High Court News: ਪੰਜਾਬ ਦੀਆਂ ਜੇਲ੍ਹਾਂ ਵਿਚੋਂ ਨਸ਼ੇ ਦੇ ਧੰਦੇ ਅਤੇ ਫੋਨ ਕਾਲਾਂ ਨੂੰ ਲੈ ਕੇ ਸਖ਼ਤੀ ਅਪਣਾਉਂਦੇ ਹੋਏ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਫਾਜ਼ਿਲਕਾ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
Trending Photos
High Court News: ਜੇਲ੍ਹਾਂ ਵਿੱਚ ਨਸ਼ਿਆਂ ਦੇ ਧੰਦੇ ਅਤੇ ਫੋਨ ਕਾਲਾਂ ਦੀ ਜਾਂਚ ਵਿੱਚ ਲਾਪਰਵਾਹੀ ਲਈ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹੇ ਕਰਦੇ ਹੋਏ ਹਾਈ ਕੋਰਟ ਨੇ ਅੱਜ ਸਖ਼ਤ ਰੁਖ਼ ਅਪਣਾਇਆ। ਹਾਈ ਕੋਰਟ ਨੇ ਸਖ਼ਤੀ ਦਿਖਾਉਂਦੇ ਹੋਏ ਏਆਈਜੀ ਫਾਜ਼ਿਲਕਾ ਐਸਐਸਓਸੀ ਨੂੰ ਮੁਅੱਤਲ ਕਰ ਦਿੱਤਾ ਹੈ।
ਨਸ਼ੇ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਸਖ਼ਤ ਰੁਖ਼ ਨਜ਼ਰ ਆਇਆ। ਹਾਈ ਕੋਰਟ ਵਿੱਚ ਪੇਸ਼ ਹੋਏ ਐਸਐਸਓਸੀ ਦੇ ਹੈਡ ਆਰਐਨ ਢੋਂਕੇ ਫਿਰੋਜ਼ਪੁਰ ਜੇਲ੍ਹ ਅੰਦਰੋਂ ਕੀਤੀਆਂ ਗਈਆਂ 38000 ਤੋਂ ਜ਼ਿਆਦਾ ਫੋਨ ਕਾਲ ਉਤੇ ਅਦਾਲਤ ਨੇ ਸਵਾਲ ਖੜ੍ਹੇ ਕੀਤੇ ਅਤੇ ਪੁੱਛਿਆ ਅਜੇ ਤੱਕ ਇਸ ਮਾਮਲੇ ਵਿੱਚ ਕੋਈ ਜਾਂਚ ਕਿਉਂ ਨਹੀਂ ਕੀਤੀ ਗਈ ਅਤੇ ਅਜੇ ਤੱਕ ਕੋਈ ਐਕਸ਼ਨ ਕਿਉਂ ਨਹੀਂ ਲਿਆ ਗਿਆ।
ਇਹ ਵੀ ਪੜ੍ਹੋ : Imroz Passed Away: ਪੰਜਾਬ ਦੇ ਮਹਾਨ ਕਲਾਕਾਰ ਤੇ ਕਵੀ ਇਮਰੋਜ਼ ਦਾ ਦੇਹਾਂਤ, ਨਾਗਮਣੀ ਨਾਲ ਲੰਮਾ ਸਮਾਂ ਰਹੇ ਸਨ ਜੁੜੇ
ਜੇਕਰ ਕੰਮ ਨਹੀਂ ਕਰ ਸਕਦੇ ਤਾਂ ਕਾਂਸਟੇਬਲ ਤੋਂ ਲੈ ਕੇ ਡੀਜੀ ਤੱਕ ਘਰ ਚਲੇ ਜਾਣ। ਐਸਐਸਓਸੀ ਹੈੱਡ ਨੇ ਦੱਸਿਆ ਕਿ ਅਸੀਂ ਹਰ ਸ਼ੁੱਕਰਵਾਰ ਮੀਟਿੰਗ ਕਰਦੇ ਹਾਂ, ਜਿਸ ਵਿੱਚ ਅਲੱਗ-ਅਲੱਗ ਨਸ਼ਿਆਂ ਦੇ ਮਾਮਲਿਆਂ ਉਪਰ ਚਰਚਾ ਹੁੰਦੀ ਹੈ। ਅਦਾਲਤ ਨੇ ਕਿਹਾ ਕਿ ਜੇਕਰ ਹਰ ਸ਼ੁੱਕਰਵਾਰ ਨੂੰ ਤੁਹਾਡੀ ਨਸ਼ੇ ਉਪਰ ਚਰਚਾ ਹੁੰਦੀ ਹੈ ਤਾਂ ਅਜੇ ਤੱਕ ਕਾਰਵਾਈ ਹੁੰਦੀ ਦਿਖਾਈ ਕਿਉਂ ਨਹੀਂ ਦੇ ਰਹੀ ਹੈ। ਜੋ ਵੀ ਇਸ ਮਾਮਲੇ ਵਿੱਚ ਸ਼ਾਮਲ ਹੈ, ਅਜੇ ਤੱਕ ਕਿਸੇ ਉਤੇ ਕੋਈ ਕਾਰਵਾਈ ਕਿਉਂ ਨਹੀਂ ਹੋਈ। ਅਦਾਲਤ ਨੇ ਕਿਹਾ ਕਿ ਸ਼ਾਮ ਤੱਕ ਫ਼ੈਸਲਾ ਕਰ ਦਿੱਤਾ ਜਾਵੇਗਾ ਕਿ ਮਾਮਲੇ ਦੀ ਜਾਂਚ ਸੀਬੀਆਈ ਕੋਲੋਂ ਕਰਵਾਉਣੀ ਹੈ ਜਾਂ ਨਹੀਂ।
ਹਾਈ ਕੋਰਟ ਨੇ ਜ਼ੁਬਾਨੀ ਟਿੱਪਣੀ ਕਰਦਿਆਂ ਕਿਹਾ ਕਿ ਇਸ ਸੈੱਲ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਜੇਲ੍ਹ ਸਟਾਫ਼ ਅਤੇ ਤਸਕਰਾਂ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇਕਰ ਜਾਂਚ ਇਸ ਤਰ੍ਹਾਂ ਹੀ ਹੋਣੀ ਸੀ, ਹਰ ਜ਼ਿਲ੍ਹੇ ਵਿੱਚ ਇੱਕ ਥਾਣਾ ਹੈ, ਫਿਰ ਸੈੱਲ ਬਣਾਉਣ ਦੀ ਕੀ ਲੋੜ ਸੀ। ਅਜਿਹਾ ਲੱਗਦਾ ਹੈ ਕਿ ਜੇਲ੍ਹ ਅਧਿਕਾਰੀ ਤਸਕਰਾਂ ਨਾਲ ਮਿਲੀਭੁਗਤ ਕਰ ਰਹੇ ਹਨ। ਇਸ 'ਤੇ ਹਾਈ ਕੋਰਟ ਨੂੰ ਦੱਸਿਆ ਗਿਆ ਕਿ ਫਿਰੋਜ਼ਪੁਰ ਜੇਲ੍ਹ ਦੇ ਮੌਜੂਦਾ ਸੁਪਰਡੈਂਟ ਸਤਨਾਮ ਸਿੰਘ, ਪਹਿਲਾਂ ਜੇਲ੍ਹ ਸੁਪਰਡੈਂਟ ਰਹੇ ਅਰਵਿੰਦਰਪਾਲ ਸਿੰਘ ਭੱਟੀ, ਗੁਰਨਾਮ ਲਾਲ ਅਤੇ ਮੌਜੂਦਾ ਜੇਲ੍ਹ ਦੇ ਪ੍ਰਿੰਸੀਪਲ ਪਰਵਿੰਦਰ ਸਿੰਘ ਖ਼ਿਲਾਫ਼ ਵਿਭਾਗੀ ਜਾਂਚ ਦੀ ਸਿਫ਼ਾਰਸ਼ ਕੀਤੀ ਗਈ ਹੈ।
ਇਹ ਵੀ ਪੜ੍ਹੋ : Ludhiana News: ਲੁਧਿਆਣਾ 'ਚ ਲੜਕੀ ਨੂੰ ਆਟੋ 'ਚ ਅਗ਼ਵਾ ਕਰਕੇ ਕੀਤਾ ਸਮੂਹਿਕ ਜਬਰ ਜਨਾਹ, ਮੁਲਜ਼ਮ ਗ੍ਰਿਫ਼ਤਾਰ