ਭਾਰਤ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਜਾਰੀ, ਪੰਜਾਬ ਦੇ ਮੁਕਾਬਲੇ ਕਈ ਸੂਬੇ ਵੱਧ ਪ੍ਰਦੂਸ਼ਿਤ
Advertisement
Article Detail0/zeephh/zeephh1431044

ਭਾਰਤ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਜਾਰੀ, ਪੰਜਾਬ ਦੇ ਮੁਕਾਬਲੇ ਕਈ ਸੂਬੇ ਵੱਧ ਪ੍ਰਦੂਸ਼ਿਤ

ਜਿੱਥੇ ਪੰਜਾਬ ਪਰਾਲੀ ਸਾੜਨ ਕਰਕੇ ਪੰਜਾਬ 'ਤੇ ਕਈ ਸਵਾਲ ਚੁੱਕੇ ਜਾ ਰਹੇ ਹਨ, ਉੱਥੇ ਇੱਕ ਰਿਪੋਰਟ ਮੁਤਾਬਕ ਪੰਜਾਬ ਦੇ ਮੁਕਾਬਲੇ ਕਈ ਸੂਬਿਆਂ ਵਿੱਚ ਵੱਧ ਪ੍ਰਦੂਸ਼ਣ ਹੈ।   

 

ਭਾਰਤ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਜਾਰੀ, ਪੰਜਾਬ ਦੇ ਮੁਕਾਬਲੇ ਕਈ ਸੂਬੇ ਵੱਧ ਪ੍ਰਦੂਸ਼ਿਤ

Air Pollution news: ਦਿੱਲੀ-NCR 'ਚ ਪ੍ਰਦੂਸ਼ਣ ਵੱਧ ਰਿਹਾ ਹੈ ਤੇ ਕੇਂਦਰ ਸਰਕਾਰ ਇਸ ਦਾ ਇਲਜ਼ਾਮ ਪੰਜਾਬ ਸਰਕਾਰ 'ਤੇ ਲਗਾ ਰਹੀ ਹੈ। ਹਾਲਾਂਕਿ ਸਾਹਮਣੇ ਆਈ ਇੱਕ ਰਿਪੋਰਟ ਮੁਤਾਬਕ ਪੰਜਾਬ ਦੇ ਮੁਕਾਬਲੇ ਕਈ ਹੋਰ ਸੂਬੇ ਵੱਧ ਪ੍ਰਦੂਸ਼ਿਤ ਹਨ।  ਦਿੱਲੀ-ਐਨਸੀਆਰ, ਹਰਿਆਣਾ, ਬਿਹਾਰ ਤੇ ਮੱਧ-ਪ੍ਰਦੇਸ਼ ਦੇ ਕਈ ਸ਼ਹਿਰ ਪੰਜਾਬ ਦੇ ਸ਼ਹਿਰਾਂ ਦੇ ਮੁਕਾਬਲੇ ਵੱਧ ਪ੍ਰਦੂਸ਼ਿਤ ਹਨ।  

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਸੋਮਵਾਰ ਨੂੰ 163 ਭਾਰਤੀ ਸ਼ਹਿਰਾਂ ਵਿੱਚੋਂ ਬਿਹਾਰ ਦੇ ਕਟਿਹਾਰ ਵਿੱਚ ਸਭ ਤੋਂ ਵੱਧ 360 AQI ਸੀ ਜਦਕਿ ਦਿੱਲੀ ਦਾ ਏਕਿਊਆਈ 354 ਸੀ. ਨਾਲ ਹੀ ਨੋਇਡਾ ਦਾ AQI 328 ਅਤੇ ਗਾਜ਼ੀਆਬਾਦ ਦਾ 304 ਰਿਹਾ। ਬਿਹਾਰ ਦੇ ਬੇਗੂਸਰਾਏ ਤੇ ਹਰਿਆਣਾ ਦੇ ਬੱਲਬਗੜ੍ਹ, ਫਰੀਦਾਬਾਦ, ਕੈਥਲ ਅਤੇ ਗੁਰੂਗ੍ਰਾਮ ਸੋਮਵਾਰ ਨੂੰ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਸ਼ਾਮਲ ਸਨ।

ਪੰਜਾਬ ਦੇ ਵੀ ਕਈ ਸ਼ਹਿਰ ਇਸ ਸੂਚੀ 'ਚ ਸ਼ਾਮਲ ਹਨ ਪਰ ਉਨ੍ਹਾਂ ਦਾ ਪ੍ਰਦੂਸ਼ਣ ਬਾਕੀ ਸੂਬਿਆਂ ਦੇ ਸ਼ਹਿਰਾਂ ਦੇ ਮੁਕਾਬਲੇ ਘੱਟ ਪ੍ਰਦੂਸ਼ਿਤ ਹੈ। ਸੋਮਵਾਰ ਨੂੰ ਪੰਜਾਬ 'ਚ ਅੰਮ੍ਰਿਤਸਰ ਦਾ AQI ਮਹਿਜ਼ 73 ਰਿਹਾ ਬਠਿੰਡਾ 'ਚ 244, ਚੰਡੀਗੜ੍ਹ 'ਚ 202, ਜਲੰਧਰ 'ਚ 148, ਖੰਨਾ 'ਚ 174, ਲੁਧਿਆਣਾ 'ਚ 214, ਮੰਡੀ ਗੋਬਿੰਦਗੜ੍ਹ 'ਚ 118, ਪਟਿਆਲਾ 'ਚ 158, ਅਤੇ ਰੂਪਨਗਰ 'ਚ 151 ਰਿਹਾ।  

ਦੇਖਿਆ ਜਾਵੇ ਤਾਂ ਪੰਜਾਬ 'ਚ ਬਠਿੰਡਾ ਸ਼ਹਿਰ ਸਭ ਤੋਂ ਵੱਧ ਪ੍ਰਦੂਸ਼ਿਤ ਰਿਹਾ। ਨਵੰਬਰ ਦੇ ਮਹੀਨੇ 'ਚ ਹਰ ਸਾਲ ਪ੍ਰਦੂਸ਼ਣ ਦੀਆਂ ਖ਼ਬਰਾਂ ਸਾਹਮਣੇ ਆਉਂਦੀ ਹਨ ਤੇ ਹਰ ਵਾਰ ਪੰਜਾਬ 'ਤੇ ਪਰਾਲੀ ਸਾੜਨ ਕਰਕੇ ਸਵਾਲ ਚੁੱਕੇ ਜਾਂਦੇ ਹਨ। ਇਸ ਸਾਲ ਦਿੱਲੀ ਤੇ ਪੰਜਾਬ ਦੋਵੇਂ ਸੂਬਿਆਂ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਇਸ ਦੌਰਾਨ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ 'ਤੇ ਫ਼ਿਰ ਸਵਾਲ ਚੁੱਕੇ ਗਏ।  

ਸਵਾਲਾਂ 'ਚ ਘਿਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਇੱਕ ਸਾਂਝੀ ਪ੍ਰੈਸ ਵਾਰਤਾ ਕੀਤੀ ਗਈ ਤੇ ਲੋਕਾਂ ਨੂੰ ਇਹ ਆਸ਼ਵਾਸਨ ਦਿੱਤਾ ਗਿਆ ਕਿ ਆਉਣ ਵਾਲੇ ਅਗਲੇ ਸਾਲ ਤੱਕ ਪਰਾਲੀ ਸਾੜਨ ਦੇ ਮੁੱਦੇ ਨੂੰ ਲੈ ਕੇ ਇੱਕ ਠੋਸ ਹੱਲ ਕੱਢਿਆ ਜਾਵੇਗਾ। ਅਰਵਿੰਦ ਕੇਜਰੀਵਾਲ ਨੇ ਇਹ ਵੀ ਕਿਹਾ ਕਿ ਪੰਜਾਬ 'ਚ ਉਨ੍ਹਾਂ ਦੀ ਸਰਕਾਰ ਨੂੰ ਆਏ ਹਲੇ ਸਿਰਫ਼ 6 ਮਹੀਨੇ ਹੋਏ ਹਨ ਤੇ ਸਮੇਂ ਦੀ ਘਾਟ ਕਰਕੇ ਹੁਣ ਤੱਕ ਇਸ ਮੁੱਦੇ 'ਤੇ ਕੰਮ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਗਲੇ ਸਾਲ ਤੱਕ ਇਸ ਮੁੱਦੇ ਦਾ ਇੱਕ ਠੋਸ ਹੱਲ ਕੱਢ ਲਿਆ ਜਾਵੇਗਾ।

(For more news on Air Pollution, stay tuned to Zee News PHH)

Trending news