Harbhajan Singh news: ਹਰਭਜਨ ਸਿੰਘ ਨੇ ਨਾ ਸਿਰਫ ਕਰੇਟਾਂ ਨੂੰ ਦਰਿਆ ਵਿੱਚ ਠੇਲਣ ਦੌਰਾਨ ਨੌਜਵਾਨਾਂ ਨੂੰ ਹੱਲਾਸ਼ੇਰੀ ਦਿੱਤੀ ਬਲਕਿ ਮਿੱਟੀ ਦੇ ਬੋਰੇ ਵੀ ਚੁਕਵਾਏ।
Trending Photos
Harbhajan Singh joins rescue operation in Punjab Floods 2023: ਪੰਜਾਬ ਵਿੱਚ ਜਿੱਥੇ ਕਿ ਇਲਾਕਿਆਂ ਵਿੱਚ ਅਜੇ ਵੀ ਹੜ੍ਹ ਦਾ ਕਹਿਰ ਬਰਕਰਾਰ ਹੈ ਉੱਥੇ ਸੂਬੇ ਦੇ ਨੌਜਵਾਨ, ਬੁਜੁਰਗ, ਵਿਧਾਇਕ ਤੇ ਕਈ ਕਲਾਕਾਰ ਵੀ ਜ਼ਮੀਨ 'ਤੇ ਉਤਰ ਕੇ ਮਨੁੱਖਤਾ ਦੀ ਸੇਵਾ ਲਈ ਅੱਗੇ ਆਏ ਹਨ। ਇਸ ਦੌਰਾਨ ਸਾਬਕਾ ਭਾਰਤੀ ਕ੍ਰਿਕਟਰ ਤੇ MP ਹਰਭਜਨ ਸਿੰਘ ਉਰਫ ਭੱਜੀ ਨੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦਾ ਦੌਰਾ ਕੀਤਾ।
ਇਸ ਦੌਰਾਨ ਹਰਭਜਨ ਸਿੰਘ ਨੇ ਨਾ ਸਿਰਫ ਕਰੇਟਾਂ ਨੂੰ ਦਰਿਆ ਵਿੱਚ ਠੇਲਣ ਦੌਰਾਨ ਨੌਜਵਾਨਾਂ ਨੂੰ ਹੱਲਾਸ਼ੇਰੀ ਦਿੱਤੀ ਬਲਕਿ ਮਿੱਟੀ ਦੇ ਬੋਰੇ ਵੀ ਚੁਕਵਾਏ। ਰਾਜਸਭਾ MP ਸੰਤ ਬਲਬੀਰ ਸਿੰਘ ਸੀਚੇਵਾਲ ਨੇ ਉਨ੍ਹਾਂ ਦੀਆਂ ਤਸਵੀਰਾਂ ਆਪਣੇ ਅਧਿਕਾਰਿਕ ਟਵਿੱਟਰ ਅਕਾਊਂਟ 'ਤੇ ਸਾਂਝਾ ਕੀਤੀਆਂ।
ਰਾਜਸਭਾ MP ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਟਵੀਟ ਰਾਹੀਂ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਗਿਆ, "ਫਿਰਕੀ ਗੇਂਦਬਾਜ਼ ਤੇ MP ਹਰਭਜਨ ਸਿੰਘ ਭੱਜੀ ਨੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦਾ ਦੌਰਾ ਕੀਤਾ। ਇਸ ਸੇਵਾ ਵਿੱਚ ਹਿੱਸਾ ਲੈਂਦਿਆਂ ਉਹਨਾਂ ਜਿੱਥੇ ਮਿੱਟੀ ਦੇ ਬੋਰੇ ਨੌਜਵਾਨਾਂ ਨੂੰ ਚੁਕਵਾਏ ਉੱਥੇ ਕਰੇਟਾਂ ਨੂੰ ਦਰਿਆ ਵਿੱਚ ਠੇਲਣ ਸਮੇਂ ਭੱਜੀ ਨੇ ਵੀ ਉਹਨਾਂ ਨਾਲ ਮਿਲਕੇ ਸੇਵਾਦਾਰਾਂ ਨੂੰ ਹੱਲਾਸ਼ੇਰੀ ਦਿੱਤੀ।"
ਦੱਸ ਦਈਏ ਕਿ ਹਰਭਜਨ ਸਿੰਘ ਅਕਸਰ ਸੋਸ਼ਲ ਮੀਡਿਆ 'ਤੇ ਟ੍ਰੋਲ ਹੁੰਦੇ ਰਹਿੰਦੇ ਹਨ ਤੇ ਇੱਕ ਵਾਰ ਮੁੜ ਭੱਜੀ ਸੋਸ਼ਲ ਮੀਡਿਆ 'ਤੇ ਛਾਏ ਹੋਏ ਹਨ ਪਰ ਇਸ ਵਾਰ ਇੱਕ ਚੰਗੇ ਕੰਮ ਲਈ ਸੋਸ਼ਲ ਮੀਡਿਆ 'ਤੇ ਸੁਰਖੀਆਂ ਬਟੋਰ ਰਹੇ ਹਨ।
ਜਦੋਂ ਵੀ ਕੁਦਰਤ ਦੀ ਮਾਰ ਪੈਂਦੀ ਹੈ ਤਾਂ ਮਨੁੱਖਤਾ ਦੀ ਅਜਿਹੀ ਤਸਵੀਰ ਹਰ ਕਿਸੇ ਦੇ ਦਿਲਾਂ ਨੂੰ ਛੁਹ ਜਾਂਦੀਆਂ ਹਨ। ਇਸ ਵਾਰ ਵੀ ਹੜ੍ਹ ਦੀ ਮੁਸੀਬਤ ਦੇ ਵਿਚਾਲੇ ਕਈ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਵਿੱਚ ਮਨੁੱਖਤਾ 'ਤੇ ਭਾਈਚਾਰਕ ਸਾਂਝ ਦਾ ਸੁਨੇਹਾ ਨਾ ਸਿਰਫ ਸਮੁੱਚੇ ਪੰਜਾਬ ਨੂੰ ਸਗੋਂ ਪੂਰੀ ਦੁਨੀਆਂ ਨੂੰ ਗਿਆ ਹੈ।
ਇਹ ਵੀ ਪੜ੍ਹੋ: Punjab Floods 2023: ਇਨਸਾਨੀਅਤ ਅੱਗੇ ਹੌਲੀ ਹੋਇਆ ਹੜ੍ਹ ਦਾ ਬਹਾਅ, ਪੰਜਾਬ ਦੀ ਮਦਦ ਲਈ ਅੱਗੇ ਆਇਆ ਮੁਸਲਿਮ ਭਾਈਚਾਰਾ
ਇਹ ਵੀ ਪੜ੍ਹੋ: Chandigarh News: ਪੀਜੀਆਈ ਦੇ ਡਾਕਟਰ ਨੇ ਸੀਨੀਅਰ ਤੋਂ ਪ੍ਰੇਸ਼ਾਨ ਹੋ ਕੇ ਕੀਤੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼
(For more news apart from Harbhajan Singh joins rescue operation in Punjab Floods 2023, stay tuned to Zee PHH)