Happy Lohri 2024: ਨਵਜੰਮੀਆਂ ਬੱਚੀਆਂ ਦੀ ਮਨਾਈ ਗਈ ਲੋਹੜੀ, ਸਿਹਤ ਮੰਤਰੀ ਨੇ ਲੋਕਾਂ ਨੂੰ ਕੀਤੀ ਇਹ ਅਪੀਲ
Advertisement
Article Detail0/zeephh/zeephh2058006

Happy Lohri 2024: ਨਵਜੰਮੀਆਂ ਬੱਚੀਆਂ ਦੀ ਮਨਾਈ ਗਈ ਲੋਹੜੀ, ਸਿਹਤ ਮੰਤਰੀ ਨੇ ਲੋਕਾਂ ਨੂੰ ਕੀਤੀ ਇਹ ਅਪੀਲ

Happy Lohri 2024 Punjab: ਪੰਜਾਬ ਤਿਉਹਾਰਾਂ ਦਾ ਦੇਸ਼ ਹੈ,ਇਥੇ ਹਰ ਰੁੱਤ-ਮੌਸਮ ਨਾਲ ਸਬੰਧਤ ਤਿਓਹਾਰ ਸਾਲ ਵਿਚ ਆਉਂਦੇ ਰਹਿੰਦੇ ਹਨ

 

Happy Lohri 2024: ਨਵਜੰਮੀਆਂ ਬੱਚੀਆਂ ਦੀ ਮਨਾਈ ਗਈ ਲੋਹੜੀ, ਸਿਹਤ ਮੰਤਰੀ ਨੇ ਲੋਕਾਂ ਨੂੰ ਕੀਤੀ ਇਹ ਅਪੀਲ

Happy Lohri 2024 Punjab: ਘਰ ਵਿੱਚ ਨਵੀਂ ਵਹੁਟੀ ਜਾਂ ਬੱਚੇ ਦੀ ਪਹਿਲੀ ਲੋਹੜੀ ਦਾ ਬਹੁਤ ਮਹੱਤਵ ਹੈ। ਇਸ ਦਿਨ ਵਿਆਹੀਆਂ ਭੈਣਾਂ ਅਤੇ ਧੀਆਂ ਨੂੰ ਘਰ ਬੁਲਾਇਆ ਜਾਂਦਾ ਹੈ। ਇਹ ਤਿਉਹਾਰ ਭੈਣਾਂ ਅਤੇ ਧੀਆਂ ਦੀ ਰੱਖਿਆ ਅਤੇ ਸਨਮਾਨ ਲਈ ਮਨਾਇਆ ਜਾਂਦਾ ਹੈ। ਸਮੇਂ ਦੇ ਨਾਲ ਦੇਖਣ ਵਾਲੀ ਸਭ ਤੋਂ ਖੂਬਸੂਰਤ ਗੱਲ ਇਹ ਹੈ ਕਿ ਹੁਣ ਪਰਿਵਾਰ ਆਪਣੀ ਪਹਿਲੀ ਬੱਚੀ ਦੇ ਜਨਮ 'ਤੇ ਵੀ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਉਂਦੇ ਹਨ। ਇਸੇ ਲੜੀ ਤਹਿਤ ਖੰਨਾ ਦੇ ਸਿਵਲ ਹਸਪਤਾਲ ਵਿੱਚ ਨਵਜੰਮੀਆਂ ਬੱਚੀਆਂ ਦੀ ਲੋਹੜੀ ਮਨਾਈ ਗਈ।

ਇਸ ਮੌਕੇ ਐਸ.ਐਮ.ਓ ਡਾ: ਮਨਿੰਦਰ ਭਸੀਨ ਨੇ ਨਵਜੰਮੀਆਂ ਬੱਚੀਆਂ ਨੂੰ ਤੋਹਫੇ ਅਤੇ ਸ਼ੁੱਭ ਕਾਮਨਾਵਾਂ ਦੇ ਕੇ ਸਨਮਾਨਿਤ ਕੀਤਾ | ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਲੜਕੀਆਂ ਦੀ ਲੋਹੜੀ ਮਨਾ ਕੇ ਲਿੰਗ ਅਸਮਾਨਤਾ ਨੂੰ ਖਤਮ ਕੀਤਾ ਜਾਵੇ। ਉਨ੍ਹਾਂ ਧੀਆਂ ਦੀ ਹਰ ਹਾਲਤ ਵਿੱਚ ਮਾਪਿਆਂ ਦਾ ਹਿੱਸਾ ਬਣਨ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਲੜਕੀਆਂ ਦੀ ਲੋਹੜੀ ਮਨਾਉਣਾ ਲਿੰਗ ਸਮਾਨਤਾ ਨੂੰ ਉਤਸ਼ਾਹਿਤ ਕਰਨ ਦਾ ਸਭ ਤੋਂ ਉੱਤਮ ਉਪਰਾਲਾ ਹੈ। ਉਨ੍ਹਾਂ ਕੰਨਿਆ ਭਰੂਣ ਹੱਤਿਆ ਦੇ ਖਾਤਮੇ ਦਾ ਪ੍ਰਣ ਵੀ ਲਿਆ। ਇਸ ਦੌਰਾਨ ਲੋਹੜੀ ਦੀ ਬੋਲੀ ਨਾਲ ਭਰਪੂਰ ਲੋਕ ਨਾਚ ਗਿੱਧਾ ਪੇਸ਼ ਕੀਤਾ ਗਿਆ।

ਇਹ ਵੀ ਪੜ੍ਹੋ: Happy Lohri 2024: ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ ਲੋਹੜੀ ਦਾ ਤਿਉਹਾਰ? ਜਾਣੋ ਇਸਦਾ ਮਹੱਤਵ

ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਨੇ ਧੀਆਂ ਨਾਲ ਲੋਹੜੀ ਦਾ ਤਿਉਹਾਰ ਮਨਾਇਆ। ਪਟਿਆਲਾ ਵਿੱਚ ਸੂਬਾ ਪੱਧਰੀ ਉੱਤੇ ਧੀਆਂ ਦੀ ਲੋਹੜੀ ਦਾ ਤਿਉਹਾਰ ਮਨਾਈ ਗਈ, ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ਉੱਤੇ ਪਹੁੰਚੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਪਹੁੰਚੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਹਮੇਸ਼ਾ ਧਿਆ ਨੂੰ ਅੱਗੇ ਲਿਜਾਉਣ ਲਈ ਅਜਿਹੇ ਉਪਰਾਲੇ ਕਰਦੀ ਰਹਿੰਦੀ ਹੈ। ਉਨਾਂ ਕਿਹਾ ਅੱਜ ਸਾਡੀ ਧੀਆਂ ਜੱਜ, ਐਸ ਐਸ ਪੀ, ਡੀਸੀ ਦੇ ਰੂਪ ਵਿੱਚ ਸੇਵਾ ਨਿਭਾ ਰਹੇ ਹੈ।

ਪਰ ਅਫਸੋਸ ਕੁਝ ਹਾਲੇ ਵੀ ਸਮਾਜ ਵਿੱਚ ਲੋਕ ਹਨ ਜੋ ਧੀਆਂ ਨਾਲੋਂ ਮੁੰਡਿਆਂ ਨੂੰ ਪਹਿਲ ਦਿੰਦੇ ਹਨ, ਉਨਾਂ ਨੂੰ ਆਪਣੀ ਸੋਚ ਬਦਲਨੀ ਪਵੇਗੀ, ਉਨਾਂ ਕਿਹਾ ਕਿ ਪੰਜਾਬ ਦੇ ਹਸਪਤਾਲ ਜਲਦ ਅਪਡੇਟ ਕੀਤੇ ਜਾਣਗੇ  ਅਤੇ ਨਵੀਆਂ ਮਸ਼ੀਨਾਂ ਵੀ ਖਰੀਦਿਆ ਜਾਣਗੀਆਂ।

ਊਨਾ ਕਿਹਾ ਸਾਡੇ ਕੋਲ 150 ਦੇ ਕਰੀਬ ਦਵਾਈਆਂ ਉਪਲਬਧ ਹਨ ਜਲਦੀ 250 ਦੇ ਕਰੀਬ ਦਵਾਈਆਂ ਦੇ ਸਟਾਕ ਹੋ ਜਾਣਗੇ। ਉਨਾਂ ਕਿਹਾ ਕਿ ਪੰਜਾਬ ਚ ਡਾਕਟਰਾਂ ਦੀ ਘਾਟ ਹੈ ਤੇ ਜਲਦ ਅਸੀਂ ਇਸ ਨੂੰ ਦੂਰ ਕਰਾਂਗੇ।

ਇਹ ਵੀ ਪੜ੍ਹੋ: Lohri 2023: ਲੋਹੜੀ ਦਾ ਜਸ਼ਨ; ਸਰਕਾਰੀ ਹਸਪਤਾਲ 'ਚ ਨਵਜੰਮੀਆਂ 21 ਧੀਆਂ ਦੀ ਲੋਹੜੀ

(ਧਰਮਿੰਦਰ ਸਿੰਘ/ਬਲਿੰਦਰ ਸਿੰਘ ਦਾ ਰਿਪੋਰਟ)

Trending news