Happy Maha Shivratri 2024: CM ਭਗਵੰਤ ਮਾਨ ਨੇ ਆਪਣੀ ਪਤਨੀ ਸਮੇਤ ਮੋਹਾਲੀ ਦੇ ਸ਼ਿਵ ਮੰਦਰ ਮੱਥਾ ਟੇਕਿਆ
Advertisement
Article Detail0/zeephh/zeephh2146136

Happy Maha Shivratri 2024: CM ਭਗਵੰਤ ਮਾਨ ਨੇ ਆਪਣੀ ਪਤਨੀ ਸਮੇਤ ਮੋਹਾਲੀ ਦੇ ਸ਼ਿਵ ਮੰਦਰ ਮੱਥਾ ਟੇਕਿਆ

Happy Maha Shivratri 2024: ਅੱਜ ਦੇ ਦਿਨ ਜੋ ਵੀ ਭਗਤ ਸੱਚੇ ਮਣ ਦੇ ਨਾਲ ਕੁਝ ਵੀ ਮੰਗੇਗਾ ਸ਼ਿਵਜੀ ਭਗਵਾਨ ਤੋਂ ਉਸ ਦੀ ਹਰ ਇੱਕ ਮਨੋਕਾਮਨਾ ਪੂਰੀ ਹੋਵੇਗੀ।

 

Happy Maha Shivratri 2024: CM ਭਗਵੰਤ ਮਾਨ ਨੇ ਆਪਣੀ ਪਤਨੀ ਸਮੇਤ ਮੋਹਾਲੀ ਦੇ ਸ਼ਿਵ ਮੰਦਰ ਮੱਥਾ ਟੇਕਿਆ

Happy Maha Shivratri 2024: ਅੱਜ ਪੂਰੇ ਵਿਸ਼ਵ ਭਰ ਦੇ ਵਿੱਚ ਸ਼ਿਵਰਾਤਰੀ ਦਾ ਪਾਵਨ ਤਿਉਹਾਰ ਮਨਾਇਆ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਸਮੇਤ ਮੋਹਾਲੀ ਦੇ ਸ਼ਿਵ ਮੰਦਿਰ ਵਿੱਚ ਮੱਥਾ ਟੇਕਿਆ। ਮੁੱਖ ਮੰਤਰੀ ਨੇ ਪੰਜਾਬ ਅਤੇ ਪੰਜਾਬੀਆਂ ਦੀ ਤਰੱਕੀ ਤੇ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ। ਇਸ ਮੌਕੇ ਮੁੱਖ ਮੰਤਰੀ ਨੇ ਪੰਜਾਬ ਵਾਸੀਆਂ ਨੂੰ ਮਹਾਸ਼ਿਵਰਾਤਰੀ ਦੇ ਤਿਉਹਾਰ ਦੀਆਂ ਸਭ ਨੂੰ ਬਹੁਤ-ਬਹੁਤ ਵਧਾਈਆਂ ਦਿੱਤੀ।

CM ਭਗਵੰਤ ਮਾਨ ਦਾ ਟਵੀਟ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਲਿਖਿਆ ਹੈ ਕਿ ਮਹਾਸ਼ਿਵਰਾਤਰੀ ਦੇ ਤਿਉਹਾਰ ਦੀਆਂ ਆਪ ਸਭ ਨੂੰ ਬਹੁਤ-ਬਹੁਤ ਵਧਾਈਆਂ... ਭਗਵਾਨ ਸ਼ਿਵ ਜੀ ਆਪ ਸਭ ਦੀਆਂ ਮਨੋਕਾਮਨਾਵਾਂ ਨੂੰ ਪੂਰਾ ਕਰਨ ਅਤੇ ਪਰਿਵਾਰਾਂ ਨੂੰ ਖੁਸ਼ੀਆਂ ਬਖਸ਼ਣ...

ਇਹ ਵੀ ਪੜ੍ਹੋ: Maha Shivratri 2024: ਵਿਸ਼ਵ ਨੂੰ ਜੋੜਨ ਦਾ ਤਿਉਹਾਰ ਮਹਾਸ਼ਿਵਰਾਤਰੀ,  ਸ਼ਿਵ ਮੰਦਿਰ 'ਚ ਭਗਤਾਂ ਵਿੱਚ ਭਾਰੀ ਉਤਸ਼ਾਹ 

ਸੁਖਬੀਰ ਸਿੰਘ ਬਾਦਲ ਦਾ ਟਵੀਟ
ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰ ਦੇਸ਼ ਵਾਸੀਆਂ ਨੂੰ ਸ਼ਿਵਰਾਤਰੀ ਦੀਆਂ ਮੁਬਾਰਕਾਂ ਦਿੱਤੀਆਂ ਹਨ ਅਤੇ ਲਿਖਿਆ ਹੈ ਕਿ ਆਪ ਸਭ ਨੂੰ ਮਹਾਂ ਸ਼ਿਵਰਾਤਰੀ ਦੀਆਂ ਬਹੁਤ ਬਹੁਤ ਮੁਬਾਰਕਾਂ! ਭਗਵਾਨ ਸ਼ਿਵ ਤੁਹਾਡੇ ਅਤੇ ਤੁਹਾਡੇ ਪਰਿਵਾਰ ‘ਤੇ ਆਪਣੀ ਮੇਹਰ ਬਣਾਈ ਰੱਖਣ ।

ਮਹਾਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ (Happy Maha Shivratri 2024) 8 ਮਾਰਚ 2024 ਨੂੰ ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ ਹੈ। ਇਸ ਦਿਨ ਸ਼ਿਵ ਮੰਦਰਾਂ ‘ਚ ਸ਼ਰਧਾਲੂਆਂ ਦੀ ਭਾਰੀ ਭੀੜ ਦੇਖਣ ਨੂੰ ਮਿਲੇਗੀ। ਮਹਾਸ਼ਿਵਰਾਤਰੀ ਦੇ ਦਿਨ ਪੂਜਾ ਦੌਰਾਨ ਪਹਿਨੇ ਜਾਣ ਵਾਲੇ ਕੱਪੜਿਆਂ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ।

ਵੱਖ-ਵੱਖ ਮੰਦਰਾਂ ਵਿੱਚ ਸ਼ੁੱਕਰਵਾਰ ਨੂੰ ਮਹਾਸ਼ਿਵਰਾਤਰੀ ਦਾ ਤਿਉਹਾਰ ਸ਼ਰਧਾ-ਭਾਵ ਤੇ ਧੂਮ ਧਾਮ ਨਾਲ ਮਨਾਇਆ ਗਿਆ। ਤੜਕਸਾਰ ਹੀ ਮੰਦਰਾਂ ਵਿੱਚ ਸ਼ਰਧਾਲੂਆਂ ਵੱਲੋਂ ਪਹੁੰਚ ਕੇ ਸ਼ਿਵਲਿੰਗ ਦੀ ਪੂਜਾ ਅਰਚਨਾ ਸ਼ੁਰੂ ਕਰ ਦਿੱਤੀ ਗਈ। ਮੰਦਰਾਂ ਵਿੱਚ ਭਗਵਾਨ ਸ਼ਿਵ ਸ਼ੰਕਰ ਜੀ ਦੇ ਜੈਕਾਰੇ ਗੂੰਜਦੇ ਰਹੇ। ਸਵੇਰ ਨਾਲ ਹੀ ਸ਼ਰਧਾਲੂਆਂ ਦੀ ਭੀੜ ਮੰਦਰਾਂ ਵਿੱਚ ਆਉਂਦੀ-ਜਾਂਦੀ ਨਜ਼ਰ ਆ ਰਹੀ ਸੀ। ਸ਼ਰਧਾਲੂ ਕਤਾਰਾਂ ਵਿੱਚ ਲੱਗ ਕੇ ਸ਼ਿਵ ਪੂਜਾ ਕਰਨ ਦਾ ਇੰਤਜਾਰ ਕਰਦੇ ਦਿਖਾਈ ਦਿੱਤੇ। ਸ਼ਰਧਾਲੂਆਂ ਨੇ ਦੂਧ, ਦਹੀ, ਘੀ, ਸ਼ੱਕਰ, ਸ਼ਹਿਦ, ਵੇਲਪੱਤਰ ਨਾਲ ਸ਼ਿਵਲਿੰਗ ਦਾ ਅਭਿਸ਼ੇਕ ਕੀਤਾ। ਜਿਆਦਾਤਰ ਸ਼ਰਧਾਲੂਆਂ ਨੇ ਮਹਾਸ਼ਿਵਰਾਤਰੀ ਦੇ ਵਰਤ ਵੀ ਰੱਖੇ।

ਇਹ ਵੀ ਪੜ੍ਹੋ: .Mahashivratri 2024: ਅੱਜ ਹੈ ਮਹਾਸ਼ਿਵਰਾਤਰੀ,  ਇਨ੍ਹਾਂ ਗੱਲਾਂ ਦਾ ਰੱਖੋਗੇ ਧਿਆਨ ਤਾਂ ਹਰ ਇੱਛਾ ਪੂਰੀ ਹੋਵੇਗੀ
 

 

Trending news