Ludhiana News: ਲੁਧਿਆਣਾ ਵਿੱਚ ਸੋਮਵਾਰ ਰਾਤ ਕੁੜਤਾ ਬਣਾਉਣ ਲਈ ਸਾਈਜ਼ ਦੇ ਕੇ ਘਰ ਪਰਤ ਰਹੇ ਇੱਕ ਮਿਸਤਰੀ ਨੂੰ ਬਾਈਕ ਸਵਾਰ ਬਦਮਾਸ਼ਾਂ ਨੇ ਘੇਰ ਲਿਆ।
Trending Photos
Ludhiana News (ਤਰਸੇਮ ਲਾਲ ਭਾਰਦਵਾਜ) : ਲੁਧਿਆਣਾ ਵਿੱਚ ਸੋਮਵਾਰ ਰਾਤ ਕੁੜਤਾ ਬਣਾਉਣ ਲਈ ਸਾਈਜ਼ ਦੇ ਕੇ ਘਰ ਪਰਤ ਰਹੇ ਇੱਕ ਮਿਸਤਰੀ ਨੂੰ ਬਾਈਕ ਸਵਾਰ ਬਦਮਾਸ਼ਾਂ ਨੇ ਘੇਰ ਲਿਆ। ਉਸ 'ਤੇ ਗਲੀ 'ਚ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਹੈ। ਜਦੋਂ ਵਿਅਕਤੀ ਆਪਣੀ ਜਾਨ ਬਚਾਉਣ ਲਈ ਘਰ ਦੇ ਅੰਦਰ ਭੱਜਿਆ ਤਾਂ ਹਮਲਾਵਰਾਂ ਨੇ ਉਸ ਦੇ ਘਰ 'ਤੇ ਇੱਟਾਂ, ਪੱਥਰ ਅਤੇ ਬੋਤਲਾਂ ਨਾਲ ਪਥਰਾਅ ਕੀਤਾ। ਘਰ ਦੇ ਬਾਹਰ ਖੜ੍ਹੀ ਕਾਰ ਦਾ ਸ਼ੀਸ਼ਾ ਵੀ ਟੁੱਟ ਗਿਆ।
ਗਲੀ ਦੇ ਵਿਚਕਾਰ ਇੱਕ ਵਿਅਕਤੀ ਦੇ ਸਿਰ 'ਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ ਗਿਆ ਹੈ। ਜ਼ਖ਼ਮੀ ਵਿਅਕਤੀ ਦੇ ਸਿਰ ਦੀ ਹੱਡੀ ਨਿਕਲ ਗਈ। ਉਸ ਨੂੰ ਸੀਐਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖ਼ਮੀ ਦੀ ਪਛਾਣ ਰਾਜ ਕੁਮਾਰ (50) ਵਜੋਂ ਹੋਈ ਹੈ। ਇਲਾਕੇ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਬਦਮਾਸ਼ ਭੱਜਦੇ ਹੋਏ ਕੈਦ ਹੋ ਗਏ।
ਜ਼ਖ਼ਮੀ ਰਾਜ ਕੁਮਾਰ ਦੀ ਪਤਨੀ ਰੇਖਾ ਨੇ ਦੱਸਿਆ ਕਿ ਅਕਸਰ ਹੀ ਕੁਝ ਨੌਜਵਾਨ ਗਲੀ ਵਿੱਚ ਕਿਸੇ ਲੜਕੀ ਦੇ ਪਿੱਛੇ ਚੱਕਰ ਲਗਾਉਂਦੇ ਸਨ। ਉਕਤ ਨੌਜਵਾਨਾਂ ਨੂੰ 3 ਦਿਨ ਪਹਿਲਾਂ ਇਲਾਕੇ ਦੇ ਲੋਕਾਂ ਨੇ ਰੋਕਿਆ ਸੀ। ਇਸ ਤੋਂ ਬਾਅਦ ਉਹੀ ਨੌਜਵਾਨ ਐਤਵਾਰ ਨੂੰ ਫਿਰ ਸੜਕ 'ਤੇ ਆ ਗਿਆ ਤੇ ਉਸ ਦੀ ਲੜਕੀ ਨਾਲ ਵੀ ਬਦਤਮੀਜੀ ਕਰਨ ਲੱਗਾ।
ਘਰ ਦੀ ਛੱਤ ਉਤੇ ਖੜ੍ਹੇ ਉਨ੍ਹਾਂ ਦੇ ਬੇਟੇ ਨੇ ਨੌਜਵਾਨਾਂ ਨੂੰ ਡਾਂਟ ਕੇ ਭਜਾ ਦਿੱਤਾ। ਸੋਮਵਾਰ ਨੂੰ ਨੌਜਵਾਨਾਂ ਨੇ ਗਲੀ ਦੇ ਸਾਰੇ ਲੋਕਾਂ ਉਪਰ ਹਮਲਾ ਕਰਨ ਦਾ ਵਿਉਂਤਬੰਦੀ ਬਣਾਈ ਸੀ ਪਰ ਰਾਜ ਕੁਮਾਰ ਘਰ ਦੇ ਬਾਹਰ ਹੀ ਮਿਲ ਗਿਆ। ਇਸ ਕਾਰਨ ਹਮਲਾਵਾਰ ਨੇ ਉਸ ਨੂੰ ਘੇਰ ਕੇ ਕੁੱਟਮਾਰ ਕੀਤੀ ਅਤੇ ਕਿਰਪਾਨਾਂ ਨਲ ਜ਼ਖ਼ਮੀ ਕਰ ਦਿੱਤਾ। ਹਮਲਾਵਾਰਾਂ ਨੇ ਬਾਈਕ ਉਤੇ ਬੋਤਲਾਂ ਦੀਆਂ ਬੋਰੀਆਂ ਭਰੀਆਂ ਸਨ। ਸ਼ਰਾਰਤੀ ਅਨਸਰਾਂ ਨੇ ਇਲਾਕੇ ਵਿੱਚ ਖੜੀਆਂ ਗੱਡੀਆਂ ਦੇ ਸ਼ੀਸ਼ੇ ਵੀ ਤੋੜ ਦਿੱਤੇ। ਸਿਰ ਦੀ ਹੱਡੀ ਬਾਹਰ ਆਉਣ ਕਾਰਨ ਹਾਲਤ ਵਿਗੜ ਗਈ।
ਹਮਲੇ ਕਾਰਨ ਹਾਲਤ ਹੋਈ ਨਾਜ਼ੁਕ
ਰੇਖਾ ਨੇ ਦੱਸਿਆ ਕਿ ਉਸ ਦੇ ਪਤੀ ਦੇ ਸਿਰ 'ਤੇ ਗੰਭੀਰ ਸੱਟ ਲੱਗੀ ਹੈ। ਹਸਪਤਾਲ ਵਿੱਚ ਐਮਰਜੈਂਸੀ ਡਿਊਟੀ ਉਤੇ ਤਾਇਨਾਤ ਡਾਕਟਰ ਅਮਨ ਨੇ ਦੱਸਿਆ ਕਿ ਜਦੋਂ ਜ਼ਖ਼ਮੀ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਸ ਦੇ ਸਿਰ ਦੀ ਹੱਡੀ ਬਾਹਰ ਨਿਕਲੀ ਹੋਈ ਸੀ।
ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਨੂੰ ਤੁਰੰਤ ਵੱਡੇ ਹਸਪਤਾਲ ਰੈਫਰ ਕਰ ਦਿੱਤਾ। ਡਾਕਟਰਾਂ ਅਨੁਸਾਰ ਜ਼ਖ਼ਮੀਆਂ ਨੂੰ ਜਲਦੀ ਤੋਂ ਜਲਦੀ ਨਿਊਰੋ ਡਾਕਟਰਾਂ ਤੋਂ ਇਲਾਜ ਦੀ ਲੋੜ ਹੈ। ਉਸ ਦੇ ਸਿਰ ਦੀ ਹੱਡੀ ਬਾਹਰ ਆ ਗਈ ਹੈ। ਹਾਲਤ ਨਾਜ਼ੁਕ ਹੋਣ ਕਾਰਨ ਰਾਜ ਕੁਮਾਰ ਨੂੰ ਸਿਵਲ ਹਸਪਤਾਲ ਤੋਂ ਸੀਐਮਸੀ ਪੁਲਿਸ ਮੌਕੇ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਰਾਹੀਂ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : Delhi Excise Policy Case: ਸੰਜੇ ਸਿੰਘ ਦੀ ਜ਼ਮਾਨਤ ਤੇ ਗ੍ਰਿਫ਼ਤਾਰੀ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਅੱਜ SC 'ਚ ਸੁਣਵਾਈ