ ਇਸਤੇਮਾਲ ’ਚ ਪੰਜਾਬ ਪਹਿਲੇ ਅਤੇ ਹਰਿਆਣਾ ਦੂਜੇ ਨੰਬਰ ’ਤੇ, ਰਿਪੋਰਟ ’ਚ ਹੋਇਆ ਖ਼ੁਲਾਸਾ

Trending news