ਇੰਦੌਰ ਦੇ ਇਕ ਨੌਜਵਾਨ ਨਾਲ, ਜਿਸਨੇ ਸ਼ਰੀਰ ਨੂੰ ਤਕੜਾ (Body) ਬਣਾਉਣ ਲਈ ਜਿੰਮ ਟਰੇਨਰ (Gym trainer) ਦੀ ਸਲਾਹ ’ਤੇ ਪ੍ਰੋਟੀਨ ਪਾਊਡਰ ਅਤੇ ਇੰਜੈਕਸ਼ਨ ਲੈਣੇ ਸ਼ੁਰੂ ਕਰ ਦਿੱਤੇ।
Trending Photos
Horse injection for six pack abs: ਨੌਜਵਾਨਾਂ ’ਚ ਸ਼ਰੀਰ ਨੂੰ ਤਕੜਾ ਬਣਾਉਣ ਲਈ ਕਈ ਪੁੱਠੇ-ਸਿੱਧੇ ਹੱਥਕੰਡੇ ਵਰਤੇ ਜਾਂਦੇ ਹਨ, ਪਰ ਇਹ ਨੁਸਖ਼ਿਆਂ ਕਾਰਨ ਕਈ ਵਾਰ ਜਾਨ ਵੀ ਗਵਾਉਣੀ ਪੈ ਸਕਦੀ ਹੈ।
ਅਜਿਹਾ ਹੀ ਹੋਇਆ ਇੰਦੌਰ ਦੇ ਇਕ ਨੌਜਵਾਨ ਨਾਲ, ਜਿਸਨੇ ਸ਼ਰੀਰ ਨੂੰ ਤਕੜਾ (Body) ਬਣਾਉਣ ਲਈ ਜਿੰਮ ਟਰੇਨਰ (Gym trainer) ਦੀ ਸਲਾਹ ’ਤੇ ਪ੍ਰੋਟੀਨ ਪਾਊਡਰ ਅਤੇ ਇੰਜੈਕਸ਼ਨ ਲੈਣੇ ਸ਼ੁਰੂ ਕਰ ਦਿੱਤੇ। ਇਸ ਤਰਾਂ ਉਹ ਦੁਕਾਨਦਾਰ ਤੋਂ ਬਾਡੀ ਗੇਨਰ (Body Gainer protien) ਲੈਣ ਗਿਆ, ਪਰ ਦੁਕਾਨਦਾਰ ਨੇ ਉਸਨੂੰ ਬਿਨਾ ਦੱਸਿਆ ਹੀ ਘੋੜੇ ਨੂੰ ਲਗਾਏ ਜਾਣ ਵਾਲੀ ਟੀਕਾ ਦੇ ਦਿੱਤਾ।
ਟੀਕਾ ਲਗਾਉਣ ਤੋਂ ਕੁਝ ਦੇਰ ਬਾਅਦ ਹੀ ਉਸਦੀ ਤਬੀਅਤ ਖ਼ਰਾਬ ਹੋਣ ਲੱਗੀ। ਹਾਲਤ ਇਹ ਹੋ ਗਈ ਕਿ ਉਸਦੇ ਢਿੱਡ ’ਚ ਦਰਦ, ਉਲਟੀਆਂ ਦੇ ਨਾਲ ਨਾਲ ਦਸਤ ਲੱਗ ਗਏ। ਜਿਸ ਤੋਂ ਬਾਅਦ ਇਲਾਜ ਲਈ ਉਸਨੂੰ ਹਸਪਤਾਲ ਲਿਜਾਇਆ ਗਿਆ। ਨੌਜਵਾਨ ਨੂੰ 72 ਘੰਟੇ ਤੱਕ ਨੀਂਦ ਨਹੀਂ ਆਈ ਅਤੇ ਉਸਦੇ ਪ੍ਰਾਈਵੇਟ ਪਾਰਟ ’ਚ ਵੀ ਸੂਜਨ ਆਉਣ ਲੱਗੀ।
ਡਾਕਟਰਾਂ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਉਸਨੇ ਗਲਤ ਪ੍ਰੋਟੀਨ ਅਤੇ ਇੰਨਜੈਕਸ਼ਨ ਲਗਾਇਆ ਹੈ। ਜਿਸ ਤੋਂ ਬਾਅਦ ਪੀੜਤ ਨੌਜਵਾਨ ਨੇ ਆਰੋਪੀ ਦੁਕਾਨਦਾਰ ਵਿਰੁੱਧ ਵਿਜੇ ਨਗਰ ਪੁਲਿਸ ਸਟੇਸ਼ਨ ’ਚ ਸ਼ਿਕਾਇਤ ਦਰਜ ਕਰਵਾਈ ਹੈ।
ਵਿਜੇ ਨਗਰ ਪੁਲਿਸ ਨੇ ਦੱਸਿਆ ਕਿ ਜਿਮ ਟਰੇਨਰ ਦੀ ਸਲਾਹ ’ਤੇ ਉਸਨੇ ਯੂਨਾਈਟਿਡ ਸਰਜੀਕਲ ਨਾਮ ਦੀ ਦੁਕਾਨ ਤੋਂ ਏ. ਐੱਮ. ਪੀ ਇੰਜੈਕਸ਼ਨ ਅਤੇ ਸਟੇਰੋਆਈਡ ਖ਼ਰੀਦਿਆ ਸੀ। ਅਗਲੇ ਦਿਨ ਜਦੋਂ ਉਸਨੇ ਜਿਮ ’ਚ ਕਸਰਤ ਤੋਂ ਬਾਅਦ ਇੰਜੈਕਸ਼ਨ ਲਿਆ ਤਾਂ ਉਸਦੇ ਦਿਲ ’ਚ ਤੇਜ਼ ਦਰਦ ਸ਼ੁਰੂ ਹੋ ਗਿਆ।
ਉੱਧਰ ਪੁਲਿਸ ਨੇ ਕਾਰਵਾਈ ਕਰਦਿਆਂ ਆਰੋਪੀ ਮੋਹਿਤ ਪਾਹੂਜਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਦੀ ਪੁਛਗਿੱਛ ਦੌਰਾਨ ਉਸਨੇ ਮੰਨਿਆ ਕਿ ਘੋੜੇ ਅਤੇ ਕੁੱਤਿਆਂ ’ਤੇ ਵਰਤੇ ਜਾਣ ਵਾਲੇ ਇੰਜੈਕਸ਼ਨ ਘੱਟ ਕੀਮਤ ’ਤੇ ਮਿਲਦੇ ਹਨ। ਉਹ ਅੱਗੇ ਉਨ੍ਹਾਂ ਦਵਾਈਆਂ ਨੂੰ ਮਹਿੰਗੇ ਰੇਟਾਂ ’ਤੇ ਵੇਚਦਾ ਸੀ। ਇਸ ਤੋਂ ਬਾਅਦ ਪੁਲਿਸ ਦੁਆਰਾ ਜਾਂਚ ਕੀਤੀ ਜਾ ਰਹੀ ਹੈ ਕਿ ਉਸਨੇ ਹੋਰ ਕਿੰਨੇ ਨੌਜਵਾਨਾਂ ਨੂੰ ਗਲਤ ਦਵਾਈ ਵੇਚੀ ਹੈ।