ਸਿਹਤ ਮੰਤਰੀ ਦਾ ਹਸਪਤਾਲ 'ਚ ਅਚਨਚੇਤ ਦੌਰਾ, ਸਟਾਫ਼ ਨੂੰ ਪਈਆਂ ਭਾਜੜਾਂ
Advertisement
Article Detail0/zeephh/zeephh1254239

ਸਿਹਤ ਮੰਤਰੀ ਦਾ ਹਸਪਤਾਲ 'ਚ ਅਚਨਚੇਤ ਦੌਰਾ, ਸਟਾਫ਼ ਨੂੰ ਪਈਆਂ ਭਾਜੜਾਂ

ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇ ਜਲੰਧਰ ਦੌਰੇ ਦੀ ਸੂਚਨਾ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਵਿੱਚ ਤਾਇਨਾਤ ਡਾਕਟਰਾਂ ਅਤੇ ਕਰਮਚਾਰੀਆਂ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ ਹੈ। ਉਸ ਤੋਂ ਬਾਅਦ ਸਾਰੇ ਅਲਰਟ ਹੋ ਗਏ ਹਨ। ਸਟਾਫ 'ਚ ਹਫੜਾ-ਦਫੜੀ ਦਾ ਮਾਹੌਲ ਹੈ ਅਤੇ ਹਰ ਕੋਈ ਸਫਾਈ ਵੱਲ ਧਿਆਨ ਦੇ ਰਿਹਾ ਹੈ। 

ਸਿਹਤ ਮੰਤਰੀ ਦਾ ਹਸਪਤਾਲ 'ਚ ਅਚਨਚੇਤ ਦੌਰਾ, ਸਟਾਫ਼ ਨੂੰ ਪਈਆਂ ਭਾਜੜਾਂ

ਚੰਡੀਗੜ: ਸੂਬੇ ਦੀ 'ਆਪ' ਸਰਕਾਰ 'ਚ ਨਵੇਂ ਬਣੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅਹੁਦਾ ਸੰਭਾਲਣ ਤੋਂ ਬਾਅਦ ਸਰਕਾਰੀ ਹਸਪਤਾਲਾਂ ਦਾ ਦੌਰਾ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸੇ ਕੜੀ ਵਿਚ ਸਿਹਤ ਮੰਤਰੀ ਦੁਪਹਿਰ ਨੂੰ ਸਿਵਲ ਹਸਪਤਾਲ ਜਲੰਧਰ ਦਾ ਦੌਰਾ ਕਰਨ  ਪਹੁੰਚੇ।

 

ਮੰਤਰੀ ਨੇ ਚੰਡੀਗੜ ਵਿਚ ਸਿਵਲ ਸਰਜਨਾਂ ਨਾਲ ਮੀਟਿੰਗ ਕੀਤੀ

ਦੱਸ ਦੇਈਏ ਕਿ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇ ਜਲੰਧਰ ਦੌਰੇ ਦੀ ਸੂਚਨਾ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਵਿੱਚ ਤਾਇਨਾਤ ਡਾਕਟਰਾਂ ਅਤੇ ਕਰਮਚਾਰੀਆਂ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ ਹੈ। ਉਸ ਤੋਂ ਬਾਅਦ ਸਾਰੇ ਅਲਰਟ ਹੋ ਗਏ ਹਨ। ਸਟਾਫ 'ਚ ਹਫੜਾ-ਦਫੜੀ ਦਾ ਮਾਹੌਲ ਹੈ ਅਤੇ ਹਰ ਕੋਈ ਸਫਾਈ ਵੱਲ ਧਿਆਨ ਦੇ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਿਹਤ ਮੰਤਰੀ ਨੇ ਚੰਡੀਗੜ ਵਿਖੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਸਿਵਲ ਸਰਜਨਾਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ। ਕਰੀਬ ਤਿੰਨ ਘੰਟੇ ਚੱਲੀ ਇਸ ਮੀਟਿੰਗ ਵਿਚ ਉਨ੍ਹਾਂ ਸੂਬੇ ਵਿੱਚ ਭ੍ਰਿਸ਼ਟਾਚਾਰ ਮੁਕਤ ਕੰਮਕਾਜ ਦੇ ਨਾਲ ਬਿਹਤਰ ਸਿਹਤ ਪ੍ਰਦਾਨ ਕਰਨ ਦੀ ਗੱਲ ਕਹੀ। ਇਸ ਦੇ ਨਾਲ ਹੀ ਮੰਤਰੀ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ਦਾ ਦੌਰਾ ਕਰਕੇ ਜ਼ਮੀਨੀ ਹਕੀਕਤ ਜਾਣਨਗੇ। ਉਨ੍ਹਾਂ ਮੰਗਲਵਾਰ ਨੂੰ ਸਿਵਲ ਹਸਪਤਾਲ ਜਲੰਧਰ ਦਾ ਦੌਰਾ ਕਰਨ ਦੀ ਗੱਲ ਕਹੀ ਸੀ।

 

ਜੌੜਾਮਾਜਰਾ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ 'ਆਪ' ਤੋਂ ਕੀਤੀ

ਵਰਨਣਯੋਗ ਹੈ ਕਿ ਭਗਵੰਤ ਮਾਨ ਸਰਕਾਰ ਵਿੱਚ ਚੇਤਨ ਸਿੰਘ ਜਾੜਮਾਜਰਾ ਨੂੰ ਮੰਤਰੀ ਬਣਾਇਆ ਗਿਆ ਹੈ। ਜੌੜਾਮਾਜਰਾ ਨੇ ਆਪਣੀ ਸਿਆਸੀ ਪਾਰੀ ਆਮ ਆਦਮੀ ਪਾਰਟੀ ਨਾਲ ਸ਼ੁਰੂ ਕੀਤੀ ਸੀ। ਜੌੜਾਮਾਜਰਾ ਨੇ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਉਮੀਦਵਾਰ ਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੂੰ ਹਰਾਇਆ ਸੀ।

 

 

Trending news