Teeth Whitening: ਪੀਲੇ ਦੰਦਾਂ ਤੋਂ ਹੋ ਪਰੇਸ਼ਾਨ ਤਾਂ ਅਪਨਾਓ ਇਹ ਖ਼ਾਸ ਘਰੇਲੂ TIPS
Advertisement

Teeth Whitening: ਪੀਲੇ ਦੰਦਾਂ ਤੋਂ ਹੋ ਪਰੇਸ਼ਾਨ ਤਾਂ ਅਪਨਾਓ ਇਹ ਖ਼ਾਸ ਘਰੇਲੂ TIPS

Teeth Whitening: ਅਕਸਰ ਲੋਕ ਪੀਲੇ ਦੰਦਾਂ ਤੋਂ ਪਰੇਸ਼ਾਨ ਰਹਿੰਦੇ ਹਨ ਪਰ ਅੱਜ ਦੇ ਸਮੇਂ ਵਿਚ ਬਹੁਤ ਹੀ ਖਾਸ ਨੁਸਖੇ ਹਨ ਜਿਹਨਾਂ ਦੀ ਮਦਦ ਨਾਲ ਤੁਸੀ ਅਸਾਨੀ ਨਾਲ ਦੰਦਾਂ ਨੂੰ ਚਿੱਟੇ ਕਰ ਸਕਦੇ ਹਨ। ਇਸ ਖਬਰ ਰਾਹੀਂ ਜਾਣੋ ਕੁਝ ਘਰੇਲੂ ਨੁਸਖੇ 

 

Teeth Whitening: ਪੀਲੇ ਦੰਦਾਂ ਤੋਂ ਹੋ ਪਰੇਸ਼ਾਨ ਤਾਂ ਅਪਨਾਓ ਇਹ ਖ਼ਾਸ ਘਰੇਲੂ TIPS

Teeth Whitening: ਕੀ ਤੁਹਾਨੂੰ ਵੀ ਪੀਲੇ ਦੰਦਾਂ ਕਾਰਨ ਸ਼ਰਮਿੰਦਗੀ ਦਾ ਸਾਹਮਣੇ ਕਰਨਾ ਪੈਂਦਾ ਹੈ।ਦਰਅਸਲ, ਦੰਦਾਂ ਦਾ ਪੀਲਾਪਨ ਇਕ ਵੱਡੀ ਸਮੱਸਿਆ ਹੈ।ਦੰਦ ਇਕ ਵਾਰ ਪੀਲੇ ਹੋ ਜਾਣ ਤਾਂ ਪਹਿਲਾਂ ਵਰਗੇ ਚਿੱਟੇ ਨਹੀਂ ਹੁੰਦੇ।ਪਰ ਘਬਰਾਉਣ ਦੀ ਲੋੜ ਨਹੀਂ ਜੇਕਰ ਤੁਸੀਂ ਕੁਝ ਘਰੇਲੂ ਨੁਸਖੇ ਕਰ ਲੈਂਦੇ ਹੋ ਤਾਂ ਤੁਹਾਡੇ ਦੰਦ ਪਹਿਲਾਂ ਦੀ ਤਰ੍ਹਾਂ ਮੋਤੀਆਂ ਵਾਂਗ ਚਮਕਣਗੇ। ਇਸ ਵਿਚ ਮਾਹਿਰਾਂ ਦੇ ਮੁਤਾਬਿਕ ਕੁਝ ਘਰੇਲੂ ਨੁਸਖੇ ਸਾਂਝੇ ਕੀਤੇ ਗਏ ਹਨ ਜਿਸ ਨਾਲ ਤੁਹਾਡੇ ਦੰਦ ਇਕਦਮ ਸਾਫ਼ ਹੋ ਜਾਣਗੇ...

ਦੰਦਾਂ ਨੂੰ ਚਿੱਟੇ ਕਰਨ ਦੇ ਕੁਝ ਘਰੇਲੂ ਨੁਸਖੇ (Home remedies for teeth whitening)
-ਐਪਲ ਸਾਇਡਰ ਵਿਨੇਗਰ: ਇਸ ਦੇ ਇਸਤਮਾਲ ਤੋਂ ਪਹਿਲਾਂ ਤੁਹਾਨੂੰ ਧਿਆਨ ਦੇਣ ਦੀ ਲੋੜ ਹੈ। 1 ਤੋਂ 2 ਚਮਚ ਐਪਲ ਸਾਇਡਰ ਵਿਨੇਗਰ 'ਚ 3 ਚਮਚ ਪਾਣੀ ਦੇ ਮਿਲਾਓ ਅਤੇ ਆਪਣੀ ਉਂਗਲ ਦੀ ਮਦਦ ਨਾਲ ਦੰਦਾਂ 'ਤੇ ਮਸਾਜ ਕਰੋ।ਇਸ ਨੂੰ ਕੁੱਝ ਦਿਨ ਲਗਾਤਾਰ ਕਰਦੇ ਰਹੋ ਅਤੇ ਨਤੀਜਾ ਤੁਹਾਡੇ ਸਾਹਮਣੇ ਹੋਏਗਾ।
-ਸਟ੍ਰਾਬੇਰੀ: ਤੁਸੀਂ ਸਟ੍ਰਾਬੇਰੀ ਨੂੰ ਦੰਦਾਂ ਦੀ ਸਫ਼ਾਈ ਦੇ ਲਈ ਇਸਤਮਾਲ ਕਰ ਸਕਦੇ ਹੋ। ਦੰਦਾਂ ਨੂੰ ਨੈਚੂਰਲ ਤਰੀਕੇ ਨਾਲ ਸਾਫ ਕਰਨ ਦਾ ਇਹ ਸਭ ਤੋਂ ਵਧੀਆ ਤਰੀਕਾ ਹੈ।ਇਸ ਨੂੰ ਪੀਸ ਕੇ ਦੰਦਾਂ ਉੱਤੇ ਪੰਜ ਮਿੰਟ ਤੱਕ ਲਗਾਕੇ ਰੱਖੋ ਅਤੇ ਉਸ ਤੋਂ ਬਾਅਦ ਮੁੰਹ ਧੋ ਲਵੋ।ਇਸ ਤੋਂ ਇਲਾਵਾ ਤੁਸੀਂ ਸ੍ਰਟਾਬੇਰੀ 'ਚ ਬੇਕਿੰਗ ਸੋਡਾ ਮਿਲਾ ਕੇ ਦੰਦਾਂ ਨੂੰ ਸਾਫ ਕਰ ਸਕਦੇ ਹੋ।
-ਹਰਬਲ ਪਾਊਡਰ: ਇਸ ਨਾਲ ਨਾ ਸਿਰਫ ਤੁਸੀਂ ਦੰਦਾਂ ਦਾ ਪੀਲਾਪਨ ਠੀਕ ਕਰ ਸਕਦੇ ਹੋ ਬਲਕਿ ਦੰਦਾਂ ਦਾ ਦਰਦ ਅਤੇ ਹੋਰ ਤਕਲੀਫ਼ਾਂ ਵੀ ਦੂਰ ਕੀਤੀਆਂ ਜਾ ਸਕਦੀਆਂ ਹਨ।ਇਹ ਹਰਬਲ ਪਾਊਡਰ ਬਣਾਉਣ ਲਈ ਨਿਮ, ਤੁਲਸੀ ਅਤੇ ਬੇਕਿੰਗ ਸੋਡਾ ਨੂੰ ਮਿਲਾ ਲਾਓ।ਤੁਸੀਂ ਇਸ ਵਿੱਚ 1-2 ਲੌਂਗ ਵੀ ਮਿਲਾ ਸਕਦੇ ਹੋ।ਇਸ ਪਾਊਡਰ ਨੂੰ ਬ੍ਰਸ਼ ਦੀ ਮਦਦ ਨਾਲ ਦੰਦ ਸਾਫ ਕਰੋ।
-ਬੇਕਿੰਗ ਸੋਡਾ: ਇਸ ਦੀ ਮਦਦ ਨਾਲ ਤੁਸੀਂ ਦੰਦਾਂ ਦਾ ਪੀਲਾਪਨ ਠੀਕ ਕਰ ਸਕਦੇ ਹੋ।ਇਸ ਨਾਲ ਬੈਕਟੀਰਿਆ ਵੀ ਦੂਰ ਰਹਿੰਦਾ ਹੈ ਅਤੇ ਮੁੰਹ ਵਿੱਚ ਬਦਬੂ ਵੀ ਨਹੀਂ ਆਉਂਦੀ।ਬੇਕਿੰਗ ਪਾਊਡਰ ਨੂੰ ਪਾਣੀ ਦੀ ਮਦਦ ਨਾਲ ਪੇਸਟ ਬਣਾ ਲਓ ਅਤੇ ਬ੍ਰਸ਼ ਨਾਲ ਦੰਦ ਸਾਫ਼ ਕਰੋ।

ਇਸ ਕਾਰਨ ਪੀਲੇ ਹੁੰਦੇ ਦੰਦ
-ਕੋਲਡ ਡ੍ਰਿੰਕਸ, ਤੰਬਾਕੂ ਅਤੇ ਹਲਦੀ ਵਾਲੀ ਚੀਜ਼ਾਂ ਦਾ ਜ਼ਿਆਦਾ ਇਸਤਮਾਲ ਕਰਨ ਨਾਲ ਦੰਦ ਪੀਲੇ ਹੋ ਜਾਂਦੇ ਹਨ। 
-ਦੰਦਾਂ ਦੀ ਠੀਕ ਤਰ੍ਹਾਂ ਨਾਲ ਰੋਜ਼ਾਨਾ ਸਫਾਈ ਨਾ ਕਰਨ ਨਾਲ ਵੀ ਪੀਲਾਪਨ ਹੁੰਦਾ ਹੈ। 
-ਕਿਸੇ ਬਿਮਾਰੀ ਕਾਰਨ ਵੀ ਦੰਦ ਪੀਲੇ ਪੈ ਜਾਂਦੇ ਹਨ।
-ਵੱਧਦੀ ਉਮਰ ਦੇ ਨਾਲ ਵੀ ਦੰਦ ਪੀਲੇ ਪੈ ਜਾਂਦੇ ਹਨ।

Trending news