Amritsar News: ਅੰਮ੍ਰਿਤਸਰ ਸਿਵਲ ਹਸਪਤਾਲ 'ਚ ਹੋਇਆ ਹਾਈ ਵੋਲਟੇਜ ਡਰਾਮਾ
Advertisement
Article Detail0/zeephh/zeephh2398515

Amritsar News: ਅੰਮ੍ਰਿਤਸਰ ਸਿਵਲ ਹਸਪਤਾਲ 'ਚ ਹੋਇਆ ਹਾਈ ਵੋਲਟੇਜ ਡਰਾਮਾ

Amritsar News:   ਸਿਵਲ ਹਸਪਤਾਲ ਵਿੱਚ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਜਿਥੇ ਲੜਕੀ ਦਾ ਮੈਡੀਕਲ ਕਰਵਾਉਣ ਪਹੁੰਚੀ ਪੁਲਿਸ ਪਾਰਟੀ ਨਾਲ ਲੜਕੀ ਦੇ ਪਰਿਵਾਰ ਵਾਲੇ ਬਹਿਸ ਕੀਤੀ।

Amritsar News: ਅੰਮ੍ਰਿਤਸਰ ਸਿਵਲ ਹਸਪਤਾਲ 'ਚ ਹੋਇਆ ਹਾਈ ਵੋਲਟੇਜ ਡਰਾਮਾ

Amritsar News (ਭਰਤ ਸ਼ਰਮਾ):  ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਜਿਥੇ 17 ਸਾਲਾ ਲੜਕੀ ਦਾ ਮੈਡੀਕਲ ਕਰਵਾਉਣ ਪਹੁੰਚੀ ਪੁਲਿਸ ਪਾਰਟੀ ਨਾਲ ਲੜਕੀ ਦੇ ਪਰਿਵਾਰ ਵਾਲੇ ਬਹਿਸ ਕੀਤੀ ਅਤੇ ਸਿਵਲ ਹਸਪਤਾਲ ਵਿਚ ਹਾਈ ਵੋਲਟੇਜ ਡਰਾਮੇ ਦੇ ਚੱਲਦੇ ਡਾਕਟਰਾਂ ਵੱਲੋਂ ਪਹਿਲਾ ਮਾਮਲਾ ਸ਼ਾਂਤ ਕਰਨ ਦੀ ਗੱਲ ਆਖੀ ਗਈ।

ਇਸ ਸਬੰਧੀ ਗੱਲਬਾਤ ਕਰਦਿਆਂ ਲੜਕੀ ਦੇ ਮਾਪਿਆਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਲੜਕੀ ਨਾਬਾਲਿਗ ਹੈ, ਜਿਸ ਦੀ ਉਮਰ 17 ਸਾਲ 4 ਮਹੀਨੇ ਹੈ। ਉਹ ਕਿਸੇ ਲੜਕੇ ਦੇ ਬਹਿਕਾਵੇ ਵਿੱਚ ਆ ਕੇ ਘਰੋਂ ਭੱਜ ਗਈ ਸੀ ਪਰ ਅਦਾਲਤ ਦੇ ਹੁਕਮਾਂ ਤੋਂ ਬਾਅਦ ਅੱਜ ਲੜਕੀ ਨੂੰ ਅਦਾਲਤ ਤੋਂ ਥਾਣੇ ਭੇਜਿਆ ਗਿਆ ਅਤੇ ਉਥੋਂ ਜਦੋਂ ਉਹ ਲੜਕੀ ਨੂੰ ਲੈ ਕੇ ਜਾਣ ਲੱਗੇ ਤਾਂ ਮੁੰਡੇ ਵਾਲਿਆਂ ਵੱਲੋਂ ਉਨ੍ਹਾਂ ਦੀ ਕੁੱਟਮਾਰ ਕਰਕੇ ਲੜਕੀ ਨੂੰ ਖੋਹ ਕੇ ਲੈ ਗਏ।

ਅੱਜ ਮੈਡੀਕਲ ਕਰਵਾਉਣ ਮੌਕੇ ਉਨ੍ਹਾਂ ਨੂੰ ਲੜਕੀ ਨੂੰ ਮਿਲਣ ਤੋਂ ਪੁਲਿਸ ਅਤੇ ਵਕੀਲ ਰੋਕ ਰਹੇ ਹਨ। ਇਸ ਮੌਕੇ ਉਨ੍ਹਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੀ ਬੱਚੀ ਵਾਪਸ ਦਿਵਾਈ ਜਾਵੇ। ਉਧਰ ਦੂਜੇ ਪਾਸੇ ਪੁਲਿਸ ਅਧਿਕਾਰੀ ਅਤੇ ਵਕੀਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਦਾਲਤ ਵੱਲੋਂ ਲੜਕੀ ਦੀ ਪ੍ਰੋਟੈਕਸ਼ਨ ਮਿਲੀ ਹੈ। ਉਹ ਉਸ ਦਾ ਮੈਡੀਕਲ ਕਰਵਾਉਣ ਆਏ ਹਨ ਜਿਥੇ ਕਿ ਜੋ ਵੀ ਲੋਕ ਹੰਗਾਮਾ ਕਰ ਰਹੇ ਹਨ ਉਨ੍ਹਾਂ ਉਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ : Maur Blast Case: ਮੌੜ ਮੰਡੀ ਬਲਾਸਟ ਮਾਮਲੇ ਵਿੱਚ ਹਾਈ ਕੋਰਟ ਨੇ ਤਲਵੰਡੀ ਸਾਬੋ ਦੀ ਟਰਾਇਲ ਕੋਰਟ ਨੂੰ ਦਿੱਤੇ ਆਦੇਸ਼

ਉਧਰ ਜੇਕਰ ਲੜਕੀ ਦੀ ਗੱਲ ਕਰੀਏ ਤਾਂ ਉਸਦਾ ਕਹਿਣਾ ਹੈ ਕਿ ਉਸਦੇ ਪਰਿਵਾਰਕ ਮੈਂਬਰ 16 ਸਾਲ ਦੀ ਉਮਰ ਵਿਚ ਉਸਦਾ ਜਬਰਨ ਵਿਆਹ ਕਰਨਾ ਚਾਹੁੰਦੇ ਸਨ ਪਰ ਹੁਣ ਉਸ ਨੇ ਆਪਣੀ ਮਰਜ਼ੀ ਨਾਲ ਨਿਕਾਹ ਕਰਵਾ ਲਿਆ ਹੈ। ਫਿਲਹਾਲ ਉਸਨੂੰ ਆਪਣੇ ਮਾਪਿਆਂ ਅਤੇ ਮਾਮਿਆ ਤੋਂ ਖਤਰਾ ਹੈ ਅਤੇ ਉਹ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਨਾਲ ਰਹਿਣਾ ਚਾਹੁੰਦੀ ਹੈ ਬਾਕੀ ਸਰਕਾਰੀ ਕਾਰਵਾਈ ਬਾਰੇ ਵਕੀਲ ਅੰਕਲ ਨੂੰ ਪਤਾ ਹੈ।

ਇਹ ਵੀ ਪੜ੍ਹੋ : Amritsar News: ਕਿਸਾਨੀ ਮੋਰਚੇ 'ਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਨੇ ਦਿੱਤੀਆਂ ਨੌਕਰੀਆਂ

Trending news